02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-07-2026

ਤੇਜ਼ ਕਲੇਜੇ 'ਚ ਜਲਣ ਤੇ ਤੇਜ਼ਾਬ

Ad Position 21
No active advertisement
ਅਜੀਤ ਡੈਸਕ 24-07-2026

ਹਾਰਟ ਬਰਨ - ਕਲੇਜੇ 'ਚ ਸਾੜ : ਕਾਰਨ : * ਬੇਵਕਤ ਅਤੇ ਜਲਦੀ-ਜਲਦੀ ਭੋਜਨ ਕਰਨ ਨਾਲ ਅਸੀਂ ਬਿਨਾਂ ਕਾਰਨ ਪੇਟ ਦੀ ਗੈਸ ਅਤੇ ਐਸੀਡਿਟੀ ਦਾ ਸ਼ਿਕਾਰ ਹੋ ਜਾਂਦੇ ਹਾਂ।
* ਐਸੀਡਿਟੀ ਦੀ ਤਕਲੀਫ਼ ਪੇਟ ਗੈਸ ਅਤੇ ਅਫ਼ਾਰੇ ਨਾਲੋਂ ਬਿਲਕੁਲ ਵੱਖਰੀ ਹੈ। ਕਈ ਵਾਰੀ ਮਰੀਜ਼ ਪੇਟ ਗੈਸ ਜਾਂ ਛਾਤੀ ਦੇ ਦਰਦ 'ਚ ਐਸੀਡਿਟੀ ਦਾ ਫ਼ਰਕ ਸਪੱਸ਼ਟ ਨਹੀਂ ਕਰ ਸਕਦਾ। ਕਈ ਵਾਰ ਦਰਦ ਛਾਤੀ ਵਿਚ ਖੱਬੇ ਪਾਸਿਓਂ ਸ਼ੁਰੂ ਹੋ ਕੇ ਗਰਦਨ ਵੱਲ ਜਾਂਦੀ ਹੈ ਅਤੇ ਅਜਿਹਾ ਲਗਦਾ ਹੈ ਕਿ ਜਿਵੇਂ ਹਾਰਟ ਅਟੈਕ ਹੋਵੇ। ਇਹ ਤਕਲੀਫ਼ ਪੇਟ ਗੈਸ ਅਫ਼ਾਰੇ ਨਾਲੋਂ ਵੱਖਰੀ ਹੈ।
* ਇਸ ਤਕਲੀਫ਼ ਨਾਲ ਮਰੀਜ਼ ਨੂੰ ਪਸੀਨਾ ਆ ਜਾਂਦਾ ਹੈ ਅਤੇ ਦਰਦ ਕਾਰਨ ਅੱਖਾਂ 'ਚੋਂ ਪਾਣੀ ਵਗਣ ਲਗਦਾ ਹੈ। ਇਸ ਤਕਲੀਫ਼ ਨੂੰ ਹਾਰਟ ਅਟੈਕ ਨਹੀਂ ਸਮਝਣਾ ਚਾਹੀਦਾ।
* ਕਲੇਜੇ 'ਚ ਸਾੜ ਪੈਣਾ ਭਾਵ 'ਹਾਰਟ ਬਰਨ': ਇਸ ਵਿਚ ਮਿਹਦੇ ਦੇ ਉੱਪਰ ਅਤੇ ਖਾਣ ਵਾਲੀ ਨਾਲੀ 'ਫੂਡ ਪਾਈਪ' ਦੇ ਹੇਠਾਂ ਸਾਡੀ ਛਾਤੀ ਵਿਚਕਾਰ ਹੱਡੀ 'ਸਟਰਨਮ' ਦੇ ਹੇਠਾਂ ਤੇਜ਼ ਸੜਨ ਵਾਲੀ ਦਰਦ ਹੁੰਦੀ ਹੈ, ਜਿਸ ਨੂੰ 'ਹਾਰਟ ਬਰਨ' ਜਾਂ 'ਬਰਨਿੰਗ ਸੈਂਸੇਸ਼ਨ' ਕਿਹਾ ਜਾਂਦਾ ਹੈ।
ਅਲਾਮਤਾਂ : * ਜਦੋਂ ਅਸੀਂ ਕੋਈ ਮੋਟੀ ਚੀਜ਼ ਨਿਗਲਦੇ ਹਾਂ ਜਾਂ ਗਰਮ-ਗਰਮ ਚਾਹ ਪੀਂਦੇ ਹਾਂ।
* ਸ਼ਰਾਬ ਪੀਣ ਨਾਲ 'ਸਟਰਨਮ' ਦੇ ਥੱਲੇ ਬਹੁਤ ਤੇਜ਼ ਸਾੜ ਪੈਂਦਾ ਹੈ।
* ਇਸ ਸਾੜ ਕਾਰਨ ਕਈ ਵਾਰੀ ਅੱਖਾਂ ਵਿਚੋਂ ਪਾਣੀ ਵੀ ਨਿਕਲ ਆਉਂਦਾ ਹੈ। * ਮੂੰਹ ਵਿਚ ਹਰ ਵੇਲੇ ਪਾਣੀ ਵੀ ਨਿਕਲ ਆਉਂਦਾ ਹੈ।
* ਖਾਧਾ-ਪੀਤਾ ਹੁੰਦਾ ਹੈ, ਉਹ ਬਾਹਰ ਨੂੰ ਆਉਂਦਾ ਹੈ।
* ਛਾਤੀ ਭਾਰੀ-ਭਾਰੀ ਲਗਦੀ ਹੈ।
* ਮੂੰਹ ਵਿਚ ਹਰ ਵੇਲੇ ਪਾਣੀ ਭਰਿਆ ਰਹਿੰਦਾ ਹੈ।
* ਹੌਲੀ-ਹੌਲੀ ਮਰੀਜ਼ ਦਾ ਭਾਰ ਘਟਣਾ ਸ਼ੁਰੂ ਹੋ ਜਾਂਦਾ ਹੈ। ਸੜਨ ਦੀ ਤਕਲੀਫ਼ ਆਮ ਕਰਕੇ ਭਾਰੀ ਭੋਜਨ ਤੋਂ ਬਾਅਦ ਸ਼ੁਰੂ ਹੁੰਦੀ ਹੈ।
* ਕਈ ਵਾਰੀ ਇਹ ਦਰਦ ਸ਼ੁਰੂ ਹੋ ਕੇ ਛਾਤੀ ਦੇ ਖੱਬੇ ਪਾਸੇ ਗਰਦਨ ਵੱਲ ਜਾਂਦੀ ਹੈ ਤਾਂ ਇਸ ਤੋਂ ਲਗਦਾ ਹੈ ਕਿ 'ਹਾਰਟ ਅਟੈਕ' ਹੈ, ਜਦ ਕਿ ਇਹ ਸਿਰਫ਼ 'ਹਾਰਟ ਬਰਨ' ਹੁੰਦਾ ਹੈ।
* ਕਈ ਵਾਰੀ ਇਸ ਦਰਦ ਨਾਲ ਮੂੰਹ ਵਿਚੋਂ ਖੂਨ ਆਉਂਦਾ ਹੈ।
* ਟੱਟੀ ਵਿਚ ਵੀ ਖੂਨ ਆਉਂਦਾ ਹੈ।
ਇਲਾਜ : * ਇਸ ਤਕਲੀਫ ਦਾ ਪਤਾ ਮਰੀਜ਼ ਦੀ ਚੰਗੀ ਤਰ੍ਹਾਂ ਜਾਂਚ ਕਰਕੇ ਲੱਗ ਜਾਂਦਾ ਹੈ। ਫਿਰ ਦਵਾਈ ਪਿਲਾ ਕੇ ਐਕਸ-ਰੇ ਕਰਕੇ ਇਸ ਤਕਲੀਫ਼ ਦਾ ਇਲਾਜ ਹੋ ਜਾਂਦਾ ਹੈ। ਇਸ ਬਿਮਾਰੀ ਕਰਕੇ ਘਬਰਾਉਣ ਦੀ ਕੋਈ ਲੋੜ ਨਹੀਂ ਤੇ ਨਾ ਹੀ ਇਸ ਨੂੰ ਹਾਰਟ ਅਟੈਕ ਸਮਝਣਾ ਚਾਹੀਦਾ ਹੈ। ਪੇਟ ਦੇ ਮਾਹਿਰ ਡਾਕਟਰ ਦੀ ਸਲਾਹ ਲੈ ਕੇ ਸਮੇਂ ਸਿਰ ਇਲਾਜ ਜ਼ਰੂਰੀ ਹੈ।
ਨੋਟ : ਜੇਕਰ ਹਾਰਟ ਬਰਨ ਜਾਂ ਕਲੇਜੇ ਵਿਚ ਸਾੜ ਵਧ ਜਾਂਦਾ ਹੈ ਤਾਂ ਵੱਟ ਪੈਂਦੇ 2-3 ਵਾਰੀ ਪਖਾਨਾ ਆ ਜਾਂਦਾ ਹੈ। ਨਾਸ਼ਤਾ ਕਰਨ ਤੋਂ ਬਾਅਦ ਪੇਟ ਭਾਰਾ-ਭਾਰਾ ਲਗਦਾ ਹੈ ਤੇ ਪਖਾਨਾ ਜਾਣ 'ਤੇ ਮਨ ਕਰਦਾ ਹੈ। ਕਈ ਵਾਰੀ ਟੱਟੀ ਵਿਚ ਖੂਨ ਅਤੇ ਲੇਸ ਵੀ ਆ ਜਾਂਦੀ ਹੈ। (ਇਸ਼ਤਿਹਾਰ)

Ad Position 22
No active advertisement
ਪਿਛਲੀ ਖ਼ਬਰ ਬਚੋ ਜ਼ਹਿਰੀਲੇ ਭੋਜਨ ਦੇ ਮਾੜੇ ਪ੍ਰਭਾਵਾਂ ਤੋਂ ਅਗਲੀ ਖ਼ਬਰ 24-07-26
Ad Position 24
No active advertisement