29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਕਿਸਾਨ ਦੀ ਧੀ ਤੋਂ ਸੋਨ ਤਗਮੇ ਤੱਕ... ਨੀਰੂ ਢਾਂਡਾ ਨੇ ਰਚਿਆ ਇਤਿਹਾਸ

ਜਲੰਧਰ, 29 ਸਤੰਬਰ (ਡਾ. ਜਤਿੰਦਰ ਸਾਬੀ)-ਹਰਿਆਣਾ ਦੇ ਜੀਂਦ ਦੇ ਮੱਧਵਰਗੀ ਕਿਸਾਨ ਪਰਿਵਾਰ ਤੋਂ ਨਿਕਲ ਕੇ ਭਾਰਤੀ ਫ਼ੌਜ ਵਿਚ ਸੇਵਾ ਕਰ ਰਹੀ ਨੀਰੂ ਢਾਂਡਾ ਨੇ ਏਸ਼ਿਆਈ ਖੇਡਾਂ ਵਿਚ ਇਤਿਹਾਸ ਰਚ ਦਿੱਤਾ ਹੈ।

Ad Position 21
No active advertisement
ਅਜੀਤ ਡੈਸਕ 30-09-2026
ਜਲੰਧਰ, 29 ਸਤੰਬਰ (ਡਾ. ਜਤਿੰਦਰ ਸਾਬੀ)-ਹਰਿਆਣਾ ਦੇ ਜੀਂਦ ਦੇ ਮੱਧਵਰਗੀ ਕਿਸਾਨ ਪਰਿਵਾਰ ਤੋਂ ਨਿਕਲ ਕੇ ਭਾਰਤੀ ਫ਼ੌਜ ਵਿਚ ਸੇਵਾ ਕਰ ਰਹੀ ਨੀਰੂ ਢਾਂਡਾ ਨੇ ਏਸ਼ਿਆਈ ਖੇਡਾਂ ਵਿਚ ਇਤਿਹਾਸ ਰਚ ਦਿੱਤਾ ਹੈ। ਨੀਰੂ ਨੇ ਔਰਤਾਂ ਦੀ ਵਿਅਕਤੀਗਤ ਟਰੈਪ ਸ਼ੂਟਿੰਗ ਮੁਕਾਬਲੇ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨੇ ਦਾ ਤਗਮਾ ਆਪਣੇ ਨਾਂਅ ਕੀਤਾ। ਨੀਰੂ ਢਾਂਡਾ ਏਸ਼ਿਆਈ ਖੇਡਾਂ ਵਿਚ ਔਰਤਾਂ ਦੀ ਵਿਅਕਤੀਗਤ ਟਰੈਪ ਸ਼ੂਟਿੰਗ ਵਿਚ ਸੋਨੇ ਦਾ ਤਗਮਾ ਜਿੱਤਣ ਵਾਲੀ ਪਹਿਲੀ ਭਾਰਤੀ ਬਣ ਗਈ ਹੈ।ਨੀਰੂ ਢਾਂਡਾ ਭਾਰਤੀ ਫ਼ੌਜ ਵਿਚ ਨਾਇਬ ਸੂਬੇਦਾਰ ਹਨ ਅਤੇ ਫ਼ੌਜ ਦੀ ਮਾਰਕਸਮੈਨਸ਼ਿਪ ਯੂਨਿਟ ਨਾਲ ਜੁੜੀ ਹੋਈ ਹੈ। ਮਹੂ, ਮੱਧ ਪ੍ਰਦੇਸ਼ ਵਿਚ ਉਨ੍ਹਾਂ ਨੇ ਸ਼ੂਟਿੰਗ ਦੀ ਟ੍ਰੇਨਿੰਗ ਲਈ।ਉਨ੍ਹਾਂ ਦੀ ਕਹਾਣੀ ਇਸ ਗੱਲ ਦੀ ਮਿਸਾਲ ਹੈ ਕਿ ਪਿੰਡ ਅਤੇ ਕਿਸਾਨ ਪਰਿਵਾਰ ਤੋਂ ਆਉਣ ਵਾਲੀ ਧੀ ਵੀ ਮਿਹਨਤ, ਅਨੁਸ਼ਾਸਨ ਅਤੇ ਹੌਸਲੇ ਨਾਲ ਅੰਤਰਰਾਸ਼ਟਰੀ ਪੱਧਰ ’ਤੇ ਦੇਸ਼ ਦਾ ਨਾਮ ਰੌਸ਼ਨ ਕਰ ਸਕਦੀ ਹੈ। ਨੀਰੂ ਨੇ ਆਪਣੀ ਕਾਮਯਾਬੀ ਦਾ ਸਿਹਰਾ ਆਪਣੇ ਚਚੇਰੇ ਭਰਾ ਲਕਸ਼ਯ ਸ਼ਿਓਰਾਨ ਅਤੇ ਆਪਣੇ ਪਰਿਵਾਰ ਨੂੰ ਦਿੱਤਾ। 2018 ਦੀਆਂ ਏਸ਼ੀਆਈ ਖੇਡਾਂ ਵਿਚ ਲਕਸ਼ਯ ਨੂੰ ਟਰੈਪ ਸ਼ੂਟਿੰਗ ਵਿਚ ਚਾਂਦੀ ਦਾ ਤਗਾਮਾ ਜਿੱਤਦੇ ਦੇਖ ਕੇ ਨੀਰੂ ਦੀ ਇਸ ਖੇਡ ਵਿਚ ਦਿਲਚਸਪੀ ਵਧੀ। ਲਕਸ਼ਯ ਨੇ ਹੀ ਉਨ੍ਹਾਂ ਦੇ ਹੱਥ ਵਿਚ ਪਹਿਲੀ ਵਾਰ ਬੰਦੂਕ ਫੜਾਈ ਅਤੇ ਸ਼ੂਟਿੰਗ ਦੀ ਦੁਨੀਆ ਨਾਲ ਜਾਣੂ ਕਰਵਾਇਆ। ਇਸ ਤੋਂ ਬਾਅਦ ਨੀਰੂ ਨੇ ਮਿਹਨਤ, ਸਿਖਲਾਈ ਅਤੇ ਲਗਾਤਾਰ ਪ੍ਰਦਰਸ਼ਨ ਦੇ ਦਮ ’ਤੇ ਆਪਣੀ ਵੱਖਰੀ ਪਛਾਣ ਬਣਾਈ।
Ad Position 22
No active advertisement
ਪਿਛਲੀ ਖ਼ਬਰ ਪਿੰਡ ਸੱਕਾਂਵਾਲੀ ਵਿਖੇ ਕਈ ਪਰਿਵਾਰ ਹੋਏ ਭਾਜਪਾ ’ਚ ਸ਼ਾਮਿਲ ਅਗਲੀ ਖ਼ਬਰ ਉੱਚੀ ਛਾਲ ’ਚ ਭਾਰਤ ਨੂੰ ਪਹਿਲਾ ਤਗਮਾ
Ad Position 24