25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

ਭਾਰਤ ਦਾ ਦੂਜੇ ਟੈਸਟ ’ਚ ਵੀ ਸ੍ਰੀਲੰਕਾ ’ਤੇ ਦਬਦਬਾ ਬਰਕਰਾਰ

ਕੋਲੰਬੋ, 24 ਅਗਸਤ (ਏਜੰਸੀ)-ਭਾਰਤ ਅਤੇ ਸ੍ਰੀਲੰਕਾ ਵਿਚਾਲੇ ਕੋਲੰਬੋ ਦੇ ਸਿੰਹਲੀ ਸਪੋਰਟਸ ਕਲੱਬ ਵਿਖੇ ਦੂਜੇ ਟੈਸਟ ਮੈਚ ਦਾ ਦੂਜਾ ਦਿਨ ਬਹੁਤ ਹੀ ਰੋਮਾਂਚਕ ਰਿਹਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ, ਭਾਰਤ ਨੇ 9 ਵਿਕਟਾਂ ਦੇ ਨੁਕਸਾਨ ’ਤੇ 503 ਦੌੜਾਂ ਬਣਾਈਆਂ।

Ad Position 21
No active advertisement
ਸੈਂਕੜਾ ਲਗਾਉਣ ਤੋਂ ਬਾਅਦ ਜਸ਼ਨ ਮਨਾਉਂਦਾ ਹੋਇਆ ਧਰੁਵ ਜੁਰੇਲ। 25-08-2026

ਕੋਲੰਬੋ, 24 ਅਗਸਤ (ਏਜੰਸੀ)-ਭਾਰਤ ਅਤੇ ਸ੍ਰੀਲੰਕਾ ਵਿਚਾਲੇ ਕੋਲੰਬੋ ਦੇ ਸਿੰਹਲੀ ਸਪੋਰਟਸ ਕਲੱਬ ਵਿਖੇ ਦੂਜੇ ਟੈਸਟ ਮੈਚ ਦਾ ਦੂਜਾ ਦਿਨ ਬਹੁਤ ਹੀ ਰੋਮਾਂਚਕ ਰਿਹਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ, ਭਾਰਤ ਨੇ 9 ਵਿਕਟਾਂ ਦੇ ਨੁਕਸਾਨ ’ਤੇ 503 ਦੌੜਾਂ ਬਣਾਈਆਂ। ਜਿਸ ਤੋਂ ਬਾਅਦ ਕਪਤਾਨ ਸ਼ੁਭਮਨ ਗਿੱਲ ਨੇ ਪਾਰੀ ਦਾ ਐਲਾਨ ਕੀਤਾ। ਸ੍ਰੀਲੰਕਾ ਨੇ ਦੂਜੇ ਦਿਨ ਸਿਰਫ 3 ਓਵਰ ਖੇਡੇ, ਜਿਨ੍ਹਾਂ ਵਿਚ ਹੀ ਉਨ੍ਹਾਂ ਨੇ 2 ਵਿਕਟਾਂ ਗੁਆ ਦਿੱਤੀਆਂ। ਪ੍ਰਸਿਧ ਕ੍ਰਿਸ਼ਨਾ ਤੇ ਮਾਨਵ ਸੁਥਾਰ ਭਾਰਤ ਲਈ ਵਿਕਟਾਂ ਹਾਸਿਲ ਕੀਤੀਆਂ। ਸ੍ਰੀਲੰਕਾ ਨੇ 2 ਵਿਕਟਾਂ ਦੇ ਨੁਕਸਾਨ ’ਤ 8 ਦੌੜਾਂ ਬਣਾਈਆਂ ਹਨ ਤੇ ਅਜੇ 495 ਦੌੜਾਂ ਨਾਲ ਪਿੱਛੇ ਹੈ। ਭਾਰਤੀ ਟੀਮ ਟੈਸਟ ਲੜੀ ’ਚ 1-0 ਨਾਲ ਅੱਗੇ ਹੈ। ਗਾਲੇ ਦੇ ਗਾਲੇ ਇੰਟਰਨੈਸ਼ਨਲ ਸਟੇਡੀਅਮ ਵਿਚ ਹੋਏ ਸੀਰੀਜ਼ ਦੇ ਪਹਿਲੇ ਮੈਚ ’ਚ, ਸ਼ੁਭਮਨ ਬ੍ਰਿਗੇਡ ਨੇ ਮੇਜ਼ਬਾਨ ਸ੍ਰੀਲੰਕਾ ਨੂੰ 165 ਦੌੜਾਂ ਨਾਲ ਹਰਾਇਆ। ਹੁਣ, ਭਾਰਤੀ ਟੀਮ ਇਸ ਮੈਚ ਨੂੰ ਜਿੱਤਣ ਤੇ ਟੈਸਟ ਲੜੀ ਦਾ ਅੰਤ ਸ਼ਾਨਦਾਰ ਢੰਗ ਨਾਲ ਕਰਨ ਦੀ ਕੋਸ਼ਿਸ਼ ਕਰੇਗੀ। ਕੋਲੰਬੋ ਟੈਸਟ ਦਾ ਪਹਿਲਾ ਦਿਨ ਭਾਰਤੀ ਟੀਮ ਦੇ ਹੱਕ ਵਿਚ ਸੀ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕਰਨ ਤੋਂ ਬਾਅਦ, ਦੇਵਦੱਤ ਪਾਡਿਕਲ ਨੇ ਭਾਰਤ ਲਈ ਸ਼ਾਨਦਾਰ 117 ਦੌੜਾਂ ਬਣਾਈਆਂ। ਪਾਡਿਕਲ ਨੇ 193 ਗੇਂਦਾਂ ਦਾ ਸਾਹਮਣਾ ਕੀਤਾ ਤੇ 12 ਚੌਕੇ ਲਗਾਏ, ਜੋ ਕਿ ਉਸਦਾ ਲਗਾਤਾਰ ਦੂਜਾ ਟੈਸਟ ਸੈਂਕੜਾ ਸੀ। ਇਸ ਦੌਰਾਨ, ਕਪਤਾਨ ਸ਼ੁਭਮਨ ਗਿੱਲ ਨੇ 108 ਗੇਂਦਾਂ ’ਤੇ 50 ਦੌੜਾਂ ਬਣਾਈਆਂ, ਜਿਸ ਵਿੱਚ ਛੇ ਚੌਕੇ ਸ਼ਾਮਲ ਸਨ। ਯਸ਼ਸਵੀ ਜੈਸਵਾਲ (45 ਦੌੜਾਂ) ਤੇ ਰਵਿੰਦਰ ਜਡੇਜਾ (43 ਦੌੜਾਂ) ਨੇ ਵੀ ਉਪਯੋਗੀ ਪਾਰੀਆਂ ਖੇਡੀਆਂ। ਧਰੁਵ ਜੁਰੇਲ 177 ਗੇਂਦਾਂ ’ਤੇ 115 ਦੌੜਾਂ ਬਣਾ ਕੇ ਨਾਬਾਦ ਰਿਹਾ, ਜਿਸ ’ਚ ਨੌਂ ਚੌਕੇ ਅਤੇ 2 ਛੱਕੇ ਸ਼ਾਮਿਲ ਸਨ।

Ad Position 22
No active advertisement
ਪਿਛਲੀ ਖ਼ਬਰ ਨਿਊਜ਼ੀਲੈਂਡ ’ਚ ਬੱਚਿਆਂ ਲਈ ਸੋਸ਼ਲ ਮੀਡੀਆ ਦੀ ਵਰਤੋਂ ’ਤੇ ਲੱਗ ਸਕਦੀ ਹੈ ਪਾਬੰਦੀ ਪ੍ਰਧਾਨ ਮੰਤਰੀ ਵਲੋਂ ਪ੍ਰਸਤਾਵ ਪੇਸ਼ ਅਗਲੀ ਖ਼ਬਰ ਕੈਲਗਰੀ ’ਚ ਗੁਰਦੁਆਰਾ ਸਾਹਿਬ ਵਿਖੇ ਰਾਤ 9 ਵਜੇ ਤੋਂ ਬਾਅਦ ਦਾਖਲਾ ਬੰਦ ਐਡਮਿੰਟਨ ਵਿਖੇ ਵਾਪਰੀ ਘਟਨਾ ਤੋਂ ਬਾਅਦ ਸੁਚੇਤ ਤ...
Ad Position 24