02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

‘ਕਵਾਡਰੈਂਟ’ ਵਿਚ ਭਾਰਤ ਨੂੰ ਪਹਿਲਾ ਤਗਮਾ

‘ਕਵਾਡਰੈਂਟ’ ਵਿਚ ਭਾਰਤ ਨੂੰ ਪਹਿਲਾ ਤਗਮਾ

Ad Position 21
No active advertisement
ਅਜੀਤ ਡੈਸਕ 03-10-2026

ਆਈਚੀ-ਨਾਗੋਆ, 2 ਅਕਤੂਬਰ (ਯੂ. ਐਨ. ਆਈ.)-ਭਾਰਤ ਦੀ ਪੁਰਸ਼ ‘ਕਵਾਡਰੈਂਟ’ ਟੀਮ ਨੇ ਸੈਮੀਫਾਈਨਲ ਵਿਚ ਮੇਜ਼ਬਾਨ ਜਪਾਨ ਤੋਂ 0-2 ਨਾਲ ਹਾਰਨ ਤੋਂ ਬਾਅਦ ਕਾਂਸੀ ਦਾ ਤਗਮਾ ਹਾਸਲ ਕੀਤਾ।ਇਹ ਤਗਮਾ ‘ਕਵਾਡਰੈਂਟ’ ਮੁਕਾਬਲੇ ਵਿਚ ਭਾਰਤ ਦੀ ਏਸ਼ਿਆਈ ਖੇਡਾਂ ਵਿਚ ਪਹਿਲੀ ਵਾਰ ‘ਪੋਡੀਅਮ’ (ਜੇਤੂ ਸਥਾਨ) ਤੱਕ ਪਹੁੰਚ ਹੈ। ਇਸ ਤੋਂ ਪਹਿਲਾਂ ਦੇਸ਼ ਨੇ ‘ਸੇਪਕਟਾਕਰੋ’ ਵਿਚ ਜੋ ਤਗਮੇ ਜਿੱਤੇ ਸਨ, ਉਹ ‘ਰੇਗੂ’ ਮੁਕਾਬਲਿਆਂ ਵਿਚ ਸਨ। ਭਾਰਤ ਨੂੰ ਪੁਰਸ਼ਾਂ ਦੇ ‘ਕਵਾਡਰੈਂਟ’ ਮੁਕਾਬਲੇ ਵਿਚ ਏਸ਼ਿਆਈ ਖੇਡਾਂ ਦਾ ਆਪਣਾ ਪਹਿਲਾ ਤਗਮਾ ਦਿਵਾਉਣ ਵਾਲੇ ਮਨੀਪੁਰ ਦੇ ਅਨੁਭਵੀ ਖਿਡਾਰੀ ਆਕਾਸ਼ ਯੁਮਨਮ ਆਪਣੀਆਂ ਚੌਥੀਆਂ ਏਸ਼ਿਆਈ ਖੇਡਾਂ ਵਿਚ ਹਿੱਸਾ ਲੈ ਰਹੇ ਹਨ ਅਤੇ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਦਿਹਾੜੀਦਾਰ ਮਜ਼ਦੂਰ ਵਜੋਂ ਕੰਮ ਕਰਦੇ ਹੋਏ ਵੀ ‘ਸੇਪਕਟਾਕਰੋ’ ਖੇਡਣਾ ਜਾਰੀ ਰੱਖਿਆ। ਉਹ 2018 ਦੀਆਂ ਏਸ਼ਿਆਈ ਖੇਡਾਂ ਵਿਚ ਕਾਂਸੀ ਦਾ ਤਗਮਾ ਜਿੱਤਣ ਵਾਲੀ ਭਾਰਤੀ ਪੁਰਸ਼ ‘ਰੇਗੂ’ ਟੀਮ ਦਾ ਵੀ ਹਿੱਸਾ ਸਨ।

Ad Position 22
No active advertisement
ਪਿਛਲੀ ਖ਼ਬਰ ਕਿਸ਼ਤੀ ਚਾਲਨ : ਨੇਤਰਾ ਨੇ ਡਿੰਘੀ ਮੁਕਾਬਲੇ ’ ਚ ਕਾਂਸੀ ਦਾ ਤਗਮਾ ਜਿੱਤਿਆ ਅਗਲੀ ਖ਼ਬਰ ਪਰਵੀਨ ਹੁੱਡਾ ਮੁੱਕੇਬਾਜ਼ੀ ’ਚ ਸੋਨ ਤਗਮਾ ਜਿੱਤਣ ਵਾਲੀ ਤੀਜੀ ਭਾਰਤੀ ਮਹਿਲਾ
Ad Position 24