ਬੈਂਗਲੁਰੂ, 31 ਅਗਸਤ (ਏਜੰਸੀ)- ਸੋਮਵਾਰ ਨੂੰ ਵੈਭਵ ਸੂਰਿਆਵੰਸ਼ੀ ਨੇ ਦਲੀਪ ਟਰਾਫੀ ਦੇ ਪਹਿਲੇ ਸੈਮੀਫਾਈਨਲ ਵਿਚ ਪੂਰਬੀ ਜ਼ੋਨ ਲਈ 81 ਗੇਂਦਾਂ ’ਤੇ 92 ਦੌੜਾਂ ਦੀ ਪਾਰੀ ਖੇਡੀ। ਉਸਨੇ 7 ਛੱਕੇ ਅਤੇ 7 ਚੌਕੇ ਮਾਰੇ। ਇਸ ਦੇ ਨਾਲ, ਵੈਭਵ ਦਲੀਪ ਟਰਾਫੀ ਦੇ ਇਤਿਹਾਸ ਵਿਚ ਅਰਧ ਸੈਂਕੜਾ ਬਣਾਉਣ ਵਾਲਾ ਸਭ ਤੋਂ ਘੱਟ ਉਮਰ ਦਾ ਬੱਲੇਬਾਜ਼ ਬਣ ਗਿਆ । ਪੂਰਬੀ ਜ਼ੋਨ ਅਤੇ ਸੈਂਟਰਲ ਜ਼ੋਨ ਵਿਚਕਾਰ ਇਹ ਸੈਮੀਫਾਈਨਲ ਬੈਂਗਲੁਰੂ ਵਿਚ ਖੇਡਿਆ ਗਿਆ ਸੀ । ਸੈਂਟਰਲ ਜ਼ੋਨ ਨੇ ਆਪਣੀ ਪਹਿਲੀ ਪਾਰੀ ਵਿਚ 266 ਦੌੜਾਂ ਬਣਾਈਆਂ । ਜਵਾਬ ਵਿਚ, ਪੂਰਬੀ ਜ਼ੋਨ ਨੇ ਵੀ 266 ਦੌੜਾਂ ਬਣਾਈਆਂ। ਵੈਭਵ ਨੇ 42 ਗੇਂਦਾਂ ’ਤੇ ਆਪਣਾ ਅਰਧ ਸੈਂਕੜਾ ਪੂਰਾ ਕੀਤਾ । ਉਸਨੇ ਸਰਾਂਸ਼ ਜੈਨ ਦੀ ਗੇਂਦ ’ਤੇ ਛੱਕਾ ਮਾਰ ਕੇ ਇਹ ਮੀਲ ਪੱਥਰ ਹਾਸਲ ਕੀਤਾ, ਜਿਸਨੇ ਹਾਲ ਹੀ ਵਿਚ ਸ਼੍ਰੀਲੰਕਾ ਵਿਰੁੱਧ ਆਪਣਾ ਡੈਬਿਊ ਕੀਤਾ ਸੀ । ਆਪਣੇ ਅਰਧ ਸੈਂਕੜੇ ਦੇ ਰਸਤੇ ਵਿਚ, ਉਸਨੇ 5 ਚੌਕੇ ਅਤੇ 3 ਛੱਕੇ ਲਗਾਏ ਸਨ । ਉਸ ਤੋਂ ਬਾਅਦ ਉਹ ਹਮਲਾਵਰ ਬੱਲੇਬਾਜ਼ੀ ਕਰਦਾ ਰਿਹਾ ਪਰ ਇੱਕ ਸੈਂਕੜੇ ਤੋਂ ਸਿਰਫ਼ 8 ਦੌੜਾਂ ਪਿੱਛੇ ਰਹਿ ਗਿਆ; ਹਰਸ਼ ਦੂਬੇ ਨੇ ਉਸਨੂੰ ਆਊਟ ਕਰ ਦਿੱਤਾ। ਵੈਭਵ ਨੇ ਇਹ ਰਿਕਾਰਡ 15 ਸਾਲ 175 ਦਿਨ ਦੀ ਉਮਰ ਵਿਚ ਬਣਾਇਆ। ਉਸਨੇ ਲਕਸ਼ਮਣ ਸਿੰਘ ਦਾ 57 ਸਾਲ ਪੁਰਾਣਾ ਰਿਕਾਰਡ ਤੋੜ ਦਿੱਤਾ। ਲਕਸ਼ਮਣ ਨੇ 1969 ਵਿਚ ਦਲੀਪ ਟਰਾਫੀ ਵਿਚ 16 ਸਾਲ 23 ਦਿਨ ਦੀ ਉਮਰ ਵਿਚ ਇੱਕ ਅਰਧ ਸੈਂਕੜਾ ਲਗਾਇਆ ਸੀ । ਵੈਭਵ ਤੋਂ ਬਾਅਦ, ਲਕਸ਼ਮਣ ਸਿੰਘ ਤੇ ਪਿਊਸ਼ ਚਾਵਲਾ ਦੇ ਨਾਮ ਦਲੀਪ ਟਰਾਫੀ ਵਿਚ ਅਰਧ ਸੈਂਕੜਾ ਲਗਾਉਣ ਵਾਲੇ ਸਭ ਤੋਂ ਘੱਟ ਉਮਰ ਦੇ ਖਿਡਾਰੀਆਂ ਦੀ ਸੂਚੀ ਵਿਚ ਆਉਂਦੇ ਹਨ । ਚਾਵਲਾ ਨੇ 2005 ਵਿਚ 16 ਸਾਲ 307 ਦਿਨ ਦੀ ਉਮਰ ਵਿਚ ਇਹ ਉਪਲਬਧੀ ਹਾਸਲ ਕੀਤੀ ਸੀ। ਤਸਵੀਰ: ਵੈਭਵ ਮੈਚ ਦੌਰਾਨ ਸ਼ਾਟ ਖੇਡਦਾ ਹੋਇਆ ਵੈਭਵ ਸੂਰਿਆਵੰਸ਼ੀ ।
ਖੇਡ ਸੰਸਾਰ
Free
ਦਲੀਪ ਟਰਾਫੀ ਵਿਚ ਅਰਧ ਸੈਂਕੜਾ ਲਗਾਉਣ ਵਾਲੇ ਸਭ ਤੋਂ ਘੱਟ ਉਮਰ ਦੇ ਖਿਡਾਰੀ ਬਣੇ ਵੈਭਵ
ਬੈਂਗਲੁਰੂ, 31 ਅਗਸਤ (ਏਜੰਸੀ)- ਸੋਮਵਾਰ ਨੂੰ ਵੈਭਵ ਸੂਰਿਆਵੰਸ਼ੀ ਨੇ ਦਲੀਪ ਟਰਾਫੀ ਦੇ ਪਹਿਲੇ ਸੈਮੀਫਾਈਨਲ ਵਿਚ ਪੂਰਬੀ ਜ਼ੋਨ ਲਈ 81 ਗੇਂਦਾਂ ’ਤੇ 92 ਦੌੜਾਂ ਦੀ ਪਾਰੀ ਖੇਡੀ। ਉਸਨੇ 7 ਛੱਕੇ ਅਤੇ 7 ਚੌਕੇ ਮਾਰੇ।
ਅਜੀਤ ਡੈਸਕ
01-09-2026