ਸ਼ਰੀਂਹ
ਛਿੱਲ ਸਲੇਟੀ ਤ੍ਰੇੜਾਂ ਵਾਲੀ
ਖਿੰਡੀਆਂ ਖਿੰਡੀਆ ਟਾਹਣੀਆਂ
ਫੁੱਲ ਸ਼ਰੀਂਹ ਦੇ ਪਾਓਾਦੇ
ਖੁਸ਼ਬੂ ਦੀਆਂ ਕਹਾਣੀਆਂ
ਸੁਹਣਾ ਸੁਹਣਾ ਲੱਗੇ ਜਦ
ਅਪ੍ਰੈਲ ਮਹੀਨਾ ਚੜ੍ਹਦਾ
ਰੂੰ ਵਰਗੇ ਫੁੱਲਾਂ ਵਿਚ
ਕੋਈ ਨਗੀਨੇ ਜੜਦਾ
ਖੋਜੀ ਇਹਦੇ ਤਰ੍ਹਾਂ ਤਰ੍ਹਾਂ
ਦੇ ਨਾਂ ਲੈਂਦੇ
ਪਿੰਡਾਂ ਵਾਲੇ ਇਸ ਨੂੰ
ਰੁੱਖ ਸ਼ਰੀਂਹ ਦਾ ਕਹਿੰਦੇ
ਰਗੜ ਪੀਣ ਢੰਡਿਆਈ 'ਚ
ਇਹਦੇ ਫੁੱਲ ਗੁਣਕਾਰੀ
ਬਣਨ ਦਵਾਈਆ ਇਹ
ਪੌਦਾ ਡਾਢਾ ਹੈ ਗੁਣਕਾਰੀ
ਫੋੜੇ ਫਿਨਸੀਆਂ ਖ਼ਾਤਰ ਵੀ
ਇਹ ਇਕ ਦਵਾਈ
ਸਾਡੇ ਬਾਬੇ ਦਾਦਿਆਂ ਦੀ
ਹੋਈ ਹੈ ਅਜ਼ਮਾਈ
ਪੀਸੇ ਹੋਏ ਬੀਜ
ਹਜੀਰਾਂ* ਨੂੰ ਛਿੱਲ ਦਿੰਦੇ
ਕੋਹੜ ਦੇ ਰੋਗੀ ਵੀ
ਲਾਹਾ ਇਸ ਤੋਂ ਲੈਂਦੇ
ਨਰਮ ਕਰੂੰਬਲ਼ਾਂ ਸੱਪ ਕੱਟੇ
ਤਾਂ ਵੇਪ ਲਗਾਉਂਦੇ
ਰੁੱਖ ਸ਼ਰੀਂਹ ਦੇ ਦੇਖੋ
ਕਿੰਨਾ ਪੁੰਨ ਕਮਾਉਂਦੇ
ਪਰ ਉਪਕਾਰੀ ਰੁੱਖ ਨੂੰ
ਖੇਤਾਂ ਵਿਚ ਲਗਾਇਓ
ਫੁੱਲ ਸ਼ਰੀਂਹਾਂ ਨੂੰ ਪੈਣੇ
ਖੁਸ਼ਬੂ 'ਚ ਨਹਾਇਓ
(ਗਲ਼ੇ ਤੇ ਗਿਲਟੀਆਂ ਦੀ ਲੜੀ)
ਮੋਬਾਈਲ : 097806-67676
mayer_hk@icloud.com