ਨਵੀਂ ਦਿੱਲੀ, 26 ਮਈ (ਇੰਟ.)-ਲੀਗ ਪੜਾਅ ਦੇ ਅੰਤ ਤੱਕ, ਆਈ.ਪੀ.ਐਲ. 2026 ਰਨ ਰੇਟ, ਛੱਕੇ ਤੇ 200 ਤੋਂ ਵੱਧ ਸਕੋਰ ਦੇ ਮਾਮਲੇ 'ਚ ਹੁਣ ਤੱਕ ਦਾ ਸਭ ਤੋਂ ਵੱਡਾ ਸੀਜ਼ਨ ਬਣ ਗਿਆ ਸੀ | ਇਸ ਵਾਰ 200 ਜਾਂ ਇਸ ਤੋਂ ਵੱਧ ਦੇ ਸਕੋਰ 62 ਵਾਰ ਬਣਾਏ ਗਏ ਹਨ | ਪਹਿਲੇ 9 ਸੀਜ਼ਨਾਂ 'ਚ 2008 ਤੋਂ 2016 ਤੱਕ ਸਿਰਫ਼ 57 ਵਾਰ ਮੈਚਾਂ 'ਚ ਹੀ 200+ ਸਕੋਰ ਦਰਜ ਕੀਤੇ ਗਏ ਸਨ | ਇਸ ਵਾਰ ਉੱਚ ਸਕੋਰਿੰਗ ਕ੍ਰਿਕਟ ਦਾ ਪ੍ਰਭਾਵ ਨਾ ਸਿਰਫ਼ ਗੇਂਦਬਾਜ਼ਾਂ 'ਤੇ, ਸਗੋਂ ਫੀਲਡਿੰਗ 'ਤੇ ਵੀ ਸਪੱਸ਼ਟ ਦੇਖਣ ਨੂੰ ਮਿਲ ਰਿਹਾ ਹੈ | ਆਈ.ਪੀ.ਐਲ. 2025 'ਚ ਰਿਕਾਰਡ 188 ਕੈਚ ਛੱਡੇ ਗਏ ਸਨ, ਜਦੋਂ ਕਿ 2026 'ਚ ਇਹ ਗਿਣਤੀ 169 ਸੀ | 2022 ਤੋਂ ਲੈ ਕੇ, ਹਰ ਲਗਾਤਾਰ ਸੀਜ਼ਨ 'ਚ 148 ਤੋਂ ਵੱਧ ਕੈਚ ਛੱਡੇ ਗਏ ਹਨ | ਟੀਮ ਦੇ ਹਿਸਾਬ ਨਾਲ, ਹੈਦਰਾਬਾਦ ਦਾ ਇਸ ਸੀਜ਼ਨ 'ਚ ਸਭ ਤੋਂ ਖਰਾਬ ਫੀਲਡਿੰਗ ਰਿਕਾਰਡ ਸੀ | ਟੀਮ ਨੇ ਸਭ ਤੋਂ ਵੱਧ 26 ਕੈਚ ਛੱਡੇ | ਪੰਜਾਬ ਤੇ ਚੇਨਈ ਨੇ 20-20 ਕੈਚ ਛੱਡੇ | ਇਹ ਸੀਜ਼ਨ ਸਪਿਨਰਾਂ ਤੇ ਤੇਜ਼ ਗੇਂਦਬਾਜ਼ਾਂ ਦੋਵਾਂ ਲਈ ਸਭ ਤੋਂ ਮਹਿੰਗਾ ਸਾਬਤ ਹੋਇਆ | ਸਪਿਨ ਗੇਂਦਬਾਜ਼ਾਂ ਨੇ 9.26 ਦੀ ਇਕਾਨਮੀ ਨਾਲ ਦੌੜਾਂ ਦਿੱਤੀਆਂ, ਜੋ ਕਿ ਆਈ.ਪੀ.ਐਲ. ਇਤਿਹਾਸ 'ਚ ਸਭ ਤੋਂ ਵੱਧ ਹੈ | ਪਹਿਲਾਂ, ਇਹ ਅੰਕੜਾ 2025 'ਚ 8.86 ਤੇ 2024 'ਚ 8.68 ਸੀ | ਤੇਜ਼ ਗੇਂਦਬਾਜ਼ਾਂ ਲਈ ਸਥਿਤੀ ਇਸ ਤੋਂ ਵੱਖਰੀ ਨਹੀਂ | ਤੇਜ਼ ਗੇਂਦਬਾਜ਼ਾਂ ਦੀ ਇਕਾਨਮੀ 9.94 ਸੀ, ਜੋ ਕਿ ਆਈ.ਪੀ.ਐਲ. ਇਤਿਹਾਸ 'ਚ ਸਭ ਤੋਂ ਮਾੜੀ ਹੈ | ਇਸ ਤੋਂ ਪਹਿਲਾਂ, ਤੇਜ਼ ਗੇਂਦਬਾਜ਼ਾਂ ਦੀ ਇਕਾਨਮੀ 2025 'ਚ 9.90 ਤੇ 2024 ਵਿੱਚ 9.78 ਸੀ |
ਖੇਡ ਸੰਸਾਰ
Free
ਇਸ ਸੀਜ਼ਨ 'ਚ ਟੁੱਟ ਰਹੇ ਕਈ ਰਿਕਾਰਡ, ਅਜੇ 3 ਮੈਚ ਬਾਕੀ <br/>
ਅਜੀਤ ਡੈਸਕ
27-05-2026