05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-07-2026

ਰਾਸ਼ਟਰਮੰਡਲ ਖੇਡਾਂ 2026-ਪੈਰਾ-ਤੈਰਾਕ ਤਗਮੇ ਦੀ ਦੌੜ ’ਚ, ਭਾਰ ਤੋਲਕਾਂ ਨੇ ਕੀਤਾ ਨਿਰਾਸ਼

Ad Position 21
No active advertisement
ਅਜੀਤ ਡੈਸਕ 25-07-2026
ਗਲਾਸਗੋ, 24 ਜੁਲਾਈ (ਏਜੰਸੀ/ਹਰਜੀਤ ਸਿੰਘ ਦੁਸਾਂਝ ਪੁਆਦੜਾ)-ਰਾਸ਼ਟਰਮੰਡਲ ਖੇਡਾਂ 2026 ਦੇ ਦੂਜੇ ਦਿਨ ਭਾਰਤ ਪੈਰਾ-ਤੈਰਾਕੀ ਤੇ ਪੁਰਸ਼ਾਂ ਦੇ 50 ਮੀਟਰ ਬੈਕਸਟ੍ਰੋਕ ’ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਤਗਮੇ ਦੀ ਦੌੜ ’ਚ ਬਰਕਰਾਰ ਹੈ। ਹਾਲਾਂਕਿ, ਟੀਮ ਨੂੰ ਪੈਰਾ-ਪਾਵਰਲਿਫਟਿੰਗ ’ਚ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ। ਭਾਰਤ ਪੁਰਸ਼ਾਂ ਤੇ ਮਹਿਲਾਵਾਂ ਦੋਵਾਂ ਸ਼੍ਰੇਣੀਆਂ ’ਚ ਤਗਮੇ ਜਿੱਤਣ ਦੇ ਨੇੜੇ ਸੀ, ਪਰ ਅੰਤ ’ਚ ਪਿੱਛੇ ਰਹਿ ਗਿਆ।
ਬੁਦੀਗੀਨਾ, ਇਮਾਮ ਫਾਈਨਲ ’ਚ
ਪੈਰਾ-ਤੈਰਾਕੀ ’ਚ ਭਾਰਤ ਦੇ ਆਰ.ਵੀ.ਵੀ.ਬੀ.ਕੇ. ਬੁਦੀਗੀਨਾ ਤੇ ਇਮਾਮ ਅਲੀ ਨੇ ਪੁਰਸ਼ਾਂ ਦੀ 100 ਮੀਟਰ ਫ੍ਰੀਸਟਾਈਲ ਐਸ13 ਸ਼੍ਰੇਣੀ ਦੇ ਫਾਈਨਲ ਲਈ ਕੁਆਲੀਫਾਈ ਕੀਤਾ। ਹੀਟਸ ’ਚ ਹਿੱਸਾ ਲੈਣ ਵਾਲੇ ਸਾਰੇ ਅੱਠ ਤੈਰਾਕ ਫਾਈਨਲ ’ਚ ਪਹੁੰਚੇ। ਬੁਦੀਗੀਨਾ ਆਪਣੀ ਹੀਟ ’ਚ 57.10 ਸਕਿੰਟ ਦੇ ਸਮੇਂ ਨਾਲ ਤੀਜੇ ਸਥਾਨ ’ਤੇ ਰਿਹਾ, ਜਦੋਂ ਕਿ ਇਮਾਮ ਅਲੀ 1:05.32 ਸਕਿੰਟ ਦੇ ਸਮੇਂ ਨਾਲ ਅੱਠਵੇਂ ਸਥਾਨ ’ਤੇ ਰਿਹਾ। ਐਸ13 ਸ਼੍ਰੇਣੀ ਇਕ ਪੈਰਾ-ਤੈਰਾਕੀ ਸ਼੍ਰੇਣੀ ਹੈ ਜੋ ਦ੍ਰਿਸ਼ਟੀਹੀਣਤਾ ਵਾਲੇ ਖਿਡਾਰੀਆਂ ਲਈ ਰਾਖਵੀਂ ਹੈ।
ਸੈਮੀਫਾਈਨਲ ’ਚ ਸ਼੍ਰੀਹਰੀ ਨਟਰਾਜ
2 ਵਾਰ ਦੇ ਓਲੰਪੀਅਨ ਸ੍ਰੀਹਰੀ ਨਟਰਾਜ ਨੇ ਰਾਸ਼ਟਰਮੰਡਲ ਖੇਡਾਂ ਦੇ ਪੁਰਸ਼ਾਂ ਦੇ 50 ਮੀਟਰ ਬੈਕਸਟ੍ਰੋਕ ਦੇ ਸੈਮੀਫਾਈਨਲ ਲਈ ਕੁਆਲੀਫਾਈ ਕੀਤਾ ਤੇ 14ਵੇਂ ਸਥਾਨ ’ਤੇ ਰਹੇ। ਕਈ ਰਾਸ਼ਟਰੀ ਰਿਕਾਰਡ ਰੱਖਣ ਵਾਲੇ ਨਟਰਾਜ ਨੇ 25.52 ਸਕਿੰਟ ਦਾ ਸਮਾਂ ਕੱਢ ਕੇ ਬਰਮੂਡਾ ਦੇ ਜੈਕ ਹਾਰਵੇ ਨਾਲ 14ਵੇਂ ਸਥਾਨ ’ਤੇ ਰਹੇ। ਹੀਟਸ ਦੇ ਚੋਟੀ ਦੇ 16 ਤੈਰਾਕ ਸੈਮੀਫਾਈਨਲ ’ਚ ਪਹੁੰਚੇ। ਨਟਰਾਜ ਆਪਣੀ ਅੱਠ-ਮੈਨ ਹੀਟ ’ਚ ਪੰਜਵੇਂ ਸਥਾਨ ‘ਤੇ ਰਹੇ।
ਪੈਰਾ ਪਾਵਰਲਿਫਟਰ ਤਗਮੇ ਤੋਂ ਖੁੰਝੇ
ਦੂਜੇ ਦਿਨ ਪੈਰਾ ਪਾਵਰਲਿਫਟਰ ਤਗਮੇ ਤੋਂ ਖੁੰਝ ਗਏ। ਅਸ਼ੋਕ ਮਲਿਕ ਤੇ ਪਰਮਜੀਤ ਕੁਮਾਰ ਤਗਮੇ ਦੀ ਦੌੜ ’ਚ ਸਨ, ਪਰ ਪੁਰਸ਼ਾਂ ਦੇ ਲਾਈਟਵੇਟ ਪੈਰਾ ਪਾਵਰਲਿਫਟਿੰਗ ਮੁਕਾਬਲੇ ਲਈ ਭਾਰਤ ਦੀ ਚਣੌਤੀ ਨਿਰਾਸ਼ਾਜਨਕ ਢੰਗ ਨਾਲ ਖਤਮ ਹੋਈ। ਦੋਵੇਂ ਭਾਰਤੀ ਪੈਰਾ ਪਾਵਰਲਿਫਟਰ ਤਗਮੇ ਤੋਂ ਖੁੰਝ ਗਏ। ਅਸ਼ੋਕ ਆਪਣੀ ਆਖਰੀ ਕੋਸ਼ਿਸ਼ ’ਚ 205 ਕਿਲੋਗ੍ਰਾਮ ਭਾਰ ਚੁੱਕਣ ’ਚ ਅਸਫਲ ਰਿਹਾ, ਚੌਥੇ ਸਥਾਨ ‘ਤੇ ਰਿਹਾ। ਹਾਲਾਂਕਿ, ਉਸਨੇ 143.8 ਅੰਕ ਪ੍ਰਾਪਤ ਕਰਕੇ 200 ਕਿਲੋਗ੍ਰਾਮ ਦਾ ਨਿੱਜੀ ਸਰਵੋਤਮ ਭਾਰ ਚੁੱਕਿਆ। ਪਰਮਜੀਤ ਕੁਮਾਰ ਛੇਵੇਂ ਸਥਾਨ ‘ਤੇ ਰਿਹਾ।
ਭਾਰਤ ਔਰਤਾਂ ਦੇ ਲਾਈਟਵੇਟ ਵਰਗ ’ਚ ਵੀ ਖਾਲੀ ਹੱਥ ਰਿਹਾ। ਜਸਪ੍ਰੀਤ ਮਜ਼ਬੂਤ ਪ੍ਰਦਰਸ਼ਨ ਦੇ ਬਾਵਜੂਦ ਖੁੰਝ ਗਈ। ਜਸਪ੍ਰੀਤ ਕੌਰ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਗਰੁੱਪ ਬੀ ’ਚ ਸਿਖਰ ‘ਤੇ ਰਹੀ, ਪਰ ਗਰੁੱਪ ‘ਏ’ ਵਿਚ ਪਿੱਛੇ ਰਹਿ ਗਈ। ਜਸਪ੍ਰੀਤ 96.4 ਅੰਕਾਂ ਨਾਲ ਛੇਵੇਂ ਸਥਾਨ ’ਤੇ ਰਹੀ। ਇਕ ਹੋਰ ਭਾਰਤੀ ਐਥਲੀਟ, ਸੁਮਨ ਦੇਵੀ, 88.4 ਅੰਕਾਂ ਨਾਲ ਸੱਤਵੇਂ ਸਥਾਨ ‘ਤੇ ਰਹੀ।
ਜਿਮਨਾਸਟਿਕ ’ਚ ਭਾਰਤ ਦੀਆਂ ਉਮੀਦਾਂ ਬਰਕਰਾਰ
ਕਲਾਤਮਕ ਜਿਮਨਾਸਟਿਕ ਸਬ-ਡਿਵੀਜ਼ਨ 2 ਤੋਂ ਬਾਅਦ, ਤਪਨ ਮੋਹੰਤੀ ਆਲ-ਅਰਾਊਂਡ ’ਚ ਤੀਜੇ ਤੇ ਯੋਗੇਸ਼ਵਰ ਸਿੰਘ ਚੌਥੇ ਸਥਾਨ ’ਤੇ ਹਨ। ਭਾਰਤੀ ਟੀਮ 208.550 ਅੰਕਾਂ ਨਾਲ ਟੀਮ ਸਟੈਂਡਿੰਗ ’ਚ ਸਭ ਤੋਂ ਅੱਗੇ ਹੈ। ਹਾਲਾਂਕਿ, ਟੀਮ ਤੇ ਵਿਅਕਤੀਗਤ ਫਾਈਨਲ ਦਾ ਫੈਸਲਾ ਸਬ-ਡਿਵੀਜ਼ਨ 3 ਈਵੈਂਟਾਂ ਤੋਂ ਬਾਅਦ ਕੀਤਾ ਜਾਵੇਗਾ।
ਲਾਅਨ ਬਾਲ ’ਚ ਭਾਰਤ ਦੀ ਲਗਾਤਾਰ ਦੂਜੀ ਜਿੱਤ

ਭਾਰਤ ਨੇ ਲਾਅਨ ਬਾਲ ਮਹਿਲਾ ਪੇਅਰ ਸੈਕਸ਼ਨ ਬੀ ਰਾਊਂਡ 2 ਮੈਚ ’ਚ ਦੱਖਣੀ ਅਫਰੀਕਾ ਨੂੰ 2-0 ਨਾਲ ਹਰਾਇਆ। ਰੂਪਾ ਰਾਣੀ ਤੇ ਪਿੰਕੀ ਦੀ ਭਾਰਤੀ ਜੋੜੀ ਨੇ ਇਕ ਪਾਸੜ ਮੈਚ ’ਚ ਦੱਖਣੀ ਅਫਰੀਕਾ ਦੀ ਥੈਬੇਲੋ ਮੁਵਾਂਗੋ ਤੇ ਜੈਕੀ ਵੈਨ ਬੇਨਬਰਗ ਨੂੰ ਹਰਾਇਆ। ਦੱਖਣੀ ਅਫਰੀਕਾ ਦੀਆਂ ਖਿਡਾਰੀਆਂ ਨੇ ਇਕ ਮਜ਼ਬੂਤ ਚੁਣੌਤੀ ਪੇਸ਼ ਕੀਤੀ, ਪਰ ਭਾਰਤੀ ਜੋੜੀ ਨੇ ਪੂਰੇ ਮੈਚ ਦੌਰਾਨ ਆਪਣਾ ਕੰਟਰੋਲ ਬਣਾਈ ਰੱਖਿਆ। ਇਸ ਜਿੱਤ ਨਾਲ, ਭਾਰਤ ਸੈਕਸ਼ਨ ਬੀ ਪੁਆਇੰਟ ਟੇਬਲ ਦੇ ਸਿਖਰ ’ਤੇ ਪਹੁੰਚ ਗਿਆ। ਇਸ ਤੋਂ ਪਹਿਲਾਂ ਵੀਰਵਾਰ ਨੂੰ ਭਾਰਤ ਨੇ ਆਪਣੇ ਸ਼ੁਰੂਆਤੀ ਮੈਚ ’ਚ ਮਾਲਟਾ ਨੂੰ ਇਕ ਰੋਮਾਂਚਕ ਟਾਈ-ਬ੍ਰੇਕਰ ਵਿਚ ਹਰਾਇਆ। ਪੁਰਸ਼ ਸਿੰਗਲਜ਼ ’ਚ ਪੁਤੁਲ ਸੋਨੋਵਾਲ ਨੇ ਫਾਕਲੈਂਡ ਟਾਪੂ ਦੇ ਸੇਸਿਲ ਅਲੈਗਜ਼ੈਂਡਰ ਨੂੰ ਟਾਈਬ੍ਰੇਕਰ ’ਚ 7-5, 6-8, 1-0 ਨਾਲ ਹਰਾਇਆ। ਇਹ ਗਰੁੱਪ ਪੜਾਅ ’ਚ ਉਸਦੀ ਵੀ ਲਗਾਤਾਰ ਦੂਜੀ ਜਿੱਤ ਸੀ।
Ad Position 22
No active advertisement
ਪਿਛਲੀ ਖ਼ਬਰ ਮੁੱਕੇਬਾਜ਼ੀ ’ਚ ਜਾਦੂਮਣੀ ਨੇ 5-0 ਨਾਲ ਜਿੱਤਿਆ ਮੁਕਾਬਲਾ ਅਗਲੀ ਖ਼ਬਰ 1786 ਪੋਲਿੰਗ ਬੂਥਾਂ ’ਤੇ ਲੱਗੇ ਐਸ. ਆਈ. ਆਰ. ਵਿਸ਼ੇਸ਼ ਕੈਂਪ ਭਾਰਤੀ ਚੋਣ ਕਮਿਸ਼ਨ ਦੇ ਸੋਧੇ ਸ਼ਡਿਊਲ ਅਨੁਸਾਰ ਪੂਰੀ ਹੋ...
Ad Position 24
No active advertisement