ਮੈਡਰਿਡ, 3 ਮਾਰਚ (ਪੀ.ਟੀ.ਆਈ.)-ਭਾਰਤੀ ਮਹਿਲਾ ਕ੍ਰਿਕਟ ਟੀਮ ਨੂੰ ਪਿਛਲੇ ਸਾਲ ਪਹਿਲੀ ਵਾਰ ਵਿਸ਼ਵ ਕੱਪ ਜਿੱਤਣ ਲਈ 'ਲੌਰੀਅਸ ਟੀਮ ਆਫ ਦ ਈਅਰ' ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਹੈ। ਲੌਰੀਅਸ ਸਪੋਰਟ ਨੇ ਮੰਗਲਵਾਰ ਨੂੰ ਨਾਮਜ਼ਦਗੀ ਦੀ ਪੁਸ਼ਟੀ ਕੀਤੀ। ਭਾਰਤੀ ਟੀਮ ਇਸ ਪੁਰਸਕਾਰ ਲਈ ਨਾਮਜ਼ਦ ਹੋਣ ਵਾਲੀ ਪਹਿਲੀ ਮਹਿਲਾ ਕ੍ਰਿਕਟ ਟੀਮ ਹੈ। ਇਹ ਵਿਸ਼ਵ ਕੱਪ 'ਚ ਟੀਮ ਦੇ ਸ਼ਾਨਦਾਰ ਪ੍ਰਦਰਸ਼ਨ ਨੂੰ ਮਾਨਤਾ ਦਿੰਦੀ ਹੈ। ਭਾਰਤੀ ਮਹਿਲਾ ਟੀਮ ਨੇ ਆਸਟ੍ਰੇਲੀਆ ਵਿਰੁੱਧ ਆਪਣੀ ਸੈਮੀਫਾਈਨਲ ਜਿੱਤ ਦੌਰਾਨ ਮਹਿਲਾ ਵਨਡੇ ਕ੍ਰਿਕਟ ਦੇ ਇਤਿਹਾਸ 'ਚ ਸਭ ਤੋਂ ਵੱਧ ਟੀਚਾ ਪ੍ਰਾਪਤ ਕੀਤਾ। ਹਰਮਨਪ੍ਰੀਤ ਕੌਰ ਦੀ ਅਗਵਾਈ ਵਾਲੀ ਟੀਮ ਨੂੰ ਇੰਗਲੈਂਡ ਦੀ ਮਹਿਲਾ ਰਾਸ਼ਟਰੀ ਫੁੱਟਬਾਲ ਟੀਮ, ਯੂਰਪੀਅਨ ਰਾਈਡਰ ਕੱਪ ਟੀਮ, ਫ੍ਰੈਂਚ ਫੁੱਟਬਾਲ ਲੀਗ ਟੀਮ ਪੈਰਿਸ ਸੇਂਟ-ਜਰਮੇਨ ਤੇ ਮੈਕਲਾਰੇਨ ਫਾਰਮੂਲਾ ਵਨ ਟੀਮ ਵਰਗੀਆਂ ਪ੍ਰਮੁੱਖ ਟੀਮਾਂ ਦੇ ਨਾਲ ਨਾਮਜ਼ਦ ਕੀਤਾ ਗਿਆ ਹੈ।
ਖੇਡ ਸੰਸਾਰ
Free
ਭਾਰਤੀ ਮਹਿਲਾ ਕ੍ਰਿਕਟ ਟੀਮ ਲੌਰੀਅਸ ਪੁਰਸਕਾਰ ਲਈ ਨਾਮਜ਼ਦ
ਅਜੀਤ ਡੈਸਕ
04-03-2026