23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2026

ਭਾਰਤ ਦੇ ਕਿਸ ਰਾਜ ਦੀ ਅਧਿਕਾਰਤ ਭਾਸ਼ਾ ਅੰਗਰੇਜ਼ੀ ਹੈ?

ਭਾਰਤ ਦੇ ਕਿਸ ਰਾਜ ਦੀ ਅਧਿਕਾਰਤ ਭਾਸ਼ਾ ਅੰਗਰੇਜ਼ੀ ਹੈ?

Ad Position 21
No active advertisement
ਅਜੀਤ ਡੈਸਕ 24-10-2026

 

'ਦੀਦੀ, ਜੰਮੂ-ਕਸ਼ਮੀਰ ਨੂੰ  ਕੇਂਦਰ ਸ਼ਾਸਤ ਪ੍ਰਦੇਸ਼ ਬਣਾਉਣ ਤੋਂ ਬਾਅਦ ਸਾਡੇ ਦੇਸ਼ 'ਚ ਕੁੱਲ ਕਿੰਨੇ ਰਾਜ ਹਨ?'

'ਹੁਣ ਸਾਡੇ ਦੇਸ਼ 'ਚ ਕੁੱਲ 28 ਰਾਜ ਅਤੇ 8 ਕੇਂਦਰ ਸ਼ਾਸਤ ਪ੍ਰਦੇਸ਼ ਹਨ |'
'ਇਨ੍ਹਾਂ ਸਾਰਿਆਂ ਦੀ ਆਪਣੀ-ਆਪਣੀ ਅਲੱਗ ਸੰਸਕ੍ਰਿਤੀ, ਇਤਿਹਾਸ ਅਤੇ ਭਾਸ਼ਾ ਹੈ |
'ਹਾਂ, ਸਾਡੇ ਦੇਸ਼ 'ਚ ਬਹੁਤੇ ਰਾਜਾਂ ਦਾ ਗਠਨ ਭਾਸ਼ਾ ਦੇ ਆਧਾਰ 'ਤੇ ਹੋਇਆ ਹੈ, ਜਿਵੇਂ ਤਾਮਿਲਨਾਡੂ ਤਾਮਿਲ ਭਾਸ਼ਾ ਦੀ ਵਜ੍ਹਾ ਕਰਕੇ ਅਤੇ ਕਰਨਾਟਕ ਕੰਨੜ ਭਾਸ਼ਾ ਦੀ ਵਜ੍ਹਾ ਕਰਕੇ ਬਣੇ | ਪਰ ਕੁਝ ਰਾਜ ਅਲੱਗ ਹੋਣ ਦੇ ਬਾਵਜੂਦ ਉਨ੍ਹਾਂ ਦੀ ਅਧਿਕਾਰਕ ਭਾਸ਼ਾ ਇਕੋ ਹੈ, ਜਿਵੇਂ ਦੋਵੇਂ ਆਂਧਰਾ ਪ੍ਰਦੇਸ਼ ੱਤੇ ਤੇਲੰਗਾਨਾ ਦੀ ਭਾਸ਼ਾ ਇਕੋ ਤੇਲਗੂ ਹੈ |
'ਉਂਜ ਆਪਣੇ ਦੇਸ਼ 'ਚ ਕੁੱਲ ਕਿੰਨੀਆਂ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ?'
'ਸਾਲ 2011 ਦੀ ਜਨਗਣਨਾ ਅਨੁਸਾਰ ਸਾਡੇ ਦੇਸ਼ 'ਚ 121 ਪ੍ਰਮੁੱਖ ਭਾਸ਼ਾਵਾਂ ਅਤੇ 270 ਮਾਂ ਬੋਲੀਆਂ ਬੋਲੀਆਂ ਜਾਂਦੀਆਂ ਹਨ | ਬੋਲੀਆਂ ਦੀ ਗਿਣਤੀ ਤਾਂ ਹਜ਼ਾਰਾਂ ਤੱਕ ਪਹੁੰਚਦੀ ਹੈ |
'ਵਾਹ!'
ਫਿਲਹਾਲ ਸਾਡੇ ਸੰਵਿਧਾਨ ਦੀ ਅੱਠਵੀਂ ਸੂਚੀ 'ਚ 22 ਅਧਿਕਾਰਿਕ ਭਾਸ਼ਾਵਾਂ ਹਨ, ਜਦੋਂ ਕਿ ਕੋਈ ਇਕ ਰਾਸ਼ਟਰੀ ਭਾਸ਼ਾ ਨਹੀਂ ਹੈ | ਇਨ੍ਹਾਂ ਭਾਸ਼ਾਵਾਂ 'ਚ ਹਿੰਦੀ ਅਤੇ ਅੰਗਰੇਜ਼ੀ ਵੀ ਸ਼ਾਮਿਲ ਹਨ ਜੋ ਹੋਰ ਪ੍ਰਮੁੱਖ ਖੇਤਰੀ ਭਾਸ਼ਾਵਾਂ ਜਿਵੇਂ ਬੰਗਾਲੀ, ਤਾਮਿਲ ਅਤੇ ਤੇਲਗੂ ਦੇ ਨਾਲ ਕਈ ਉਦੇਸ਼ਾਂ ਲਈ ਵਰਤੋਂ 'ਚ ਲਿਆਂਦੀਆਂ ਜਾਂਦੀਆਂ ਹਨ | ਸੰਵਿਧਾਨ ਰਾਜਾਂ ਨੂੰ  ਇਹ ਆਗਿਆ ਦਿੰਦਾ ਹੈ ਕਿ ਉਹ ਆਪਣੀ ਅਧਿਕਾਰਿਕ ਭਾਸ਼ਾ ਰੱਖ ਸਕਦੇ ਹਨ, ਜੋ ਕਿ ਇਨ੍ਹਾਂ 22 ਮਾਨਤਾ ਪ੍ਰਾਪਤ ਭਾਸ਼ਾਵਾਂ ਤੋਂ ਅਲੱਗ ਹੋ ਸਕਦੀ ਹੈ |
'ਓ.ਕੇ.'
'ਪਰ ਕੀ ਤੁਹਾਨੂੰ ਪਤਾ ਹੈ ਕਿ ਭਾਰਤ 'ਚ ਇਕ ਅਜਿਹਾ ਵੀ ਰਾਜ ਹੈ, ਜਿਥੇ ਹਰ ਕੋਈ ਅੰਗਰੇਜ਼ੀ ਬੋਲਦਾ ਹੈ?'
' ਕੀ ਉਹ ਗੋਆ ਹੈ?'
'ਨਹੀਂ'
'ਫਿਰ?'
'ਉਹ ਉੱਤਰ ਪੂਰਬ ਦਾ ਰਾਜ ਨਾਗਾਲੈਂਡ ਹੈ, ਜਿਥੇ ਦੀ ਅਧਿਕਾਰਿਕ ਭਾਸ਼ਾ ਅੰਗਰੇਜ਼ੀ ਹੈ | ਇਸ ਰਾਜ 'ਚ ਸਾਰੇ ਸਰਕਾਰੀ ਕਾਮਕਾਜ ਅੰਗਰੇਜ਼ੀ 'ਚ ਕੀਤੇ ਜਾਂਦੇ ਹਨ |'
'ਪਰ ਮੈਂ ਸੁਣਿਆ ਹੈ ਕਿ ਨਾਗਾਲੈਂਡ 'ਚ ਤਾਂ ਕਈ ਪ੍ਰਮੁੱਖ ਸਮੂਹ ਅਤੇ ਉਪ-ਸਮੂਹ ਹਨ, ਜਿਨ੍ਹਾਂ ਦੇ ਆਪਣੇ ਅਲੱਗ-ਅਲੱਗ ਰੀਤੀ-ਰਿਵਾਜ, ਭਾਸ਼ਾ ਅਤੇ ਪੁਸ਼ਾਕ ਹਨ |'
'ਤੁਸੀਂ ਸਹੀ ਸੁਣਿਆ ਹੈ, ਪਰ ਨਾਗਾਲੈਂਡ ਵਿਧਾਨ ਸਭਾ ਨੇ 1967 'ਚ ਅੰਗਰੇਜ਼ੀ ਨੂੰ  ਰਾਜ ਦੀ ਅਧਿਕਾਰਿਕ ਭਾਸ਼ਾ ਬਣਾਇਆ ਸੀ |

Ad Position 22
No active advertisement
ਪਿਛਲੀ ਖ਼ਬਰ ਡੱਬਵਾਲੀ: 412 ਬਿਜਲੀ ਮੁਲਾਜ਼ਮ ਹੜਤਾਲ ’ਤੇ, ਤਿੰਨ ਜਣਿਆਂ ਦੇ ਭਰੋਸੇ ਡੱਬਵਾਲੀ ਮੰਡਲ ਫੀਡਰਾਂ ’ਚ ਟ੍ਰਿਪਿੰਗ ਕਰਕੇ ਸ਼ਹਿਰ... ਅਗਲੀ ਖ਼ਬਰ ਨੋਬਲ ਪੁਰਸਕਾਰ ਕੌਣ ਦਿੰਦਾ ਹੈ?
Ad Position 24