03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਅਮਨ ਸਹਿਰਾਵਤ ਨੇ ਵਿਸ਼ਵ ਚੈਂਪੀਅਨ ਨੂੰ ਹਰਾ ਕੇ ਜਿੱਤਿਆ ਸੋਨ ਤਗਮਾ

ਨਾਗੋਆ, 3 ਅਕਤੂਬਰ (ਯੂ. ਐਨ.

Ad Position 21
No active advertisement
ਅਜੀਤ ਡੈਸਕ 04-10-2026
ਨਾਗੋਆ, 3 ਅਕਤੂਬਰ (ਯੂ. ਐਨ. ਆਈ.)-ਉਲੰਪਿਕ ਤਗਮਾ ਜੇਤੂ ਪਹਿਲਵਾਨ ਅਮਨ ਸਹਿਰਾਵਤ (23) ਨੇ ਆਖਰਕਾਰ ਆਪਣੇ ਏਸ਼ਿਆਈ ਖੇਡਾਂ ਦੇ ਤਗਮੇ ਦਾ ਰੰਗ ਬਦਲ ਦਿੱਤਾ। ਅਮਨ ਨੇ ਸਖ਼ਤ ਮੁਕਾਬਲੇ ਵਾਲੇ ਫਾਈਨਲ ਵਿਚ ਉੱਤਰੀ ਕੋਰੀਆ ਦੇ ਵਿਸ਼ਵ ਚੈਂਪੀਅਨ ਚੋਂਗ ਸੋਂਗ ਹਾਨ ਨੂੰ 11-7 ਨਾਲ ਹਰਾ ਕੇ ਪੁਰਸ਼ਾਂ ਦੇ 57 ਕਿੱਲੋਗ੍ਰਾਮ ਫ੍ਰੀਸਟਾਈਲ ’ਚ ਸੋਨ ਤਗਮਾ ਜਿੱਤਿਆ। ਹਾਂਗਜ਼ੂ ਏਸ਼ਿਆਈ ਖੇਡਾਂ ਵਿਚ ਕਾਂਸੀ ਦਾ ਤਗਮਾ ਜਿੱਤਣ ਵਾਲੇ ਹਰਿਆਣਾ ਦੇ ਇਸ ਪਹਿਲਵਾਨ ਨੇ ਇਕ ਮੁਸ਼ਕਲ ਵਿਰੋਧੀ ਦੇ ਵਿਰੁੱਧ ਤਕਨੀਕੀ ਅਤੇ ਯਕੀਨੀ ਪ੍ਰਦਰਸ਼ਨ ਕਰਕੇ ਇਸ ਮਹਾਂਦੀਪੀ ਟੂਰਨਾਮੈਂਟ ਦਾ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ। ਪੈਰਿਸ ਖੇਡਾਂ ਵਿਚ ਕਾਂਸੀ ਦਾ ਤਗਮਾ ਜਿੱਤਣ ਤੋਂ ਬਾਅਦ ਭਾਰਤ ਦਾ ਸਭ ਤੋਂ ਘੱਟ ਉਮਰ ਦਾ ਉਲੰਪ ਿਕ ਤਗਮਾ ਜੇਤੂ ਅਮਨ, ਹਾਨ ਦੀਆਂ ਵਾਰ-ਵਾਰ ਕੋਸ਼ਿਸ਼ਾਂ ਦੇ ਬਾਵਜੂਦ ਕੰਟਰੋਲ ਵਿਚ ਰਿਹਾ।ਅਮਨ ਨੇ ਪਹਿਲਾਂ ਸੈਮੀਫਾਈਨਲ ਵਿਚ ਤਾਜਿਕਸਤਾਨ ਦੇ ਅਯਾਲ ਬੇਲੋਲਿਉਬਸਕੀ ਨੂੰ 14-8 ਨਾਲ ਹਰਾ ਕੇ ਹਾਨ ਨਾਲ ਆਪਣਾ ਖ਼ਿਤਾਬੀ ਮੁਕਾਬਲਾ ਤੈਅ ਕੀਤਾ ਸੀ।
Ad Position 22
No active advertisement
ਪਿਛਲੀ ਖ਼ਬਰ ਤੀਰਅੰਦਾਜ਼ੀ : ਨੀਰਜ ਚੌਹਾਨ ‘ਰਿਕਰਵ’ ਵਿਚ ਤਗਮਾ ਜਿੱਤਣ ਵਾਲਾ ਦੂਜਾ ਭਾਰਤੀ ਅਗਲੀ ਖ਼ਬਰ ਬ੍ਰਾਜ਼ੀਲ ਨੇ ਭਾਰਤ ਨੂੰ 4-0 ਨਾਲ ਹਰਾਇਆ
Ad Position 24