20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਕਬੱਡੀ ਖਿਡਾਰੀ ਸਹਿਰਾਵਤ ਨੇ ਤੂਰ ਦੀ ਥਾਂ ਝੰਡਾ - ਬਰਦਾਰ ਵਜੋਂ ਸੰਭਾਲੀ ਜ਼ਿੰਮੇਵਾਰੀ

ਨਾਗੋਆ, 19 ਸਤੰਬਰ (ਪੀ. ਟੀ.

Ad Position 21
No active advertisement
ਅਜੀਤ ਡੈਸਕ 20-09-2026

ਸਮਾਰੋਹ ਵਾਲੀ ਵਿਸ਼ੇਸ਼ ਕਿੱਟ ਸਮੇਂ ਸਿਰ ਨਾ ਪਹੁੰਚਣ ਕਾਰਨ ਲਿਆ ਫ਼ੈਸਲਾ

ਨਾਗੋਆ, 19 ਸਤੰਬਰ (ਪੀ. ਟੀ. ਆਈ.)-ਤਜ਼ਰਬੇਕਾਰ ਕਬੱਡੀ ਖਿਡਾਰੀ ਪਵਨ ਸਹਿਰਾਵਤ ਨੇ ਇੱਥੇ ਏਸ਼ਿਆਈ ਖੇਡਾਂ ਦੇ ਉਦਘਾਟਨੀ ਸਮਾਰੋਹ ਲਈ ਭਾਰਤ ਦੇ ਝੰਡਾ-ਬਰਦਾਰ ਵਜੋਂ ਤਜਿੰਦਰਪਾਲ ਸਿੰਘ ਤੂਰ ਦੀ ਥਾਂ ਲਈ ਹੈ। ਇਸ ਦਾ ਕਾਰਨ ਇਹ ਹੈ ਕਿ ਮਸ਼ਹੂਰ ਸ਼ਾਟ-ਪੁੱਟ ਖਿਡਾਰੀ (ਤੂਰ) ਕੋਲ ਆਪਣੇ ਸਾਮਾਨ ਵਿਚ ਸਮਾਰੋਹ ਵਾਲੀ ਵਿਸ਼ੇਸ਼ ਕਿੱਟ ਮੌਜੂਦ ਨਹੀਂ ਹੈ, ਜਿਸ ਕਾਰਨ ਉਹ ਇਸ ਸ਼ਾਨਦਾਰ ਸਮਾਗਮ ਵਿਚ ਸ਼ਾਮਿਲ ਨਹੀਂ ਹੋ ਸਕਣਗੇ।ਤੂਰ ਨੇ ਸਮਾਰੋਹ ਦੌਰਾਨ ਰਾਸ਼ਟਰੀ ਦਲ ਦੀ ਅਗਵਾਈ ਕਰਨ ਲਈ ਨਿਸ਼ਾਨੇਬਾਜ਼ੀ ਦੀ ਮਾਹਰ ਮਨੂ ਭਾਕਰ ਨਾਲ ਸ਼ਾਮਿਲ ਹੋਣਾ ਸੀ।‘ਸ਼ੈੱਫ-ਦ-ਮਿਸ਼ਨ’ ਸਹਿਦੇਵ ਯਾਦਵ ਨੇ ਦੱਸਿਆ ਕਿ 30 ਸਾਲਾ ਸਹਿਰਾਵਤ, ਜੋ ਪਿਛਲੀਆਂ ਏਸ਼ੀਆਈ ਖੇਡਾਂ ਵਿਚ ਸੋਨ ਤਗਮਾ ਜਿੱਤਣ ਵਾਲੀ ਭਾਰਤੀ ਪੁਰਸ਼ ਕਬੱਡੀ ਟੀਮ ਦਾ ਹਿੱਸਾ ਸਨ, ਜੋ ਹੁਣ ਤੂਰ ਦੀ ਥਾਂ ਲੈਣਗੇ। ਤੂਰ ਨੇ ਦੱਸਿਆ ਕਿ ਮੈਨੂੰ ਦੱਸਿਆ ਗਿਆ ਹੈ ਕਿ ਮੇਰੀ ਸਮਾਰੋਹ ਵਾਲੀ ਕਿੱਟ ਦੁਪਹਿਰ 3 ਵਜੇ (ਨਾਗੋਆ) ਹਵਾਈ ਅੱਡੇ ‘ਤੇ ਪਹੁੰਚੇਗੀ। ਹਵਾਈ ਅੱਡੇ ਤੋਂ ਸਮੇਂ ਸਿਰ ਆਪਣੀ (ਸਮਾਰੋਹ ਵਾਲੀ) ਕਿੱਟ ਲੈ ਕੇ ਉਦਘਾਟਨੀ ਸਮਾਰੋਹ ਵਾਲੀ ਥਾਂ ‘ਤੇ ਪਹੁੰਚਣਾ ਬਹੁਤ ਮੁਸ਼ਕਲ ਹੋਵੇਗਾ। ਇਸ ਲਈ, ਮੈਂ ਆਈ.ਓ.ਏ. (ਭਾਰਤੀ ਉਲੰਪਿਕ ਸੰਘ) ਨੂੰ ਦੱਸ ਦਿੱਤਾ ਹੈ ਕਿ ਮੈਂ ਉਦਘਾਟਨੀ ਸਮਾਰੋਹ ਲਈ ਨਹੀਂ ਆ ਰਿਹਾ ਹਾਂ।

Ad Position 22
No active advertisement
ਪਿਛਲੀ ਖ਼ਬਰ ਇੰਗਲੈਂਡ ਦੇ ਸ਼ਹਿਰ ਟੈਲਫੋਰਡ ’ ਚ ਸਿੱਖ ਬੱਸ ਡਰਾਈਵਰ ’ ਤੇ ਹਮਲਾ ਅਗਲੀ ਖ਼ਬਰ ਕੈਨੇਡਾ ’ ਚ 5 ਪੰਜਾਬਣਾਂ ਨੂੰ ਮਿਲਿਆ ‘ ਸ਼ਕਤੀਸ਼ਾਲੀ ਔਰਤ ’ ਦਾ ਸਨਮਾਨ
Ad Position 24