23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2026

ਸਾਂਝੇ ਦੇਸ਼ ਪੰਜਾਬ ਬਾਰੇ ਜਾਣਕਾਰੀ ਭਰਪੂਰ ਸਵਾਲ-ਜਵਾਬ

ਸਾਂਝੇ ਦੇਸ਼ ਪੰਜਾਬ ਬਾਰੇ ਜਾਣਕਾਰੀ ਭਰਪੂਰ ਸਵਾਲ-ਜਵਾਬ

Ad Position 21
No active advertisement
ਅਜੀਤ ਡੈਸਕ 24-10-2026

ਸਵਾਲ : 851. 'ਰੀਹ ਦਾ ਦਰਦ' ਸਰੀਰ ਵਿਚ ਕਿੱਥੇ ਹੁੰਦਾ ਹੈ?

852. 'ਗਠੀਆ' ਕਿਸ ਕਿਸਮ ਦੀ ਬਿਮਾਰੀ ਹੈ?
853. 'ਯਾਰੀ ਜੱਟ ਦੀ ਤੂਤ ਦਾ ਮੋਛਾ' ਅਖਾਉਤ ਦਾ ਕੀ ਅਰਥ ਹੈ?
854. 'ਪੰਨਾ, ਸਫ਼ਾ ਤੇ ਪੇਜ' ਕਿਵੇਂ ਆਪਸ ਵਿਚ ਜੁੜੇ ਸ਼ਬਦ ਹਨ?
855. 'ਜਰਨੈਲ ਤੇ ਕਰਨੈਲ' ਅੰਗਰੇਜ਼ੀ ਦੇ ਕਿਹੜੇ ਸ਼ਬਦਾਂ ਦਾ ਪੰਜਾਬੀ ਰੂਪ ਹੈ?
856. 'ਕੋਈ ਹਰਿਆ ਬੂਟ ਰਹਿਓ ਰੀ' ਤੋਂ ਕੀ ਭਾਵ ਲੈਂਦੇ ਹੋ?
857. 'ਰੰਘੜ ਨਾਲੋਂ ਖੰਗਰ ਚੰਗਾ ਜਿਸ ਪੁਰ ਪੈਰ ਘਸਾਈਦਾ' ਕੀਹਦੀ ਰਚਨਾ ਹੈ?
858. 'ਰਬੀ' ਦੀਆਂ ਫ਼ਸਲਾਂ ਕਿਹੜੀਆਂ ਹੁੰਦੀਆਂ ਨੇ?
859. 'ਸੇਂਜੂ ਜ਼ਮੀਨ' ਤੋਂ ਕੀ ਸਮਝਦੇ ਹੋ?
860. 'ਬਰਾਨੀ ਭੋੋਂਏ' ਕਿਹੜੀ ਪੈਲੀ ਹੁੰਦੀ ਹੈ?
ਜਵਾਬ : 851. ਲੱਕ ਤੋਂ ਸ਼ੁਰੂ ਹੋ ਕੇ ਲੱਤ ਤੇ ਪੈਰ ਤੀਕ |
852. ਜੋੜਾਂ ਦੀਆਂ ਦਰਦਾਂ ਦੀ |
853. ਇਹ ਤੋੜਿਆਂ ਵੀ ਛੇਤੀ ਟੁੱਟਦੀ ਨਹੀਂ |
854. ਇਕੋ ਕਿਸਮ ਦੇ ਤਿੰਨ ਨਾਂਅ |
855. ਜਨਰਲ ਤੇ ਕੌਲਨਲ ਦੇ | 
856. ਜਦੋਂ ਸਭ ਕੁਝ ਤਬਾਹ ਬਰਬਾਦ ਹੋ ਜਾਵੇ ਤਾਂ ਕੋਈ ਵਿਰਲਾ ਵਾਂਝਾ ਜਿਹੜਾ ਬਚ ਜਾਵੇ |
857. ਹੈਾਕੜ ਹੰਕਾਰ ਨਾਲੋਂ ਨਿਮਰਤਾ ਹਲੀਮੀ ਚੰਗੀ ਹੁੰਦੀ ਹੈ | ਬਾਬਾ ਬੁੱਲ੍ਹੇ ਸ਼ਾਹ ਦੀ ਰਚਨਾ |
858. ਜਿਹੜੀਆਂ ਬਰਸਾਤ ਤੋਂ ਬਾਅਦ ਬੀਜੀਆਂ ਜਾਂਦੀਆਂ ਹਨ ਕਣਕ, ਸਰ੍ਹੋਂ, ਜੌਂ, ਛੋਲੇ |
859. ਜਿਥੇ ਫਸਲਾਂ ਨੂੰ  ਪਾਣੀ ਲਗਦਾ ਹੋਵੇ |
860. ਜਿਹੜੀ ਮੀਂਹ ਦੇ ਪਾਣੀ 'ਤੇ ਹੀ ਨਿਰਭਰ ਹੋਵੇ |

-ਮੋਬਾਈਲ : +1-647-403-1299

Ad Position 22
No active advertisement
ਪਿਛਲੀ ਖ਼ਬਰ ਨੋਬਲ ਪੁਰਸਕਾਰ ਕੌਣ ਦਿੰਦਾ ਹੈ? ਅਗਲੀ ਖ਼ਬਰ ਇਕ ਯੂਕਰੇਨੀ ਲੋਕ ਕਥਾ 'ਤੇ ਆਧਾਰਿਤ ਨਿੱਕੀ ਜਿਹੀ ਸਿਆਣੀ ਕੁੜੀ
Ad Position 24