10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

-ਟੀ-20 ਵਿਸ਼ਵ ਕੱਪ- ਬਾਈਕਾਟ ਦੀ ਧਮਕੀ ਤੋਂ ਪਿੱਛੇ ਹਟਿਆ ਪਾਕਿ, ਵਿਸ਼ਵ ਕੱਪ ਟੀਮ ਦਾ ਐਲਾਨ <br/>

Ad Position 21
No active advertisement
ਪਾਕਿ ਟੀਮ ਦੇ ਐਲਾਨ ਮੌਕੇ ਪਾਕਿਸਤਾਨ ਕ੍ਰਿਕਟ ਟੀਮ ਦੇ ਮੁੱਖ ਕੋਚ ਮਾਈਕਲ ਹੇਸਨ, (ਵਿਚਕਾਰ) ਪਾਕਿਸਤਾਨ ਕ੍ਰਿਕਟ ਬੋਰਡ ਦੇ ਡਾਇਰੈਕਟਰ ਤੇ ਚੋਣ ਕਮੇਟੀ ਦੇ ਮੈਂਬਰ ਆਕਿਬ ਜਾਵੇਦ ਨਾਲ ਟੀਮ ਦੇ ਕਪਤਾਨ ਸਲਮਾਨ ਅਲੀ ਆਗਾ | <br/> 26-01-2026

ਅੰਮਿ੍ਤਸਰ, 25 ਜਨਵਰੀ (ਸੁਰਿੰਦਰ ਕੋਛੜ)-ਪਾਕਿਸਤਾਨ ਨੇ ਅੱਜ ਟੀ-20 ਵਿਸ਼ਵ ਕੱਪ ਲਈ 15 ਮੈਂਬਰੀ ਟੀਮ ਦਾ ਐਲਾਨ ਕੀਤਾ | ਹਾਲਾਂਕਿ, ਇਸ ਤੋਂ ਪਹਿਲਾਂ ਪਾਕਿਸਤਾਨ ਕਿ੍ਕਟ ਬੋਰਡ (ਪੀ.ਸੀ.ਬੀ.) ਦੇ ਚੇਅਰਮੈਨ ਮੋਹਸਿਨ ਨਕਵੀ ਨੇ ਕਿਹਾ ਸੀ ਕਿ ਇਸ ਗਲੋਬਲ ਟੂਰਨਾਮੈਂਟ 'ਚ ਟੀਮ ਦੀ ਭਾਗੀਦਾਰੀ ਪਾਕਿ ਦੇ ਪਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਦੇ ਫ਼ੈਸਲੇ 'ਤੇ ਨਿਰਭਰ ਕਰਦੀ ਹੈ ਤੇ ਨਾਲ ਹੀ ਉਨ੍ਹਾਂ ਨੇ ਵਿਸ਼ਵ ਕੱਪ ਦਾ ਬਾਈਕਾਟ ਕਰਨ ਦੀ ਧਮਕੀ ਵੀ ਦਿੱਤੀ ਸੀ | ਹਾਲਾਂਕਿ, ਪੀ.ਸੀ.ਬੀ. ਵਲੋਂ ਅੱਜ ਟੀਮ ਦੇ ਕੀਤੇ ਤਾਜ਼ਾ ਐਲਾਨ ਤੋਂ ਬਾਅਦ ਪਾਕਿਸਤਾਨ ਇਸ ਟੂਰਨਾਮੈਂਟ 'ਚ ਸਲਮਾਨ ਅਲੀ ਆਗਾ ਦੀ ਕਪਤਾਨੀ ਵਿਚ ਖੇਡੇਗਾ | ਦੱਸਣਯੋਗ ਹੈ ਕਿ ਪਾਕਿ ਨੇ ਬੰਗਲਾਦੇਸ਼ ਦੇ ਮੁੱਦੇ 'ਤੇ ਇਤਰਾਜ਼ ਜਤਾਇਆ ਸੀ ਤੇ ਆਈ.ਸੀ.ਸੀ. ਦੇ ਫ਼ੈਸਲੇ ਦੀ ਆਲੋਚਨਾ ਕੀਤੀ ਸੀ | ਆਈ.ਸੀ.ਸੀ. ਨੇ ਬੰਗਲਾਦੇਸ਼ ਨੂੰ ਟੀ-20 ਵਿਸ਼ਵ ਕੱਪ ਤੋਂ ਬਾਹਰ ਕਰ ਦਿੱਤਾ ਸੀ ਤੇ ਉਸ ਦੀ ਜਗ੍ਹਾ ਸਕਾਟਲੈਂਡ ਨੂੰ ਸ਼ਾਮਿਲ ਕੀਤਾ ਸੀ | ਨਕਵੀ ਨੇ ਇਸ ਮੁੱਦੇ 'ਤੇ ਆਈ.ਸੀ.ਸੀ. ਦੀ ਆਲੋਚਨਾ ਕਰਦਿਆਂ ਉਸ 'ਤੇ ਪੱਖਪਾਤ ਦਾ ਦੋਸ਼ ਲਗਾਇਆ ਸੀ | ਇੱਥੇ ਇਹ ਵੀ ਜ਼ਿਕਰਯੋਗ ਹੈ ਕਿ 7 ਫਰਵਰੀ ਤੋਂ ਸ਼ੁਰੂ ਹੋਣ ਵਾਲਾ ਇਹ ਟੂਰਨਾਮੈਂਟ ਪਾਕਿ ਲਈ ਬਹੁਤ ਮਹੱਤਵਪੂਰਨ ਹੈ ਕਿਉਂਕਿ ਟੀਮ ਨੇ ਹੁਣ ਤੱਕ ਸਿਰਫ਼ ਇਕ ਵਾਰ ਹੀ ਇਹ ਖ਼ਿਤਾਬ ਜਿੱਤਿਆ ਹੈ | ਪਾਕਿ ਨੇ ਸਾਲ 2009 'ਚ ਟੀ-20 ਵਿਸ਼ਵ ਕੱਪ ਜਿੱਤਿਆ ਸੀ ਅਤੇ ਉਸ ਤੋਂ ਬਾਅਦ ਕਦੇ ਵੀ ਟਰਾਫ਼ੀ ਨਹੀਂ ਜਿੱਤੀ ਹੈ | ਜਾਣਕਾਰਾਂ ਦਾ ਕਹਿਣਾ ਹੈ ਕਿ ਬਾਬਰ ਆਜ਼ਮ ਦੀ ਟੀਮ 'ਚ ਸ਼ਮੂਲੀਅਤ ਪਾਕਿਸਤਾਨ ਨੂੰ ਲਾਭ ਪਹੁੰਚਾਏਗੀ ਕਿਉਂਕਿ ਉਸ ਦਾ ਤਜਰਬਾ ਲਾਭਦਾਇਕ ਹੋ ਸਕਦਾ ਹੈ | ਇਸ ਦੌਰਾਨ ਹਾਰਿਸ ਰਉਫ ਦੀ ਗ਼ੈਰਹਾਜ਼ਰੀ 'ਚ ਤੇਜ਼ ਗੇਂਦਬਾਜ਼ੀ ਹਮਲੇ ਦੀ ਜ਼ਿੰਮੇਵਾਰੀ ਸ਼ਾਹੀਨ ਅਤੇ ਨਸੀਮ ਸ਼ਾਹ ਸੰਭਾਲਣਗੇ |

Ad Position 22
No active advertisement
ਪਿਛਲੀ ਖ਼ਬਰ ਪਿੰਡ ਖਹਿਰਾ ਮਾਝਾ ਵਿਖੇ ਕਬੱਡੀ ਕੱਪ 30 ਜਨਵਰੀ ਨੂੰ <br/> ਅਗਲੀ ਖ਼ਬਰ ਆਰਥਿਕਤਾ ਦੀਆਂ ਨਵੀਆਂ ਸੰਭਾਵਨਾਵਾਂ ਨੂੰ ਲੈ ਕੇ ਭਾਰਤ ਤੋਂ 'ਗਿਫਟ ਸਿਟੀ' ਦਾ ਵਫਦ ਮਿਲਾਨ ਪਹੁੰਚਿਆ <br/>
Ad Position 24