03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਤੀਰਅੰਦਾਜ਼ੀ : ਕੁਮਕੁਮ ਨੇ ‘ ਰਿਕਰਵ ’ ਵਿਚ ਇਤਿਹਾਸਕ ਸੋਨ ਤਗਮਾ ਜਿੱਤਿਆ

ਨਾਗੋਆ, 3 ਅਕਤੂਬਰ (ਪੀ. ਟੀ.

Ad Position 21
No active advertisement
ਅਜੀਤ ਡੈਸਕ 04-10-2026
ਨਾਗੋਆ, 3 ਅਕਤੂਬਰ (ਪੀ. ਟੀ. ਆਈ.)-ਮਹਾਰਾਸ਼ਟਰ ਦੀ 17 ਸਾਲ ਦੀ ਕੁਮਕੁਮ ਮੋਹੋਦ ਨੇ ਮੁਸ਼ਕਲ ਸਮੇਂ ’ਚ ਧੀਰਜ ਬਣਾਈ ਰੱਖਦਿਆਂ ਕਈ ਤਕੜੇ ਵਿਰੋਧੀਆਂ ਨੂੰ ਹਰਾ ਕੇ ਇਤਿਹਾਸ ਰਚਦਿਆਂ ਭਾਰਤ ਦੀ ਝੋਲੀ ’ਚ ਰਿਕਰਵ ਤੀਰਅੰਦਾਜ਼ੀ ਦੇ ਵਿਅਕਤੀਗਤ ਵਰਗ ’ਚ ਏਸ਼ਿਆਈ ਖੇਡਾਂ ਦਾ ਪਹਿਲਾ ਸੋਨ ਤਗਮਾ ਪਾਇਆ। ਕੁਮਕੁਮ ਨੇ ਸ਼ੂਟ-ਆਊਟ ਵਿਚ ਤੀਰ ਨੂੰ 10-ਰਿੰਗ ਵਿਚ ਮਾਰਿਆ ਅਤੇ ਫਾਈਨਲ ਵਿਚ ਦੱਖਣੀ ਕੋਰੀਆ ਦੀ ਓਹ ਯੇਜਿਨ ਨੂੰ 6-5 ਨਾਲ ਹਰਾਇਆ। ਉਹ ਵਿਅਕਤੀਗਤ ਰਿਕਰਵ ਵਰਗ ਵਿਚ ਏਸ਼ੀਆਈ ਖੇਡਾਂ ਦਾ ਤਗਮਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਬਣ ਗਈ ਹੈ। ਇਸ ਦੇ ਨਾਲ ਹੀ ਉਹ ਲਾਸ ਏਂਜਲਸ ਉਲੰਪਿਕ ਲਈ ਵੀ ਕੁਆਲੀਫਾਈ ਕਰ ਗਈ। ਕੁਮਕੁਮ ਨੇ ਦੋ ਸੋਨੇ ਅਤੇ ਇਕ ਚਾਂਦੀ ਸਮੇਤ ਤਿੰਨ ਤਗਮਿਆਂ ਨਾਲ ਆਪਣੀ ਮੁਹਿੰਮ ਦਾ ਸ਼ਾਨਦਾਰ ਅੰਤ ਕੀਤਾ। ਤਰੁਣਦੀਪ ਰਾਏ, ਜਿਸ ਨੇ ਗੁਆਂਗਜ਼ੂ 2010 ਵਿਚ ਚਾਂਦੀ ਦਾ ਤਗਮਾ ਜਿੱਤਿਆ ਸੀ, ਏਸ਼ਿਆਈ ਖੇਡਾਂ ਵਿਚ ਵਿਅਕਤੀਗਤ ਰਿਕਰਵ ਤਗਮਾ ਜਿੱਤਣ ਵਾਲੀ ਇਕਲੌਤੀ ਹੋਰ ਭਾਰਤੀ ਹੈ।
Ad Position 22
No active advertisement
ਪਿਛਲੀ ਖ਼ਬਰ ਅਭਿਸ਼ੇਕ ਤੇ ਤਿਲਕ ਨੇ ਪਾਕਿ ਗੇਂਦਬਾਜ਼ੀ ਹਮਲੇ ਦੀਆਂ ਉਡਾਈਆਂ ਧੱਜੀਆਂ ਅਗਲੀ ਖ਼ਬਰ ਤੀਰਅੰਦਾਜ਼ੀ : ਨੀਰਜ ਚੌਹਾਨ ‘ਰਿਕਰਵ’ ਵਿਚ ਤਗਮਾ ਜਿੱਤਣ ਵਾਲਾ ਦੂਜਾ ਭਾਰਤੀ
Ad Position 24