02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਅੰਕੁਸ਼ ਨੇ ਵੀ ਮੁੱਕੇਬਾਜ਼ੀ ’ਚ ਜਿੱਤਿਆ ਸੋਨ ਤਗਮਾ

ਨਾਗੋਆ, 2 ਅਕਤੂਬਰ (ਪੀ. ਟੀ.

Ad Position 21
No active advertisement
ਅਜੀਤ ਡੈਸਕ 03-10-2026
ਨਾਗੋਆ, 2 ਅਕਤੂਬਰ (ਪੀ. ਟੀ. ਆਈ.)-ਅੰਕੁਸ਼ ਪੰਘਾਲ ਨੇ ਏਸ਼ਿਆਈ ਖੇਡਾਂ ਵਿਚ ਪੁਰਸ਼ਾਂ ਦੇ 80 ਕਿੱਲੋਗ੍ਰਾਮ ਮੁੱਕੇਬਾਜ਼ੀ ਮੁਕਾਬਲੇ ਦੇ ਫਾਈਨਲ ਵਿਚ ਦੱਖਣੀ ਕੋਰੀਆ ਦੇ ਕਿਮ ਮਿਨਸੇਓਂਗ ਨੂੰ ਹਰਾ ਕੇ ਸੋਨ ਤਗਮਾ ਜਿੱਤਿਆ।ਉਹ ਇਨ੍ਹਾਂ ਖੇਡਾਂ ’ਚ ਲਵਲੀਨਾ ਬੋਰਗੋਹੇਨ ਅਤੇ ਪਰਵੀਨ ਹੁੱਡਾ ਤੋਂ ਬਾਅਦ ਸੋਨ ਤਗਮਾ ਜਿੱਤਣ ਵਾਲਾ ਤੀਜਾ ਭਾਰਤੀ ਮੁੱਕੇਬਾਜ਼ ਬਣ ਗਿਆ।ਭਾਰਤੀ ਮੁੱਕੇਬਾਜ਼ ਨੇ ਮੁਕਾਬਲੇ ਦੀ ਸ਼ੁਰੂਆਤ ਬਹੁਤ ਵਧੀਆ ਢੰਗ ਨਾਲ ਕੀਤੀ ਅਤੇ ਪਹਿਲਾ ਰਾਊਂਡ 4-1 ਨਾਲ ਆਪਣੇ ਨਾਂਅ ਕੀਤਾ। ਉਸ ਨੇ ਦੂਜੇ ਰਾਊਂਡ ਵਿਚ ਵੀ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਿਆ ਅਤੇ ਇਸ ਨੂੰ 5-0 ਨਾਲ ਜਿੱਤ ਕੇ ਮੁਕਾਬਲੇ ਵਿਚ ਮਜ਼ਬੂਤ ਪਕੜ ਬਣਾ ਲਈ। ਜਦੋਂ ਸਮਾਂ ਖਤਮ ਹੋ ਰਿਹਾ ਸੀ ਤਾਂ ਕਿਮ ਨੇ ਵਧੇਰੇ ਹਮਲਾਵਰ ਰਵੱਈਆ ਅਪਣਾ ਕੇ ਮੁਕਾਬਲੇ ਦਾ ਪਾਸਾ ਪਲਟਣ ਦੀ ਕੋਸ਼ਿਸ਼ ਕੀਤੀ ਪਰ ਅੰਕੁਸ਼ ਨੇ ਸੰਜਮ ਬਣਾਈ ਰੱਖਿਆ ਅਤੇ ਆਖਰੀ ਰਾਊਂਡ 4-1 ਨਾਲ ਜਿੱਤ ਕੇ ਆਪਣੀ ਜਿੱਤ ਪੱਕੀ ਕੀਤੀ।
Ad Position 22
No active advertisement
ਪਿਛਲੀ ਖ਼ਬਰ ਕੁਸ਼ਤੀ : ਸੁਜੀਤ ਨੇ 2-9 ਨਾਲ ਪਛੜਨ ਤੋਂ ਬਾਅਦ ਜਿੱਤਿਆ ਸੋਨ ਤਗਮਾ ਉਲੰਪਿਕ ਚੈਂਪੀਅਨ ਨੂੰ ਵੀ ਹਰਾਇਆ ਅਗਲੀ ਖ਼ਬਰ ਤੀਰਅੰਦਾਜ਼ੀ : ਭਾਰਤੀ ਰਿਕਰਵ ਟੀਮ ਨੂੰ ਚਾਂਦੀ ਦਾ ਤਗਮਾ
Ad Position 24