ਕੋਲੰਬੋ, 23 ਅਗਸਤ (ਏਜੰਸੀ)-ਬੱਲੇਬਾਜ਼ ਦੇਵਦੱਤ ਪਡੀਕਲ ਦੇ ਲਗਾਤਾਰ ਦੂਸਰੇ ਟੈਸਟ ਸੈਂਕੜੇ ਦੀ ਬਦੌਲਤ ਭਾਰਤ ਨੇ ਸ੍ਰੀਲੰਕਾ ਖਿਲਾਫ਼ ਦੂਸਰੇ ਟੈਸਟ ਦੇ ਪਹਿਲੇ ਦਿਨ ਦੀ ਖੇਡ ਖਤਮ ਹੋਣ ਤੱਕ 85 ਓਵਰਾਂ ’ਚ 5 ਵਿਕਟਾਂ ’ਤੇ 300 ਦੌੜਾਂ ਬਣਾ ਲਈਆਂ ਹਨ। ਪਡੀਕਲ ਨੇ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ 193 ਗੇਂਦਾਂ ’ਤੇ 117 ਦੌੜਾਂ ਬਣਾਈਆਂ, ਜਿਸ ’ਚ 12 ਚੌਕੇ ਵੀ ਸ਼ਾਮਿਲ ਰਹੇ। ਭਾਰਤੀ ਕਪਤਾਨ ਸ਼ੁਭਮਨ ਗਿਲ ਨੇ ਵੀ ਅਰਧ ਸੈਂਕੜਾ ਜੜਿਆ। ਉਨ੍ਹਾਂ 108 ਗੇਂਦਾਂ ’ਤੇ 50 ਦੌੜਾਂ ਦੀ ਪਾਰੀ ਖੇਡੀ, ਜਿਸ ’ਚ 6 ਚੌਕੇ ਸ਼ਾਮਿਲ ਹਨ। ਗਿਲ ਤੇ ਪਡੀਕਲ ਵਿਚਾਲੇ ਤੀਸਰੇ ਵਿਕਟ ਲਈ 120 ਦੌੜਾਂ ਦੀ ਮਹੱਤਵਪੂਰਨ ਸਾਂਝੇਦਾਰੀ ਹੋਈ। ਪਡੀਕਲ ਨੇ ਸੰਯਮ ਨਾਲ ਬੱਲੇਬਾਜ਼ੀ ਕਰਦੇ ਹੋਏ ਆਪਣੇ ਟੈਸਟ ਕੈਰੀਅਰ ਦਾ ਸ਼ਾਨਦਾਰ ਸੈਂਕੜਾ ਪੂਰਾ ਕੀਤਾ। ਉਨ੍ਹਾਂ ਦੀ 117 ਦੌੜਾਂ ਦੀ ਪਾਰੀ ਨੇ ਭਾਰਤ ਨੂੰ ਮਜ਼ਬੂਤ ਸਥਿਤੀ ’ਚ ਪਹੁੰਚਾਉਣ ’ਚ ਅਹਿਮ ਭੂਮਿਕਾ ਨਿਭਾਈ। ਇਹ ਉਨ੍ਹਾਂ ਦਾ ਲਗਾਤਾਰ ਦੂਸਰਾ ਟੈਸਟ ਸੈਂਕੜਾ ਹੈ। ਪਹਿਲੇ ਟੈਸਟ ਦੀ ਪਹਿਲੀ ਪਾਰੀ ’ਚ ਉਨ੍ਹਾਂ 167 ਦੌੜਾਂ ਬਣਾਈਆਂ ਸਨ। ਕਪਤਾਨ ਸ਼ੁਭਮਨ ਗਿਲ ਨੇ ਵੀ ਚੰਗੀ ਪਾਰੀ ਖੇਡੀ ਤੇ 50 ਦੌੜਾਂ ਬਣਾਈਆਂ, ਹਾਲਾਂਕਿ ਅਰਧ ਸੈਂਕੜਾ ਪੂਰਾ ਕਰਨ ਦੇ ਤੁਰੰਤ ਬਾਅਦ ਉਹ ਆਊਟ ਹੋ ਗਏ। ਗਿਲ ਦੇ ਆਊਟ ਹੋਣ ਸਮੇਂ ਭਾਰਤ ਦਾ ਸਕੋਰ 187 ਦੌੜਾਂ ਸੀ। ਭਾਰਤ ਵਲੋਂ ਯਸ਼ਸਵੀ ਜਾਇਸਵਾਲ ਨੇ 45 ਦੌੜਾਂ ਜਦੋਂ ਕਿ ਰਵਿੰਦਰ ਜਡੇਜਾ ਨੇ 43 ਦੌੜਾਂ ਦੀ ਪਾਰੀ ਖੇਡੀ। ਦੋਵਾਂ ਦੀਆਂ ਪਾਰੀਆਂ ਨੇ ਭਾਰਤੀ ਪਾਰੀ ਨੂੰ ਮਜ਼ਬੂਤੀ ਦਿੱਤੀ। ਐਤਵਾਰ ਦੀ ਖੇਡ ਸਮਾਪਤ ਹੋਣ ਤੱਕ ਧਰੁਵ ਜੁਰੇਲ 7 ਦੌੜਾਂ ਅਤੇ ਸਾਰਾਂਸ਼ ਜੈਨ 4 ਦੌੜਾਂ ਨਾਲ ਕਰੀਜ਼ ’ਤੇ ਡਟੇ ਹੋਏ ਸਨ। ਸ੍ਰੀਲੰਕਾ ਵਲੋਂ ਅਸਿਥਾ ਫਰਨਾਂਡੋ ਸਭ ਤੋਂ ਸਫ਼ਲ ਗੇਂਦਬਾਜ਼ ਰਹੇ, ਜਿਨ੍ਹਾਂ 46 ਦੌੜਾਂ ਦੇ ਕੇ ਤਿੰਨ ਵਿਕਟਾਂ ਹਾਸਿਲ ਕੀਤੀਆਂ।
ਖੇਡ ਸੰਸਾਰ
Free
ਪਹਿਲੇ ਦਿਨ ਭਾਰਤ ਦੀਆਂ 5 ਵਿਕਟਾਂ ’ ਤੇ 300 ਦੌੜਾਂ ਸ੍ਰੀਲੰਕਾ ਖਿਲਾਫ਼ ਪਡੀਕਲ ਦਾ ਲਗਾਤਾਰ ਦੂਸਰਾ ਟੈਸਟ ਸੈਂਕੜਾ
ਕੋਲੰਬੋ, 23 ਅਗਸਤ (ਏਜੰਸੀ)-ਬੱਲੇਬਾਜ਼ ਦੇਵਦੱਤ ਪਡੀਕਲ ਦੇ ਲਗਾਤਾਰ ਦੂਸਰੇ ਟੈਸਟ ਸੈਂਕੜੇ ਦੀ ਬਦੌਲਤ ਭਾਰਤ ਨੇ ਸ੍ਰੀਲੰਕਾ ਖਿਲਾਫ਼ ਦੂਸਰੇ ਟੈਸਟ ਦੇ ਪਹਿਲੇ ਦਿਨ ਦੀ ਖੇਡ ਖਤਮ ਹੋਣ ਤੱਕ 85 ਓਵਰਾਂ ’ਚ 5 ਵਿਕਟਾਂ ’ਤੇ 300 ਦੌੜਾਂ ਬਣਾ ਲਈਆਂ ਹਨ। ਪਡੀਕਲ ਨੇ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ 193 ਗੇਂਦਾਂ ’ਤੇ 117 ਦੌੜਾਂ ਬਣਾਈਆਂ, ਜਿਸ ’ਚ 12 ਚੌਕੇ ਵੀ ਸ਼ਾਮਿਲ ਰਹੇ।
ਬੱਲੇਬਾਜ਼ ਦੇਵਦੱਤ ਪਡੀਕਲ ਸੈਂਕੜਾ ਬਣਾਉਣ ਤੋਂ ਬਾਅਦ ਖੁਸ਼ੀ ਦਾ ਇਜ਼ਹਾਰ ਕਰਦਾ ਹੋਇਆ।
24-08-2026