09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਯੂ.ਐੱਸ. ਓਪਨ ਦੇ ਕੁਆਰਟਰ ਫਾਈਨਲ ’ਚ ਜ਼ਵੇਰੇਵ ਤੇ ਗੌਫ, ਸ਼ਵਿਆਤੇਕ ਉਲਟਫੇਰ ਦਾ ਸ਼ਿਕਾਰ

ਨਿਊਯਾਰਕ, 8 ਸਤੰਬਰ (ਰਾਜੂ ਸ਼ਹਿਬਾਜ਼ਪੁਰਾ)-ਯੂ. ਐੱਸ.

Ad Position 21
repet_subhas-goyals [Copy P29]
ਅਜੀਤ ਡੈਸਕ 09-09-2026
ਨਿਊਯਾਰਕ, 8 ਸਤੰਬਰ (ਰਾਜੂ ਸ਼ਹਿਬਾਜ਼ਪੁਰਾ)-ਯੂ.ਐੱਸ. ਓਪਨ ਟੈਨਿਸ ਟੂਰਨਾਮੈਂਟ ਵਿਚ ਪੁਰਸ਼ਾਂ ਦੇ ਸਿਖਰਲਾ ਦਰਜਾ ਪ੍ਰਾਪਤ ਅਲੈਗਜ਼ੈਂਡਰ ਜ਼ਵੇਰੇਵ ਨੇ ਇਟਲੀ ਦੇ ਲੂਚਿਆਨੋ ਡਾਰਡੇਰੀ ਨੂੰ 6-2, 6-2, 7-6 ਨਾਲ ਹਰਾ ਕੇ ਕੁਆਰਟਰ ਫਾਈਨਲ ਵਿੱਚ ਥਾਂ ਬਣਾ ਲਈ। ਹੁਣ ਉਸ ਦਾ ਮੁਕਾਬਲਾ ਬੋਟਿਕ ਵੈਨ ਡੀ ਜ਼ੈਂਡਸਖੁਲਪ ਨਾਲ ਹੋਵੇਗਾ।ਮਹਿਲਾ ਵਰਗ ਵਿੱਚ ਅਮਰੀਕਾ ਦੀ ਕੋਕੋ ਗੌਫ ਨੇ ਆਪਣੀ ਹਮਵਤਨ ਇਵਾ ਜੋਵਿਚ ਨੂੰ 6-1, 6-4 ਨਾਲ ਹਰਾਇਆ। ਵੱਡੇ ਉਲਟਫੇਰ ਵਿਚ ਝੇਂਗ ਕਿਨਵੇਨ ਨੇ ਪਹਿਲਾ ਸੈੱਟ 0-5 ਨਾਲ ਪਿੱਛੇ ਹੋਣ ਦੇ ਬਾਵਜੂਦ ਵਾਪਸੀ ਕਰਦਿਆਂ ਇਗਾ ਸ਼ਵਿਆਤੇਕ ਨੂੰ 7-5, 6-3 ਨਾਲ ਬਾਹਰ ਕਰ ਦਿੱਤਾ। ਇਸ ਤੋਂ ਇਲਾਵਾ ਏਲੇਨਾ ਰਿਬਾਕੀਨਾ ਨੇ ਨਾਓਮੀ ਓਸਾਕਾ ਨੂੰ ਹਰਾਇਆ, ਜਦਕਿ ਮਿਰਾ ਆਂਦਰੇਵਾ ਵੀ ਆਖ਼ਰੀ ਅੱਠ ਖਿਡਾਰੀਆਂ ਵਿਚ ਪਹੁੰਚ ਗਈ। ਪੁਰਸ਼ ਵਰਗ ਵਿਚ ਅਮਰੀਕਾ ਦਾ ਲਰਨਰ ਟੀਏਨ ਪੰਜ ਸੈੱਟਾਂ ਦੇ ਸਖ਼ਤ ਮੁਕਾਬਲੇ ਵਿਚ ਕਰੇਨ ਖਾਚਾਨੋਵ ਤੋਂ ਹਾਰ ਗਿਆ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਇੰਪਲਾਈਜ਼ ਯੂਨੀਅਨ ਦਾ ਅੱਜ ਦਾ ਧਰਨਾ ਮੁਲਤਵੀ ਅਗਲੀ ਖ਼ਬਰ ਭਾਰਤ ਨੇ ਦੱਖਣੀ ਕੋਰੀਆ ਨੂੰ 7-3 ਨਾਲ ਹਰਾਇਆ
Ad Position 24