19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2026

ਰਾਸ਼ਟਰ ਮੰਡਲ ਖੇਡਾਂ 2026 ਰਾਸ਼ਟਰਮੰਡਲ ਖੇਡਾਂ ਦਾ ਆਗਾਜ਼ ਕੱਲ੍ਹ ਤੋਂ

Ad Position 21
No active advertisement
ਅਜੀਤ ਡੈਸਕ 22-07-2026
ਗਲਾਸਗੋ, 21 ਜੁਲਾਈ (ਹਰਜੀਤ ਸਿੰਘ ਦੁਸਾਂਝ ਪੁਆਦੜਾ)-23ਵੀਂਆਂ ਰਾਸ਼ਟਰਮੰਡਲ ਖੇਡਾਂ ਦਾ ਆਗਾਜ਼ ਕੱਲ੍ਹ 23 ਜੁਲਾਈ ਤੋਂ ਸਕਾਟਲੈਂਡ ਦੇ ਸ਼ਹਿਰ ਗਲਾਸਗੋ ’ਚ ਹੋ ਰਿਹਾ ਹੈ। 2 ਅਗਸਤ ਤੱਕ ਚੱਲਣ ਵਾਲੀਆਂ ਇਨ੍ਹਾਂ ਖੇਡਾਂ ’ਚ 74 ਦੇਸ਼ਾਂ ਤੇ ਖੇਤਰਾਂ ਦੇ ਕਰੀਬ 3,000 ਖਿਡਾਰੀ 10 ਖੇਡਾਂ ਅਤੇ 6 ਪੈਰਾ ਖੇਡਾਂ ਵਿੱਚ 215 ਸੋਨ ਤਗਮਿਆਂ ਲਈ ਆਪਸ ’ਚ ਭਿੜਣਗੇ। ਇਸ ਵਾਰ ਰਾਸ਼ਟਰਮੰਡਲ ਖੇਡਾਂ ’ਚ ਸਿਰਫ਼ 10 ਖੇਡਾਂ ਐਥਲੈਟਿਕਸ, ਤੈਰਾਕੀ, ਆਰਟਿਸਟਿਕ ਜਿਮਨਾਸਟਿਕਸ, ਟਰੈਕ ਸਾਈਕਲਿੰਗ, ਵੇਟਲਿਫਟਿੰਗ, ਮੁੱਕੇਬਾਜ਼ੀ, ਜੂਡੋ, ਨੈੱਟਬਾਲ, ਲਾਨ ਬਾਊਲਜ਼ ਅਤੇ 3×3 ਬਾਸਕਟਬਾਲ ਨੂੰ ਸ਼ਾਮਲ ਕੀਤਾ ਗਿਆ ਹੈ। ਇਨ੍ਹਾਂ ਦੇ ਨਾਲ 6 ਪੈਰਾ ਖੇਡਾਂ ਦੇ ਮੁਕਾਬਲੇ ਵੀ ਕਰਵਾਏ ਜਾਣਗੇ। ਭਾਰਤੀ ਦਲ ਤੋਂ ਇਸ ਵਾਰ ਵੀ ਸ਼ਾਨਦਾਰ ਪ੍ਰਦਰਸ਼ਨ ਦੀ ਉਮੀਦ ਕੀਤੀ ਜਾ ਰਹੀ ਹੈ। ਪੁਰਸ਼ਾਂ ਦੇ ਜੈਵਲਿਨ ਥ੍ਰੋਅ ਵਿੱਚ ਓਲੰਪਿਕ ਚੈਂਪੀਅਨ ਨੀਰਜ ਚੋਪੜਾ ਦਾ ਪਾਕਿਸਤਾਨ ਦੇ ਓਲੰਪਿਕ ਚੈਂਪੀਅਨ ਅਰਸ਼ਦ ਨਦੀਮ ਨਾਲ ਮੁਕਾਬਲਾ ਖੇਡਾਂ ਦਾ ਸਭ ਤੋਂ ਵੱਡਾ ਆਕਰਸ਼ਣ ਮੰਨਿਆ ਜਾ ਰਿਹਾ ਹੈ। ਮੁੱਕੇਬਾਜ਼ੀ ’ਚ ਓਲੰਪਿਕ ਤਗਮਾ ਜੇਤੂ ਲਵਲੀਨਾ ਬੋਰਗੋਹੈਨ ਤੇ ਵਿਸ਼ਵ ਚੈਂਪੀਅਨ ਜੈਸਮੀਨ ਲੰਬੋਰੀਆ ਤੋਂ ਤਗਮਿਆਂ ਦੀ ਆਸ ਹੈ। ਵੇਟਲਿਫਟਿੰਗ ’ਚ ਲਵਪ੍ਰੀਤ ਸਿੰਘ, ਅਸ਼ੋਕ ਕੁਮਾਰ ਮਲਿਕ, ਪਰਮਜੀਤ ਕੁਮਾਰ, ਸੁਧੀਰ, ਝੰਡੂ ਕੁਮਾਰ, ਸੁਮਨ ਦੇਵੀ, ਜਸਪ੍ਰੀਤ ਕੌਰ ਅਤੇ ਕਸਤੂਰੀ ਰਾਜਾਮਣੀ ਭਾਰਤ ਦੀ ਨੁਮਾਇੰਦਗੀ ਕਰਨਗੇ। ਪੈਰਾ ਪਾਵਰਲਿਫਟਿੰਗ ਵਿੱਚ ਵੀ ਭਾਰਤੀ ਖਿਡਾਰੀਆਂ ਤੋਂ ਚੰਗੇ ਪ੍ਰਦਰਸ਼ਨ ਦੀ ਉਮੀਦ ਹੈ।
126 ਖਿਡਾਰੀਆਂ ਨਾਲ ਭਾਰਤ ਦਾ ‘ਗੋਲਡਨ ਮਿਸ਼ਨ’ ਸ਼ੁਰੂ
ਜਲੰਧਰ, 21 ਜੁਲਾਈ ( ਡਾ ਜਤਿੰਦਰ ਸਾਬੀ)-23 ਜੁਲਾਈ ਤੋਂ 2 ਅਗਸਤ ਤੱਕ ਸਕਾਟਲੈਂਡ ਦਾ ਇਤਿਹਾਸਕ ਸ਼ਹਿਰ ਗਲਾਸਗੋ ਇਕ ਵਾਰ ਫਿਰ ਦੁਨੀਆ ਦੇ ਸਰਬੋਤਮ ਖਿਡਾਰੀਆਂ ਦਾ ਸਵਾਗਤ ਕਰਨ ਲਈ ਤਿਆਰ ਹੈ। ਇਸ ਵਾਰ ਭਾਰਤ ਆਪਣੇ 126 ਮੈਂਬਰੀ ਖਿਡਾਰੀ ਦਲ ਨਾਲ ਮੈਦਾਨ ’ਚ ਉਤਰ ਰਿਹਾ ਹੈ। ਹਾਲਾਂਕਿ ਖੇਡਾਂ ਦੇ ਪ੍ਰੋਗਰਾਮ ’ਚ ਵੱਡੇ ਬਦਲਾਅ ਕਾਰਨ ਭਾਰਤ ਦੇ ਰਵਾਇਤੀ ਤਗਮਾ-ਦਾਤਾ ਖੇਡਾਂ ਨੂੰ ਬਾਹਰ ਰੱਖਿਆ ਗਿਆ ਹੈ। ਪਹਿਲੀ ਵਾਰ ਅਜਿਹਾ ਹੋਇਆ ਹੈ ਕਿ ਆਖ਼ਰੀ ਸਮੇਂ ’ਚ ਮੇਜ਼ਬਾਨੀ ਬਦਲੀ, ਖੇਡਾਂ ਦੀ ਗਿਣਤੀ ਘਟਾਈ ਗਈ ਤੇ ਮੁਕਾਬਲੇ ਸੀਮਿਤ ਪੈਮਾਨੇ ’ਤੇ ਕਰਵਾਏ ਜਾ ਰਹੇ ਹਨ। ਇਸ ਦੇ ਬਾਵਜੂਦ ਦੁਨੀਆ ਭਰ ਦੇ ਖਿਡਾਰੀ ਆਪਣੇ ਦੇਸ਼ਾਂ ਲਈ ਸਰਬੋਤਮ ਪ੍ਰਦਰਸ਼ਨ ਕਰਨ ਲਈ ਤਿਆਰ ਹਨ।
ਮੀਰਾਬਾਈ ਚਾਨੂ ਤੇ ਲਵਲੀਨਾ ਬੋਰਗੋਹੇਨ ਹੋਣਗੀਆਂ ਝੰਡਾ ਬਰਦਾਰ : ਭਾਰਤੀ ਓਲੰਪਿਕ ਸੰਘ ਨੇ ਉਦਘਾਟਨੀ ਸਮਾਰੋਹ ਲਈ ਭਾਰਤ ਦੀਆਂ 2 ਓਲੰਪਿਕ ਤਮਗਾ ਜੇਤੂ ਖਿਡਾਰੀਆਂ ਮੀਰਾਬਾਈ ਚਾਨੂ ਤੇ ਲਵਲੀਨਾ ਬੋਰਗੋਹੇਨ ਨੂੰ ਭਾਰਤੀ ਦਲ ਦਾ ਝੰਡਾਬਰਦਾਰ ਨਿਯੁਕਤ ਕੀਤਾ ਹੈ।
Ad Position 22
No active advertisement
ਪਿਛਲੀ ਖ਼ਬਰ ਸਪੇਨ ਦੇ ਖਿਡਾਰੀਆਂ ਦਾ ਭਰਵਾਂ ਸਵਾਗਤ ਅਗਲੀ ਖ਼ਬਰ 2026 ਵਿਸ਼ਵ ਕੱਪ ਦੇ ਕੁਝ ਖਾਸ ਪਲਾਂ ’ਤੇ ਇਕ ਨਜ਼ਰ
Ad Position 24