25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਫਿਨ ਐਲਨ ਦੇ ਸੈਂਕੜੇ ਸਦਕਾ ਕੋਲਕਾਤਾ ਦੀ ਦਿੱਲੀ 'ਤੇ ਸ਼ਾਨਦਾਰ ਜਿੱਤ <br/>

Ad Position 21
No active advertisement
ਅਜੀਤ ਡੈਸਕ 09-05-2026

ਨਵੀਂ ਦਿੱਲੀ, 8 ਮਈ (ਏਜੰਸੀ)-ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐਲ.) 2026 ਦੇ 51ਵੇਂ ਮੈਚ 'ਚ ਕੋਲਕਾਤਾ ਨੇ ਦਿੱਲੀ ਨੂੰ 8 ਵਿਕਟਾਂ ਨਾਲ ਹਰਾਇਆ | ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ 'ਚ ਹੋਏ ਇਸ ਮੁਕਾਬਲੇ 'ਚ ਕੋਲਕਾਤਾ ਨੂੰ ਜਿੱਤ ਲਈ 143 ਦÏੜਾਂ ਦਾ ਟੀਚਾ ਦਿੱਤਾ ਗਿਆ ਸੀ, ਜਿਸਨੂੰ ਉਨ੍ਹਾਂ ਨੇ ਸਿਰਫ਼ 14.2 ਓਵਰਾਂ 'ਚ ਸਫਲਤਾਪੂਰਵਕ ਪੂਰਾ ਕਰ ਲਿਆ | ਫਿਨ ਐਲਨ ਨੇ ਸਿਰਫ਼ 47 ਗੇਂਦਾਂ 'ਚ ਅਜੇਤੂ 100 ਦÏੜਾਂ ਬਣਾਈਆਂ | ਟਾਸ ਹਾਰਨ ਤੇ ਪਹਿਲਾਂ ਬੱਲੇਬਾਜ਼ੀ ਕਰਨ ਲਈ ਭੇਜੇ ਜਾਣ ਤੋਂ ਬਾਅਦ, ਦਿੱਲੀ ਕੈਪੀਟਲਜ਼ ਨੇ 8 ਵਿਕਟਾਂ ਦੇ ਨੁਕਸਾਨ 'ਤੇ ਕੁੱਲ 142 ਦÏੜਾਂ ਬਣਾਈਆਂ | ਦਿੱਲੀ ਕੈਪੀਟਲਜ਼ ਨੇ ਚੰਗੀ ਸ਼ੁਰੂਆਤ ਕੀਤੀ | ਕੇ.ਐਲ. ਰਾਹੁਲ ਤੇ ਪਥੁਮ ਨਿਸੰਕਾ ਨੇ ਪਹਿਲੀ ਵਿਕਟ ਲਈ 49 ਦÏੜਾਂ ਦੀ ਸਾਂਝੇਦਾਰੀ ਕੀਤੀ | ਰਾਹੁਲ 23 ਦÏੜਾਂ ਬਣਾਉਣ ਤੋਂ ਬਾਅਦ ਆਉਟ ਹੋ ਗਿਆ | ਨਿਤੀਸ਼ ਰਾਣਾ 8 ਦÏੜਾਂ ਤੇ ਸਲੀਮ ਰਿਜ਼ਵੀ 3 ਦÏੜਾਂ ਹੀ ਬਣਾ ਸਕੇ | ਜਿਸ ਮਗਰੋਂ ਦਿੱਲੀ ਦੀ ਬੱਲੇਬਾਜ਼ੀ ਸਥਿਰ ਨਹੀਂ ਹੋਈ | ਦਿੱਲੀ ਵਲੋਂ ਦਿੱਤੇ 143 ਦੌੜਾਂ ਦੇ ਟੀਚੇ ਦੀ ਪ੍ਰਾਪਤੀ ਲਈ ਕੋਲਕਾਤਾ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ | ਹਾਲਾਂਕਿ, ਕਪਤਾਨ ਅਜਿੰਕਿਆ ਰਹਾਣੇ (13) ਜਲਦ ਹੀ ਰਨ ਆਊਟ ਹੋ ਗਏ | ਅੰਗਕ੍ਰਿਸ਼ ਰਘੂਵੰਸ਼ੀ ਵੀ 1 ਦÏੜ ਬਣਾਉਣ ਤੋਂ ਬਾਅਦ ਵਿਕਟ ਗਵਾ ਬੈਠੇ | ਇਸ ਤੋਂ ਬਾਅਦ 'ਇੰਪੈਕਟ ਸਬ' ਫਿਨ ਐਲਨ ਤੇ ਕੈਮਰਨ ਗ੍ਰੀਨ ਨੇ ਬਿਨਾਂ ਕਿਸੇ ਮੁਸ਼ਕਲ ਦੇ ਕੋਲਕਾਤਾ ਨਾਈਟ ਰਾਈਡਰਜ਼ ਲਈ ਸ਼ਾਨਦਾਰ ਬੱਲੇਬਾਜ਼ੀ ਦਾ ਪ੍ਰਦਰਸ਼ਨ ਕੀਤਾ | ਗ੍ਰੀਨ ਦੀਆਂ ਅਜੇਤੂ 33 ਦÏੜਾਂ ਤੇ ਐਲਨ ਦੇ ਸੈਂਕੜੇ ਸਦਕਾ ਕੋਲਕਾਤਾ ਨੇ ਦਿੱਲੀ ਨੂੰ ਉਨ੍ਹਾਂ ਦੇ ਘਰੇਲੂ ਮੈਦਾਨ 'ਤੇ 8 ਵਿਕਟਾਂ ਨਾਲ ਹਰਾਇਆ |

Ad Position 22
No active advertisement
ਪਿਛਲੀ ਖ਼ਬਰ ਚੀਨੀ ਖੁਫੀਆ ਏਜੰਸੀ ਲਈ ਕੰਮ ਕਰਨ ਦੇ ਦੋਸ਼ 'ਚ ਬਿ੍ਟਿਸ਼ ਇਮੀਗ੍ਰੇਸ਼ਨ ਅਧਿਕਾਰੀ ਦੋਸ਼ੀ ਕਰਾਰ ਅਗਲੀ ਖ਼ਬਰ ਸ਼ਿਕਾਗੋ ਵਿਖੇ ਤਿੰਨ ਦਿਨ ਚਲਿਆ ਕੀਰਤਨ ਸਮਾਗਮ
Ad Position 24