17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-08-2026

ਗੋਲ ਕਰਨ ਤੋਂ ਬਾਅਦ ਖੁਸ਼ੀ ਮਨਾਉਂਦੇ ਹੋਏ ਕਪਤਾਨ ਹਰਮਨਪ੍ਰੀਤ ਸਿੰਘ ਤੇ ਸੁਖਜੀਤ ਸਿੰਘ। ਹਾਕੀ ਵਿਸ਼ਵ ਕੱਪ ਭਾਰਤ ਨੇ ਵੇਲਜ਼ ਨੂੰ 3-1 ਨਾਲ ਹਰਾਇਆ

ਐਮਸਟਲਵੀਨ (ਨੀਦਰਲੈਂਡ), 16 ਅਗਸਤ (ਪੀ. ਟੀ.

Ad Position 21
No active advertisement
ਕਪਤਾਨ ਹਰਮਨਪ੍ਰੀਤ ਸਿੰਘ ਨੇ ਕੀਤੇ 2 ਗੋਲ 17-08-2026

ਐਮਸਟਲਵੀਨ (ਨੀਦਰਲੈਂਡ), 16 ਅਗਸਤ (ਪੀ.ਟੀ.ਆਈ.)-ਬੈਲਜੀਅਮ ਅਤੇ ਨੀਦਰਲੈਂਡ ਦੀ ਸਾਂਝੀ ਮੇਜ਼ਬਾਨੀ ਵਿੱਚ ਹੋ ਰਹੇ ਹਾਕੀ ਵਿਸ਼ਵ ਕੱਪ ’ਚ ਭਾਰਤੀ ਟੀਮ ਨੇ ਆਪਣੀ ਮੁਹਿੰਮ ਦੀ ਮਜ਼ਬੂਤ ਸ਼ੁਰੂਆਤ ਕੀਤੀ। ਪੂਲ ਡੀ ਵਿਚ ਖੇਡ ਰਹੀ ਭਾਰਤੀ ਟੀਮ ਨੇ 15 ਅਗਸਤ ਨੂੰ ਵੇਲਜ਼ ਵਿਰੁੱਧ ਆਪਣੇ ਪਹਿਲੇ ਮੈਚ ’ਚ 3-1 ਦੇ ਫਰਕ ਨਾਲ ਜਿੱਤ ਹਾਸਿਲ ਕੀਤੀ। ਟੀਮ ਇੰਡੀਆ ਨੇ ਪਹਿਲੇ 2 ਕੁਆਰਟਰਾਂ ’ਚ 2-0 ਦੀ ਬੜ੍ਹਤ ਬਣਾਈ ਰੱਖੀ ਤੇ ਅੰਤ ਤੱਕ ਆਪਣਾ ਦਬਾਅ ਬਣਾਈ ਰੱਖਿਆ। ਕਪਤਾਨ ਹਰਮਨਪ੍ਰੀਤ ਸਿੰਘ ਨੇ ਭਾਰਤ ਦੀ ਜਿੱਤ ਵਿੱਚ ਮੁੱਖ ਭੂਮਿਕਾ ਨਿਭਾਈ ਤੇ 2 ਗੋਲ ਕੀਤੇ। ਵੇਲਜ਼ ਵਿਰੁੱਧ ਮੈਚ ਦੀ ਸ਼ੁਰੂਆਤ ਦੇ ਨਾਲ, ਸੁਮਿਤ ਨੇ ਪਹਿਲੇ ਕੁਆਰਟਰ ਦੇ 7ਵੇਂ ਮਿੰਟ ਵਿਚ ਭਾਰਤ ਨੂੰ 1-0 ਦੀ ਬੜ੍ਹਤ ਦਿਵਾਈ। ਫਿਰ ਕਪਤਾਨ ਹਰਮਨਪ੍ਰੀਤ ਸਿੰਘ ਨੇ 10ਵੇਂ ਮਿੰਟ ਵਿਚ ਸ਼ਾਨਦਾਰ ਡਰੈਗ-ਫਲਿੱਕ ਨਾਲ ਲੀਡ ਨੂੰ 2-0 ਤੱਕ ਵਧਾ ਦਿੱਤਾ। ਪਹਿਲੇ ਅੱਧ ਦੇ ਅੰਤ ਵਿਚ, ਭਾਰਤ 2-0 ਨਾਲ ਅੱਗੇ ਸੀ। ਦੂਜੇ ਕੁਆਰਟਰ ਵਿਚ, ਟੀਮ ਨੇ ਵਧੇਰੇ ਰੱਖਿਆਤਮਕ ਪਹੁੰਚ ਅਪਣਾਈ, ਨਾ ਤਾਂ ਕੋਈ ਗੋਲ ਕੀਤਾ ਤੇ ਨਾ ਹੀ ਵੇਲਜ਼ ਨੂੰ ਆਪਣਾ ਖਾਤਾ ਖੋਲ੍ਹਣ ਦਿੱਤਾ। ਹਰਮਨਪ੍ਰੀਤ ਨੇ ਭਾਰਤ ਦੀ ਜਿੱਤ ਯਕੀਨੀ ਬਣਾਈ ਟੀਮ ਨੇ ਤੀਜੇ ਕੁਆਰਟਰ ਦੀ ਸ਼ੁਰੂਆਤ ਵਿਚ ਇਕ ਵਾਰ ਫਿਰ ਹਮਲਾਵਰ ਰੁਖ਼ ਅਪਣਾਇਆ। 43ਵੇਂ ਮਿੰਟ ਵਿਚ, ਭਾਰਤੀ ਕਪਤਾਨ ਨੇ ਗੋਲ ਕਰਨ ਦੇ ਸੁਨਹਿਰੀ ਮੌਕੇ ਦਾ ਪੂਰਾ ਫਾਇਦਾ ਉਠਾਇਆ, ਜਿਸ ਨਾਲ ਭਾਰਤ 3-0 ਨਾਲ ਅੱਗੇ ਹੋ ਗਿਆ। ਤੀਜੇ ਕੁਆਰਟਰ ਦੇ ਅੰਤ ਵਿਚ, ਟੀਮ 3-0 ਨਾਲ ਅੱਗੇ ਰਹੀ। ਚੌਥੇ ਕੁਆਰਟਰ ਵਿਚ, ਵੇਲਜ਼ ਨੇ ਗੋਲ ਕਰਨ ਦੀਆਂ ਕਈ ਕੋਸ਼ਿਸ਼ਾਂ ਕੀਤੀਆਂ, ਜਿਸ ਵਿਚ ਸੈਮ ਵੇਲਜ਼ ਨੇ 55ਵੇਂ ਮਿੰਟ ਵਿਚ ਗੋਲ ਕੀਤਾ, ਪਰ ਇਹ ਕਾਫ਼ੀ ਨਹੀਂ ਸੀ। ਆਖਰੀ ਕੁਆਰਟਰ ਦੇ ਅੰਤ ’ਚ, ਭਾਰਤ ਨੇ ਮੈਚ 3-1 ਨਾਲ ਜਿੱਤ ਲਿਆ। ਇਸ ਜਿੱਤ ਨਾਲ ਭਾਰਤੀ ਟੀਮ ਨੂੰ ਤਿੰਨ ਅੰਕ ਮਿਲੇ ਤੇ ਉਹ ਹੁਣ ਪੂਲ ਡੀ ਵਿਚ ਸਿਖਰਲਾ ਸਥਾਨ ਹਾਸਲ ਕਰ ਲਿਆ ਹੈ। ਭਾਰਤੀ ਟੀਮ ਆਪਣਾ ਅਗਲਾ ਵਿਸ਼ਵ ਕੱਪ ਮੈਚ 17 ਅਗਸਤ ਨੂੰ ਇੰਗਲੈਂਡ ਵਿਰੁੱਧ ਖੇਡੇਗੀ।

ਸਾਰੇ ਹਾਕੀ ਵਿਸ਼ਵ ਕੱਪਾਂ ’ਚ ਭਾਗ ਲੈਣ ਵਾਲਾ ਪਹਿਲਾ ਦੇਸ਼ ਭਾਰਤ
ਜਲੰਧਰ, 16 ਅਗਸਤ(ਡਾ. ਜਤਿੰਦਰ  ਸਾਬੀ)-ਭਾਰਤ ਵਿਸ਼ਵ ਕੱਪ ਦੇ ਸਾਰੇ 16 ਐਡੀਸ਼ਨਾਂ ’ਚ ਹਿੱਸਾ ਲੈਣ ਵਾਲੀ ਦੁਨੀਆ ਦਾ ਪਹਿਲਾ ਦੇਸ਼ ਬਣ ਗਿਆ ਹੈ। ਭਾਰਤ ਨੇ 1971 ਵਿਚ ਸਪੇਨ ਦੇ ਬਾਰਸੀਲੋਨਾ ਤੋਂ ਵਿਸ਼ਵ ਕੱਪ ਦਾ ਸਫ਼ਰ ਸ਼ੁਰੂ ਕੀਤਾ ਸੀ ਤੇ ਉਦੋਂ ਤੋਂ ਹਰ ਐਡੀਸ਼ਨ ’ਚ ਹਿੱਸਾ ਲਿਆ ਹੈ।

ਭਾਰਤੀ ਮਹਿਲਾ ਹਾਕੀ ਟੀਮ ਨੇ ਚੀਨ ਨੂੰ ਡਰਾਅ ’ਤੇ ਰੋਕਿਆ
ਮਹਿਲਾ ਹਾਕੀ ਟੀਮ ਨੇ ਪੈਰਿਸ ਓਲੰਪਿਕ ਚਾਂਦੀ ਤਮਗਾ ਜੇਤੂ ਚੀਨ ਦੇ ਖਿਲਾਫ 2-2 ਦੇ ਡਰਾਅ ਨਾਲ ਆਪਣੀ ਮੁਹਿੰਮ ਦੀ ਸ਼ੁਰੂਆਤ ਕੀਤੀ। ਭਾਰਤ ਨੇ ਸ਼ੁਰੂਆਤੀ ਕੁਆਰਟਰ ਤੋਂ ਹੀ ਦਬਦਬਾ ਕਾਇਮ ਕੀਤਾ ਅੱਧੇ ਸਮੇਂ ਤੱਕ 2-1 ਦੀ ਬੜ੍ਹਤ ਬਣਾਈ ਰੱਖੀ। ਭਾਰਤ ਲਈ ਨਵਨੀਤ ਕੌਰ (8ਵੇਂ ਮਿੰਟ) ਤੇ ਦੀਪਿਕਾ (26ਵੇਂ ਮਿੰਟ) ਨੇ ਗੋਲ ਕੀਤੇ, ਜਦੋਂ ਕਿ ਚੀਨ ਲਈ ਝਾਂਗ ਯਿੰਗ (14ਵੇਂ ਮਿੰਟ, ਪੈਨਲਟੀ ਸਟ੍ਰੋਕ ਰਾਹੀਂ) ਤੇ ਮਾ ਨਿੰਗ (39ਵੇਂ ਮਿੰਟ, ਪੈਨਲਟੀ ਕਾਰਨਰ ਰਾਹੀਂ) ਨੇ ਗੋਲ ਕੀਤੇ।

Ad Position 22
No active advertisement
ਪਿਛਲੀ ਖ਼ਬਰ ਗਾਲੇ ਟੈਸਟ ਮੈਚ- ਭਾਰਤ ਨੇ ਸ੍ਰੀਲੰਕਾ ਵਿਰੁੱਧ ਕੀਤਾ ਦਬਦਬਾ ਕਾਇਮ ਅਗਲੀ ਖ਼ਬਰ ਸਿੱਖ ਜੱਥੇਬੰਦੀਆਂ ਵਲੋਂ ਭਾਰਤੀ ਹਾਈ ਕਮਿਸ਼ਨ ਲੰਡਨ ਦੇ ਬਾਹਰ ਪ੍ਰਦਰਸ਼ਨ
Ad Position 24