16-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਭਾਰਤ ਤੇ ਵੈਸਟ ਇੰਡੀਜ਼ ਵਿਚਾਲੇ ਅੰਤਿਮ ਤੇ ਫੈਸਲਾਕੁਨ ਟੀ-20 ਮੈਚ ਅੱਜ ਜ਼ਖ਼ਮੀ ਅਰਸ਼ਦੀਪ ਦੀ ਥਾਂ ਭੁਵਨੇਸ਼ਵਰ ਨੂੰ ਭਾਰਤੀ ਟੀਮ ਵਿਚ ਸ਼ਾਮਿਲ

ਬੈਂਗਲੁਰੂ, 16 ਅਕਤੂਬਰ (ਪੀ. ਟੀ.

Ad Position 21
No active advertisement
ਅਜੀਤ ਡੈਸਕ 17-10-2026

ਬੈਂਗਲੁਰੂ, 16 ਅਕਤੂਬਰ (ਪੀ. ਟੀ. ਆਈ.)-ਵੈਸਟ ਇੰਡੀਜ਼ ਵਿਰੁੱਧ ਲੜੀ ਦੇ ਫੈਸਲਾਕੁੰਨ 5ਵੇਂ ਅਤੇ ਆਖਰੀ ਟੀ-20 ਅੰਤਰਰਾਸ਼ਟਰੀ ਮੈਚ ਲਈ ਅਨੁਭਵੀ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਨੂੰ ਭਾਰਤੀ ਟੀਮ ਵਿਚ ਸ਼ਾਮਿਲ ਕੀਤਾ ਗਿਆ ਹੈ। ਉਨ੍ਹਾਂ ਨੂੰ ਅਰਸ਼ਦੀਪ ਸਿੰਘ ਦੇ ਬਦਲ ਵਜੋਂ ਟੀਮ ਵਿਚ ਲਿਆਂਦਾ ਗਿਆ ਹੈ, ਜਿਨ੍ਹਾਂ ਦੇ ਪਿਛਲੇ ਮੈਚ ਦੌਰਾਨ ਮੋਢੇ ‘ਤੇ ਸੱਟ ਲੱਗ ਗਈ ਸੀ। ਇਸ ਲੜੀ ਵਿਚ ਦੋਵਾਂ ਟੀਮਾਂ ਵਿਚਾਲੇ ਮੁਕਾਬਲਾ ਫਿਲਹਾਲ 2-2 ਨਾਲ ਬਰਾਬਰ ਹੈ ਅਤੇ ਲੜੀ ਦਾ ਆਖਰੀ ਮੈਚ ਸਨਿਚਰਵਾਰ ਨੂੰ ਬੈਂਗਲੁਰੂ ਦੇ ਐਮ. ਚਿੰਨਾਸਵਾਮੀ ਸਟੇਡੀਅਮ ਵਿਚ ਖੇਡਿਆ ਜਾਵੇਗਾ। 36 ਸਾਲ ਦੇ ਭੁਵਨੇਸ਼ਵਰ ਨੂੰ ਇਸ ਤੋਂ ਪਹਿਲਾਂ ਨਿਊਜ਼ੀਲੈਂਡ ਵਿਰੁੱਧ ਟੀ-20 ਲੜੀ ਲਈ ਚੁਣਿਆ ਗਿਆ ਹੈ, ਜੋ 22 ਅਕਤੂਬਰ ਤੋਂ ਕ੍ਰਾਈਸਟਚਰਚ ਵਿਚ ਸ਼ੁਰੂ ਹੋਵੇਗੀ।ਭੁਵਨੇਸ਼ਵਰ ਨੇ ਆਪਣਾ ਪਿਛਲਾ ਟੀ-20 ਅੰਤਰਰਾਸ਼ਟਰੀ ਮੈਚ 22 ਨਵੰਬਰ, 2022 ਨੂੰ ਨੇਪੀਅਰ ਵਿਖੇ ਨਿਊਜ਼ੀਲੈਂਡ ਖ਼ਿਲਾਫ਼ ਖੇਡਿਆ ਸੀ।ਜ਼ਿਕਰਯੋਗ ਹੈ ਕਿ ਭੁਵਨੇਸ਼ਵਰ ਦੀ ਵਾਪਸੀ ਉਸੇ ਮੈਦਾਨ ‘ਤੇ ਹੋ ਰਹੀ ਹੈ, ਜਿਥੇ ਉਸ ਨੇ 2012 ਵਿਚ ਪਾਕਿਸਤਾਨ ਖ਼ਿਲਾਫ਼ ਆਪਣੇ ਕਰੀਅਰ ਦੀ ਸ਼ੁਰੂਆਤ (ਡੈਬਿਊ) ਕੀਤੀ ਸੀ।ਉਸ ਮੌਕੇ ਇਸ ਤੇਜ਼ ਗੇਂਦਬਾਜ਼ ਨੇ 4 ਓਵਰਾਂ ’ਚ 9 ਦੌੜਾਂ ਦੇ ਕੇ 3 ਵਿਕਟਾਂ ਹਾਸਿਲ ਕੀਤੀਆਂ ਸਨ।

Ad Position 22
No active advertisement
ਪਿਛਲੀ ਖ਼ਬਰ ਪੀ . ਜੀ . ਆਈ ਦੀ ਸਿਹਤ ਅਤੇ ਸਿੱਖਿਆ ਲਈ ਦੇਹ ਕੀਤੀ ਦਾਨ ਅਗਲੀ ਖ਼ਬਰ ਅੰਤਰਰਾਸ਼ਟਰੀ ਸਮਾਗਮਾਂ ਦੀ ਮੇਜ਼ਬਾਨੀ ਲਈ ਖੇਡ ਮੰਤਰਾਲੇ ਦੀ ਸਹਾਇਤਾ ਰਾਸ਼ੀ ਵਿਚ ਭਾਰੀ ਵਾਧਾ
Ad Position 24