08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਭਾਰਤ ਨੇ 2 ਸੋਨੇ, 2 ਚਾਂਦੀ ਤੇ 1 ਕਾਂਸੀ ਸਮੇਤ 5 ਤਗਮੇੇ ਜਿੱਤੇ

ਅਹਿਮਦਾਬਾਦ, 8 ਸਤੰਬਰ (ਏਜੰਸੀ)-ਭਾਰਤੀ ਤੀਰਅੰਦਾਜ਼ਾਂ ਨੇ ਪੈਰਾ ਤੀਰਅੰਦਾਜ਼ੀ ਵਿਸ਼ਵ ਸੀਰੀਜ਼ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਮੰਗਲਵਾਰ ਨੂੰ ਦੋ ਸੋਨੇ, ਦੋ ਚਾਂਦੀ ਅਤੇ ਇਕ ਕਾਂਸੀ ਸਮੇਤ 5 ਤਗਮੇ ਹਾਸਿਲ ਕੀਤੇ। ਮੌਜੂਦਾ ਵਿਸ਼ਵ ਚੈਂਪੀਅਨ ਤੋਮਨ ਕੁਮਾਰ ਅਤੇ ਸ਼ਿਆਮ ਸਵਾਮੀ ਦੀ ਪੁਰਸ਼ ਕੰਪਊਂਡ ਜੋੜੀ ਨੇ ਇਰਾਕ ਨੂੰ 152-139 ਨਾਲ ਹਰਾ ਕੇ ਸੋਨ ਤਗਮਾ ਜਿੱਤਿਆ।

Ad Position 21
repet_subhas-goyals [Copy P29]
ਜੇਤੂ ਸੋਨ ਤਗਮਿਆਂ ਨਾਲ ਹਰਵਿੰਦਰ ਸਿੰਘ ਤੇ ਵਿਜੇ ਸੁੰਡੀ। (ਸੱਜੇ) ਚਾਂਦੀ ਦੇ ਤਗਮਿਆਂ ਨਾਲ ਭਾਵਨਾ ਤੇ ਪੂਜਾ। 09-09-2026

ਅਹਿਮਦਾਬਾਦ, 8 ਸਤੰਬਰ (ਏਜੰਸੀ)-ਭਾਰਤੀ ਤੀਰਅੰਦਾਜ਼ਾਂ ਨੇ ਪੈਰਾ ਤੀਰਅੰਦਾਜ਼ੀ ਵਿਸ਼ਵ ਸੀਰੀਜ਼ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਮੰਗਲਵਾਰ ਨੂੰ ਦੋ ਸੋਨੇ, ਦੋ ਚਾਂਦੀ ਅਤੇ ਇਕ  ਕਾਂਸੀ ਸਮੇਤ 5 ਤਗਮੇ ਹਾਸਿਲ ਕੀਤੇ। ਮੌਜੂਦਾ ਵਿਸ਼ਵ ਚੈਂਪੀਅਨ ਤੋਮਨ ਕੁਮਾਰ ਅਤੇ ਸ਼ਿਆਮ ਸਵਾਮੀ ਦੀ ਪੁਰਸ਼ ਕੰਪਊਂਡ ਜੋੜੀ ਨੇ ਇਰਾਕ ਨੂੰ 152-139 ਨਾਲ ਹਰਾ ਕੇ ਸੋਨ ਤਗਮਾ ਜਿੱਤਿਆ। ਉਥੇ ਹੀ ਦੋ ਵਾਰ ਦੇ ਪੈਰਾਲੰਪਿਕ ਤਗਮਾ ਜੇਤੂ ਹਰਵਿੰਦਰ ਸਿੰਘ ਤੇ ਵਿਜੈ ਸੁੰਡੀ ਦੀ ਰਿਕਰਵ ਜੋੜੀ ਨੈ ਸਲੋਵਾਕੀਆ ਦੇ ਤੀਰਅੰਦਾਜ਼ਾਂ ਨੂੰ 6-2 ਨਾਲ ਹਰਾ ਕੇ ਸਿਖਰਲਾ ਸਥਾਨ ਪ੍ਰਾਪਤ ਕੀਤਾ।ਮਹਿਲਾ ਰਿਕਰਵ ਟੀਮ ’ਚ ਭਾਵਨਾ ਅਤੇ ਪੂਜਾ ਨੂੰ ਚਾਂਦੀ ਨਾਲ ਸਬਰ ਕਰਨਾ ਪਿਆ। ਭਾਰਤੀ ਜੋੜੀ ਨੂੰ ਫਾਈਨਲ ’ਚ ਚੀਨ ਦੇ ਹੱਥੋਂ 0-6 (25-34.33-35,30-31) ਨਾਲ ਹਾਰ ਮਿਲੀ। ਸਵਾਤੀ ਚੌਧਰੀ ਅਤ ਆਦਿਲ ਮੁਹੰਮਦ ਨਜ਼ੀਰ ਅੰਸਾਰੀ ਨੇ ਮਿਸ਼ਰਤ ਟੀਮ ਡਬਲਯੂ-1 (ਰਿਕਰਵ/ਕੰਪਾਊਂਡ) ਵਰਗ ’ਚ ਚਾਂਦੀ ਦਾ ਤਗਮਾ ਜਿੱਤਿਆ।ਸਵਾਤੀ ਨੇ ਇਸ ਤੋਂ ਬਾਅਦ ਦੁਪਹਿਰ ਦੇ ਸੈਸ਼ਨ ’ਚ ਵਿਅਕਤੀਗਤ ਡਬਲਯੂ-1 ’ਚ ਕਾਂਸੀ ਦਾ ਤਗਮਾ ਆਪਣੇ ਨਾਂਅ ਕੀਤਾ।ਉਸ ਨੇ ਵਿਅਕਤੀਗਤ ਐਥਲੀਟ ਦੇ ਝੰਡੇ ਤਹਿਤ ਖੇਡ ਰਹੀ ਰੂਸ ਦੀ ਅਲੇਨਾ ਕੁਤਰੋਵਾ ਨੂੰ 6-2 ਨਾਲ ਹਰਾਇਆ।ਇਸ ਤਰ੍ਹਾਂ ਸਵਾਤੀ ਨੇ ਇਕ ਹੀ ਦਿਨ ’ਚ ਚਾਂਦੀ ਅਤੇ ਕਾਂਸੀ ਦੇ ਤਗਮੇ ਹਾਸਲ ਕੀਤੇ।

Ad Position 22
No active advertisement
ਪਿਛਲੀ ਖ਼ਬਰ ਨੀਲੀ ਜਰਸੀ ਦੀ ਭਾਰਤੀ ਹਾਕੀ ਟੀਮ ’ਚ ਵਾਪਸੀ ਅਗਲੀ ਖ਼ਬਰ ਪਿੰਡ ਅਮੀਸ਼ਾਹ ਦਾ ਨੌਜਵਾਨ ਭੇਦ ਭਰੀ ਹਾਲਤ ਵਿਚ ਲਾਪਤਾ
Ad Position 24