ਰੁੱਖ ਨੇ ਸ਼ੁੱਧ ਹਵਾਵਾਂ ਦਿੰਦੇ,
ਪੈਣ ਬੈਠਣ ਨੂੰ ਛਾਵਾਂ ਦਿੰਦੇ,
ਇਕ ਥਾਂ ਖੜ੍ਹਦੇ ਸਾਲਾਂ ਸਾਲ,
ਅੰਤ ਸਮੇਂ ਤੱਕ ਰਹਿੰਦੇ ਨਾਲ |
ਦਵਾਈਆਂ ਵਿਚ ਰੁੱਖ ਵਰਤੇ ਜਾਂਦੇ,
ਦੇਹੀ ਤੇ ਕਈ ਰੋਗ ਮਿਟਾਂਦੇ,
ਆਪਾ ਵਾਰ ਰਹਿੰਦੇ ਖ਼ੁਸ਼ਹਾਲ,
ਅੰਤ ਸਮੇਂ ਤੱਕ ਰਹਿੰਦੇ ਨਾਲ |
ਅੰਬ ਜਾਮਣ ਅਮਰੂਦ ਅਨਾਰ,
ਤੇਰੀ ਸੇਵਾ ਲਈ ਰਹਿਣ ਤਿਆਰ,
ਭਾਵੇਂ ਹਾੜ ਜਾਂ ਹੋਵੇ ਸਿਆਲ,
ਅੰਤ ਸਮੇਂ ਤੱਕ ਰਹਿੰਦੇ ਨਾਲ |
ਹੋਰ ਬਹੁਤ ਨੇ ਫ਼ਰਜ਼ ਨਿਭਾਉਂਦੇ,
ਇਮਾਰਤ ਲਈ ਕੰਮ ਤੇਰੇ ਆਉਂਦੇ,
ਕੈਲ ਟਾਹਲੀ ਜਾਂ ਹੋਵੇ ਸਾਲ਼,
ਅੰਤ ਸਮੇਂ ਤੱਕ ਰਹਿੰਦੇ ਨਾਲ |
ਰਹਿਣ ਰੁੱਖਾਂ 'ਤੇ ਪੰਛੀ ਪਿਆਰੇ,
ਫਿਰ ਕਿਉਂ ਲੋਕੋ ਬਣੋ ਹਤਿਆਰੇ,
ਵਧੀ ਤਪਸ਼ ਦਾ ਰੱਖੋ ਖਿਆਲ,
ਅੰਤ ਸਮੇਂ ਤੱਕ ਰਹਿੰਦੇ ਨਾਲ |
ਸਰੂਪ ਚੰਦਾ ਤੁਸੀਂ ਕਸਮਾਂ ਖਾਓ,
ਸਾਰੇ ਪੰਜ ਪੰਜ ਰੁੱਖ ਲਗਾਓ,
ਕਰੋ ਇਨ੍ਹਾਂ ਦੀ ਸਾਂਭ-ਸੰਭਾਲ,
ਅੰਤ ਸਮੇਂ ਤੱਕ ਰਹਿੰਦੇ ਨਾਲ |
-(ਬਰਨਾਲਾ) |
ਮੋਬਾਈਲ : 99143-85202