11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-04-2026

ਰਾਜਸਥਾਨ ਨੇ 27 ਦੌੜਾਂ ਨਾਲ ਮੁੰਬਈ 'ਤੇ ਕੀਤੀ ਜਿੱਤ ਦਰਜ

Ad Position 21
No active advertisement
ਅਜੀਤ ਡੈਸਕ 08-04-2026


ਗੁਹਾਟੀ, 7 ਅਪ੍ਰੈਲ (ਏਜੰਸੀ)-ਅੱਜ ਗੁਹਾਟੀ ਵਿਖੇ ਆਈ.ਪੀ.ਐਲ. ਦੇ 13ਵੇਂ ਮੈਚ 'ਚ ਰਾਜਸਥਾਨ ਰਾਇਲਜ਼ ਨੇ ਮੁੰਬਈ ਇੰਡੀਅਨਜ਼ ਨੂੰ 27 ਦੌੜਾਂ ਨਾਲ ਹਰਾਇਆ | ਮੁੰਬਈ ਇੰਡੀਅਨਜ਼ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ | ਬੱਲੇਬਾਜ਼ੀ ਕਰਨ ਪਹੁੰਚੇ ਰਾਜਸਥਾਨ ਨੇ ਮੁੰਬਈ ਲਈ 151 ਦÏੜਾਂ ਦਾ ਟੀਚਾ ਰੱਖਿਆ | ਅੱਜ ਬਾਰਸਾਪਾਰਾ ਕ੍ਰਿਕਟ ਸਟੇਡੀਅਮ ਵਿਚ ਖੇਡਿਆ ਗਿਆ ਇਹ ਮੈਚ ਮੀਂਹ ਕਾਰਨ ਦੇਰੀ ਨਾਲ ਸ਼ੁਰੂ ਹੋਇਆ | ਜਿਸਦੇ ਚਲਦੇ ਅੰਪਾਇਰਾਂ ਨੇ ਓਵਰਾਂ ਦੀ ਗਿਣਤੀ ਵੀ ਘਟਾਉਣ ਦਾ ਫੈਸਲਾ ਕੀਤਾ, ਜਿਸ ਨਾਲ ਦੋਵਾਂ ਟੀਮਾਂ ਨੂੰ 11-11 ਓਵਰ ਖੇਡਣ ਦੀ ਇਜਾਜ਼ਤ ਦਿੱਤੀ ਗਈ | ਰਾਜਸਥਾਨ ਰਾਇਲਜ਼ ਨੇ 11 ਓਵਰਾਂ 'ਚ 3 ਵਿਕਟਾਂ ਦੇ ਨੁਕਸਾਨ 'ਤੇ ਕੁੱਲ 150 ਦÏੜਾਂ ਬਣਾਈਆਂ | ਉਨ੍ਹਾਂ ਦੀ ਟੀਮ ਲਈ, ਯਸ਼ਸਵੀ ਜੈਸਵਾਲ ਨੇ ਸਭ ਤੋਂ ਸ਼ਾਨਦਾਰ ਪਾਰੀ ਖੇਡੀ ਤੇ ਉਹ 32 ਗੇਂਦਾ 'ਚ 77 ਦÏੜਾਂ ਬਣਾ ਕੇ ਨਾਬਾਦ ਰਹੇ | ਇਸ ਦÏਰਾਨ ਵੈਭਵ ਸੂਰਿਆਵੰਸ਼ੀ 14 ਗੇਂਦਾ 'ਤੇ 39 ਦÏੜਾਂ ਬਣਾ ਕੇ ਆਉਟ ਹੋਏ | ਜਦਕਿ ਮੁੰਬਈ ਦੀ ਟੀਮ ਨੇ ਪਹਿਲੇ 5 ਓਵਰਾਂ 'ਚ 46 ਦੌੜਾਂ 'ਤੇ ਹੀ ਆਪਣੀਆਂ 5 ਵਿਕਟਾਂ ਗਵਾ ਲਈਆਂ ਤੇ ਟੀਮ 11 ਓਵਰਾਂ 'ਚ 9 ਵਿਕਟਾਂ ਗਵਾ ਕੇ 123 ਦੌੜਾਂ ਹੀ ਬਣਾ ਪਾਈ |

Ad Position 22
No active advertisement
ਪਿਛਲੀ ਖ਼ਬਰ ਵਿਸਾਖੀ ਦੇ ਸੰਬੰਧ ਵਿਚ 26 ਅਪ੍ਰੈਲ ਨੂੰ ਲੈਸਟਰ 'ਚ ਸਜਾਇਆ ਜਾਵੇਗਾ ਵਿਸ਼ਾਲ ਨਗਰ ਕੀਰਤਨ ਅਗਲੀ ਖ਼ਬਰ ਅਮੀਨੁਲ ਨੂੰ ਬੀ.ਸੀ.ਬੀ. ਪ੍ਰਧਾਨ ਦੇ ਅਹੁਦੇ ਤੋਂ ਹਟਾਇਆ
Ad Position 24