ਸ਼ੰਘਾਈ, 8 ਮਈ (ਪੀ.ਟੀ.ਆਈ.)-ਰਿਕਰਵ ਤੀਰਅੰਦਾਜ਼ ਸਿਮਰਨਜੀਤ ਕੌਰ ਤੇ ਕੰਪਾਊਾਡ ਤੀਰਅੰਦਾਜ਼ ਸਾਹਿਲ ਜਾਧਵ ਨੇ ਆਪਣੇ ਪਹਿਲੇ ਤੀਰਅੰਦਾਜ਼ੀ ਵਿਸ਼ਵ ਕੱਪ 'ਚ ਭਾਰਤ ਦੀਆਂ ਤਗਮੇ ਦੀਆਂ ਉਮੀਦਾਂ ਨੂੰ ਜ਼ਿੰਦਾ ਰੱਖਿਆ ਹੈ | ਏਸ਼ੀਅਨ ਖੇਡਾਂ ਦੀ ਟੀਮ ਦੀ ਕਾਂਸੀ ਤਗਮਾ ਜੇਤੂ ਸਿਮਰਨਜੀਤ ਨੇ ਵਿਸ਼ਵ ਕੱਪ ਦੇ ਦੂਜੇ ਪੜਾਅ ਵਿਚ ਸੈਮੀਫਾਈਨਲ ਵਿਚ ਪਹੁੰਚ ਕੇ ਆਪਣੇ ਵਿਅਕਤੀਗਤ ਮÏਕੇ ਦਾ ਵੱਧ ਤੋਂ ਵੱਧ ਫਾਇਦਾ ਉਠਾਇਆ | ਉਹ ਪਹਿਲਾਂ ਕੁਆਲੀਫਾਇੰਗ ਰਾਊਾਡ ਵਿਚ ਦੀਪਿਕਾ ਕੁਮਾਰੀ ਤੋਂ ਤਿੰਨ ਅੰਕ ਪਿੱਛੇ ਰਹਿਣ ਤੋਂ ਬਾਅਦ ਭਾਰਤੀ ਮਹਿਲਾ ਟੀਮ ਵਿੱਚ ਜਗ੍ਹਾ ਬਣਾਉਣ ਤੋਂ ਖੁੰਝ ਗਈ ਸੀ | ਹਰਿਆਣਾ ਦੀ 27 ਸਾਲਾ ਖਿਡਾਰਨ ਹੁਣ ਆਪਣਾ ਪਹਿਲਾ ਵਿਸ਼ਵ ਕੱਪ ਤਗਮਾ ਹਾਸਲ ਕਰਨ ਤੋਂ ਸਿਰਫ਼ ਇਕ ਜਿੱਤ ਦੂਰ ਹੈ, ਉਸਨੇ ਤਾਈਵਾਨੀ ਫੋਂਗ ਯੂ-ਝੂ ਨੂੰ ਸਿੱਧੇ ਸੈੱਟਾਂ ਵਿਚ 6-0 (27-24, 28-26, 29-26) ਨਾਲ ਹਰਾ ਦਿੱਤਾ ਹੈ | ਇਸ ਦੌਰਾਨ ਸਾਹਿਲ ਤਗਮੇ ਦੀ ਦÏੜ 'ਚ ਇਕ ਬਹਿਤਰੀਨ ਖਿਡਾਰੀ ਵਜੋਂ ਉੱਭਰੇ | ਪਿਛਲੇ ਮਹੀਨੇ ਹੀ ਵਿਸ਼ਵ ਕੱਪ 'ਚ ਆਪਣਾ ਡੈਬਿਊ ਕਰਨ ਵਾਲੇ 25 ਸਾਲਾ ਤੀਰਅੰਦਾਜ਼ ਨੇ ਆਸਟਰੀਆ ਦੇ ਨਿਕੋ ਵੀਨਰ ਨੂੰ ਇੱਕ ਰੋਮਾਂਚਕ ਸ਼ੂਟ-ਆਫ ਵਿੱਚ ਹਰਾ ਕੇ ਪੁਰਸ਼ਾਂ ਦੇ ਕੰਪਾਊਾਡ ਈਵੈਂਟ ਦੇ ਸੈਮੀਫਾਈਨਲ 'ਚ ਪ੍ਰਵੇਸ਼ ਕੀਤਾ | ਸ਼ਾਨਦਾਰ ਪ੍ਰਦਰਸ਼ਨ ਦਿਖਾਉਂਦੇ ਹੋਏ, ਸਾਹਿਲ ਨੇ 10-9 ਦੀ ਜਿੱਤ ਪ੍ਰਾਪਤ ਕੀਤੀ | ਵਿਸ਼ਵ ਕੱਪ ਦੇ ਤਗਮੇ ਤੋਂ ਸਿਰਫ਼ ਇਕ ਜਿੱਤ ਦੂਰ, ਸਾਹਿਲ ਸੈਮੀਫਾਈਨਲ 'ਚ ਫਰਾਂਸ ਦੇ ਨਿਕੋਲਸ ਗਿਰਾਰਡ ਨਾਲ ਭਿੜੇਗਾ |
ਖੇਡ ਸੰਸਾਰ
Free
-ਤੀਰਅੰਦਾਜ਼ੀ ਵਿਸ਼ਵ ਕੱਪ-ਸਿਮਰਨਜੀਤ ਤੇ ਸਾਹਿਲ ਦੇ ਯਤਨਾ ਸਦਕਾ ਭਾਰਤ ਤਗਮੇ ਦੀ ਦੌੜ 'ਚ
ਅਜੀਤ ਡੈਸਕ
09-05-2026