ਆਰਲਿੰਗਟਨ, 11 ਜੁਲਾਈ (ਇੰਟ.)- ਸੈਮੀਫਾਈਨਲ ਵਿਚ, ਫੁੱਟਬਾਲ ਪ੍ਰਸ਼ੰਸਕ ਕਾਇਲੀਅਨ ਐਮਬਾਪੇ ਅਤੇ ਲਾਮੀਨ ਯਾਮਲ ਵਿਚਕਾਰ ਮੁਕਾਬਲੇ ਨੂੰ ਵੀ ਉਤਸੁਕਤਾ ਨਾਲ ਦੇਖਣਗੇ। ਐਮਬਾਪੇ ਇਸ ਵਿਸ਼ਵ ਕੱਪ ’ਚ ਸ਼ਾਨਦਾਰ ਫਾਰਮ ਵਿਚ ਹੈ, ਜਿਸਨੇ ਪੰਜ ਮੈਚਾਂ ’ਚ ਅੱਠ ਗੋਲ ਤੇ ਤਿੰਨ ਅਸਿਸਟ ਕੀਤੇ ਹਨ ਤੇ ਵਰਤਮਾਨ ’ਚ ਗੋਲਡਨ ਬੂਟ ਦੀ ਦੌੜ ਵਿਚ ਲਿਓਨਲ ਮੈਸੀ ਦੇ ਨਾਲ ਬਰਾਬਰ ਹੈ। ਇਸ ਦੌਰਾਨ, ਯਾਮਲ ਸਪੇਨ ਦੇ ਮੁੱਖ ਪਲੇਮੇਕਰ ਵਜੋਂ ਉਭਰਿਆ ਹੈ, ਆਪਣੀ ਡ੍ਰਾਇਬਲਿੰਗ, ਗਤੀ ਅਤੇ ਸ਼ਾਨਦਾਰ ਪਾਸਿੰਗ ਨਾਲ ਪ੍ਰਭਾਵਿਤ ਕਰਦਾ ਹੈ। ਹਾਲਾਂਕਿ, ਯਾਮਲ ਕਹਿੰਦਾ ਹੈ ਕਿ ਵੱਡੇ ਨਾਵਾਂ ਦੀ ਮੌਜੂਦਗੀ ਸਪੇਨ ’ਤੇ ਕੋਈ ਦਬਾਅ ਨਹੀਂ ਪਾਵੇਗੀ। ਪਹਿਲੇ ਸੈਮੀਫਾਈਨਲ ਤੋਂ ਪਹਿਲਾਂ, ਸਪੇਨ ਦੇ ਨੌਜਵਾਨ ਸਟਾਰ ਲਾਮੀਨ ਯਾਮਲ ਨੇ ਫਰਾਂਸ ਨੂੰ ਇਕ ਖੁੱਲ੍ਹੀ ਚਣੌਤੀ ਦਿੱਤੀ ਹੈ। ਬੈਲਜੀਅਮ ’ਤੇ 2-1 ਦੀ ਜਿੱਤ ਤੋਂ ਬਾਅਦ, ਯਾਮਲ ਨੇ ਕਿਹਾ ਕਿ ਜੇਕਰ ਕਿਸੇ ਟੀਮ ਨੂੰ ਡਰਨਾ ਚਾਹੀਦਾ ਹੈ, ਤਾਂ ਉਹ ਫਰਾਂਸ ਹੈ, ਕਿਉਂਕਿ ਸਪੇਨ ਨੇ ਹਾਲ ਹੀ ਦੇ ਸਾਲਾਂ ’ਚ ਲਗਾਤਾਰ ਉਨ੍ਹਾਂ ਨੂੰ ਵੱਡੇ ਟੂਰਨਾਮੈਂਟਾਂ ਤੋਂ ਬਾਹਰ ਕੀਤਾ ਹੈ। 14 ਜੁਲਾਈ ਨੂੰ ਡੱਲਾਸ ’ਚ
ਹੋਣ ਵਾਲੇ ਇਸ ਬਲਾਕਬਸਟਰ ਮੁਕਾਬਲੇ ਤੋਂ ਪਹਿਲਾਂ ਯਾਮਲ ਦਾ ਬਿਆਨ ਇਕ ਮੁੱਖ ਚਰਚਾ ਦਾ ਵਿਸ਼ਾ ਬਣ ਗਿਆ ਹੈ। ਯਾਮਲ, ਜਿਸਨੂੰ ਬੈਲਜੀਅਮ ਵਿਰੁੱਧ ਕੁਆਰਟਰ ਫਾਈਨਲ ਵਿਚ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ‘ਪਲੇਅਰ ਆਫ ਦਿ ਮੈਚ’ ਚੁਣਿਆ ਗਿਆ ਸੀ, ਨੇ ਕਿਹਾ ਕਿ ਵਿਸ਼ਵ ਕੱਪ ਦੀ ਸ਼ੁਰੂਆਤ ਤੋਂ ਹੀ ਹਰ ਕੋਈ ਇਸ ਮੈਚਅੱਪ ਦੀ ਉਮੀਦ ਕਰ ਰਿਹਾ ਸੀ। ਉਸਨੇ ਕਿਹਾ, “ਅਸੀਂ ਬਹੁਤ ਉਤਸ਼ਾਹਿਤ ਹਾਂ। ਅਸੀਂ ਸਾਰੇ ਵਿਸ਼ਵ ਕੱਪ ਸ਼ੁਰੂ ਹੋਣ ਤੋਂ ਬਾਅਦ ਤੋਂ ਹੀ ਇਸ ਮੈਚ ਦੀ ਉਡੀਕ ਕਰ ਰਹੇ ਸੀ। ਮੇਰਾ ਮੰਨਣਾ ਹੈ ਕਿ ਟੂਰਨਾਮੈਂਟ ਦੀਆਂ ਦੋ ਸਭ ਤੋਂ ਵਧੀਆ ਟੀਮਾਂ ਇੱਕ ਦੂਜੇ ਦੇ ਸਾਹਮਣੇ ਹੋਣਗੀਆਂ। ਉਸਨੇ ਅਸੀਂ ਉਹ ਖੇਡ ਖੇਡਾਂਗੇ ਜੋ ਅਸੀਂ ਸਭ ਤੋਂ ਵਧੀਆ ਜਾਣਦੇ ਹਾਂ। ਯਾਮਲ ਨੇ ਯੂ. ਈ. ਐਫ. ਏ. ਯੂਰੋ 2024 ਸੈਮੀਫਾਈਨਲ ਨੂੰ ਵੀ ਯਾਦ ਕੀਤਾ, ਜਿੱਥੇ ਸਪੇਨ ਨੇ ਫਰਾਂਸ ਨੂੰ 2-1 ਨਾਲ ਹਰਾਇਆ ਸੀ। ਉਸ ਮੈਚ ਵਿਚ, ਇਕ 16 ਸਾਲਾ ਯਮਲ ਨੇ ਇਕ ਸ਼ਾਨਦਾਰ ਲੰਬੀ ਦੂਰੀ ਦਾ ਗੋਲ ਕੀਤਾ ਤੇ ਸਪੇਨ ਨੇ ਯੂਰੋ ਕੱਪ ਦਾ ਖਿਤਾਬ ਜਿੱਤਿਆ। ਯਾਮਲ, ਜਿਸਨੇ 2026 ਵਿਸ਼ਵ ਕੱਪ ਵਿਚ ਹੁਣ ਤੱਕ ਸਿਰਫ ਇਕ ਗੋਲ ਕੀਤਾ ਹੈ, ਨੇ ਕਿਹਾ ਕਿ ਟੀਮ ਦੀ ਸਫਲਤਾ ਵਿਅਕਤੀਗਤ ਪ੍ਰਾਪਤੀਆਂ ਨਾਲੋਂ ਜ਼ਿਆਦਾ ਮਾਇਨੇ ਰੱਖਦੀ ਹੈ।
ਖੇਡ ਸੰਸਾਰ
Free
ਫੁੱਟਬਾਲ ਦਾ ਸਭ ਤੋਂ ਵੱਡਾ ਮਹਾਂਯੁੱਧ, ਪਹਿਲੇ ਸੈਮੀਫਾਈਨਲ ’ਚ ਭਿੜਨਗੇ ਫਰਾਂਸ ਤੇ ਸਪੇਨ
ਅਜੀਤ ਡੈਸਕ
12-07-2026