05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਉਦੈ ਸਹਾਰਨ ਨੇ ਜੜਿਆ ਲੀਗ ਦਾ ਸਭ ਤੋਂ ਤੇਜ਼ ਅਰਧ ਸੈਂਕੜਾ

ਉਦੈ ਸਹਾਰਨ ਨੇ ਜੜਿਆ ਲੀਗ ਦਾ ਸਭ ਤੋਂ ਤੇਜ਼ ਅਰਧ ਸੈਂਕੜਾ

Ad Position 21
repet_subhas-goyals [Copy P29]
ਮੈਚ ਦੌਰਾਨ ਬੱਲੇਬਾਜ਼ੀ ਕਰਦਾ ਹੋਇਆ ਉਦੈ ਸਹਾਰਨ। ਅਜੀਤ ਤਸਵੀਰ 05-09-2026

ਐੱਸ. ਏ. ਐੱਸ. ਨਗਰ, 4 ਸਤੰਬਰ (ਤਰਵਿੰਦਰ ਸਿੰਘ ਬੈਨੀਪਾਲ)-ਸ਼ੇਰ-ਏ-ਪੰਜਾਬ ਟੀ-20 ਲੀਗ ਦੇ ਮੁਹਾਲੀ ਦੇ ਫੇਜ਼-9 ਸਥਿਤ ਆਈ. ਐੱਸ. ਬਿੰਦਰਾ ਸਟੇਡੀਅਮ ਵਿਖੇ ਖੇਡੇ ਗਏ 10ਵੇਂ ਮੈਚ ਵਿਚ ਉਦੈ ਸਹਾਰਨ ਵਲੋਂ ਟੂਰਨਾਮੈਂਟ ਦਾ ਸਭ ਤੋਂ ਤੇਜ਼ ਅਰਧ ਸੈਂਕੜਾ ਜੜਨ ਦਾ ਰਿਕਾਰਡ ਆਪਣੇ ਨਾਂਅ ਕੀਤਾ। ਉਦੈ ਸਹਾਰਨ ਵਲੋਂ  16 ਗੇਂਦਾਂ ਵਿਚ ਲਗਾਏ ਗਏ ਅਰਧ ਸੈਂਕੜੇ ਦੀ ਬਦੌਲਤ ਬਠਿੰਡਾ ਰਾਇਲਜ਼ ਨੇ ਅੰਮ੍ਰਿਤਸਰ ਸੂਰਮਾ ਨੂੰ 8 ਵਿਕਟਾਂ ਨਾਲ ਮਾਤ ਦਿੱਤੀ। ਮੀਂਹ ਕਾਰਨ ਮੈਚ ਵਿਚ ਰੁਕਾਵਟ ਪੈਣ ਦੇ ਚਲਦਿਆਂ ਪ੍ਰਬੰਧਕਾਂ ਵਲੋਂ ਮੁਕਾਬਲੇ ਨੂੰ ਪ੍ਰਤੀ ਟੀਮ 11 ਓਵਰ ਕਰਨ ਤੋਂ ਬਾਅਦ ਅੰਮ੍ਰਿਤਸਰ ਸੂਰਮਾ ਟੀਮ ਆਪਣੇ ਨਿਰਧਾਰਤ 11 ਓਵਰਾਂ ਵਿਚ 7 ਵਿਕਟਾਂ ਦੇ ਨੁਕਸਾਨ ‘ਤੇ ਸਿਰਫ਼ 105 ਦੌੜਾਂ ਹੀ ਬਣਾ ਸਕੀ। ਅੰਮ੍ਰਿਤਸਰ ਸੂਰਮਾ ਟੀਮ ਵਲੋਂ 106 ਦੌੜਾਂ ਦੇ ਦਿੱਤੇ ਗਏ ਟੀਚੇ ਦਾ ਪਿੱਛਾ ਕਰਨ ਮੈਦਾਨ ‘ਚ ਉਤਰੀ ਬਠਿੰਡਾ ਰਾਇਲਜ਼ ਨੇ 7.5 ਓਵਰਾਂ ਵਿਚ ਹੀ 2 ਵਿਕਟਾਂ ਦੇ ਨੁਕਸਾਨ ‘ਤੇ 108 ਦੌੜਾਂ ਬਣਾ ਕੇ ਇਹ ਮੈਚ ਜਿੱਤ ਲਿਆ। ਉਦੈ ਸਹਾਰਨ ਨੇ ਸਿਰਫ਼ 20 ਗੇਂਦਾਂ ’ਤੇ ਸ਼ਾਨਦਾਰ 60 ਦੌੜਾਂ, ਜਦਕਿ ਹਰਨੂਰ ਸਿੰਘ 15 ਗੇਂਦਾਂ ‘ਚ 29 ਦੌੜਾਂ ਬਣਾ ਕੇ ਅਜੇਤੂ ਰਿਹਾ।ਟੂਰਨਾਮੈਂਟ ਦੇ ਖੇਡੇ ਗਏ 11ਵੇਂ ਮੈਚ ਵਿਚ ਕਪਤਾਨ ਪ੍ਰਭਸਿਮਰਨ ਸਿੰਘ ਦੀਆਂ 90 ਦੌੜਾਂ (ਗੇਂਦਾਂ:39, ਚੌਕੇ: 7, ਛੱਕੇ: 6) ਦੀ ਸ਼ਾਨਦਾਰ ਪਾਰੀ ਸਦਕਾ ਜਲੰਧਰ ਵਾਰੀਅਰਜ਼ ਨੇ ਲੁਧਿਆਣਾ ਲਾਇਨਜ਼ ਨੂੰ 7 ਵਿਕਟਾਂ ਨਾਲ ਹਰਾਇਆ। ਪਹਿਲਾਂ ਬੱਲੇਬਾਜ਼ੀ ਕਰਦਿਆਂ ਲੁਧਿਆਣਾ ਲਾਇਨਜ਼ ਨਿਰਧਾਰਿਤ 20 ਓਵਰਾਂ ਵਿਚ 7 ਵਿਕਟਾਂ ਦੇ ਨੁਕਸਾਨ ਤੇ 167 ਦੌੜਾਂ ਹੀ ਬਣਾ ਸਕੀ। ਮਾਧਵ ਪਠਾਣੀਆਂ ਨੇ 32 ਗੇਂਦਾਂ ਵਿਚ 5 ਚੌਕੇ ਅਤੇ 6 ਛੱਕਿਆਂ ਦੀ ਮਦਦ ਨਾਲ 72 ਦੌੜਾਂ ਦੀ ਅਜੇਤੂ ਪਾਰੀ ਖੇਡੀ।ਲੁਧਿਆਣਾ ਵਲੋਂ 168 ਦੌੜਾਂ ਦੇ ਦਿੱਤੇ ਟੀਚੇ ਦਾ ਪਿੱਛਾ ਕਰਦਿਆਂ ਜਲੰਧਰ ਵਾਰੀਅਰਜ਼ ਨੇ 15.5 ਓਵਰਾਂ ਵਿਚ 3 ਵਿਕਟਾਂ ਦੇ ਨੁਕਸਾਨ ਤੇ 173 ਦੌੜਾਂ ਬਣਾ ਕੇ 7 ਵਿਕਟਾਂ ਨਾਲ ਇਸ ਮੈਚ ਵਿਚ ਜਿੱਤ ਹਾਸਿਲ ਕੀਤੀ।

Ad Position 22
No active advertisement
ਪਿਛਲੀ ਖ਼ਬਰ ਚੱਲਦੀ ਟੈਸਲਾ ਵਿਚ ਸੁੱਤੇ ਮਿਲੇ ਦੋ ਚਾਲਕ, 368 ਡਾਲਰ ਜ਼ੁਰਮਾਨਾ ਅਗਲੀ ਖ਼ਬਰ ਏਸ਼ਿਆਈ ਖੇਡਾਂ ਦੀ ਅਨੋਖੀ ‘ਕੰਟੇਨਰ ਰਿਹਾਇਸ਼’ ਲਈ ਭਾਰਤੀ ਖਿਡਾਰੀਆਂ ਨੂੰ ਤਿਆਰ ਕਰ ਰਿਹਾ ਹੈ ‘ਸਾਈ’
Ad Position 24