11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

ਸਾਊਦੀ ਅਰਬ ਨੇ ਏਸ਼ੀਆਈ ਸਰਦੀਆਂ ਦੀਆਂ ਖੇਡਾਂ ਮੁਲਤਵੀ ਕੀਤੀਆਂ

Ad Position 21
No active advertisement
ਅਜੀਤ ਡੈਸਕ 26-01-2026
ਦੁਬਈ, 25 ਜਨਵਰੀ (ਏਜੰਸੀ)-ਸਾਊਦੀ ਅਰਬ ਉਲੰਪਿਕ ਕਮੇਟੀ ਤੇ ਉਲੰਪਿਕ ਕੌਂਸਲ ਆਫ਼ ਏਸ਼ੀਆ 2029 ਏਸ਼ੀਆਈ ਸਰਦੀਆਂ ਦੀਆਂ ਖੇਡਾਂ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰਨ 'ਤੇ ਸਹਿਮਤ ਹੋ ਗਏ ਹਨ | ਖੇਡਾਂ ਸਾਊਦੀ ਅਰਬ ਦੇ ਭਵਿੱਖਵਾਦੀ ਸ਼ਹਿਰ ਪ੍ਰੋਜੈਕਟ 'ਨਿਓਮ' ਦੇ ਇਕ ਪਹਾੜੀ ਰਿਜ਼ੋਰਟ 'ਚ ਹੋਣੀਆਂ ਸਨ | ਉਲੰਪਿਕ ਕੌਂਸਲ ਆਫ਼ ਏਸ਼ੀਆ ਨੇ ਇਕ ਬਿਆਨ 'ਚ ਕਿਹਾ ਕਿ ਦੋਵੇਂ ਸੰਗਠਨ ਖੇਡਾਂ ਦੀ ਮੇਜ਼ਬਾਨੀ ਲਈ ਭਵਿੱਖ ਲਈ ਅੱਪਡੇਟ ਕੀਤੇ ਢਾਂਚੇ 'ਤੇ ਸਹਿਮਤ ਹੋਏ ਹਨ ਤੇ ਖੇਡਾਂ ਨੂੰ ਮੁਲਤਵੀ ਕਰ ਦਿੱਤਾ ਜਾਵੇਗਾ ਤੇ ਬਾਅਦ 'ਚ ਐਲਾਨ ਕੀਤੇ ਜਾਣ ਦੀ ਮਿਤੀ 'ਤੇ ਕਰਵਾਈਆਂ ਜਾਣਗੀਆਂ | ਜ਼ਿਕਰਯੋਗ ਹੈ ਕਿ ਬਿਆਨ 'ਚ ਮੁਲਤਵੀ ਕਰਨ ਦਾ ਕੋਈ ਕਾਰਨ ਨਹੀਂ ਦੱਸਿਆ ਗਿਆ | ਇਸ ਦੀ ਬਜਾਏ, ਸਾਊਦੀ ਅਰਬ ਆਉਣ ਵਾਲੇ ਸਾਲਾਂ 'ਚ ਵੱਖ-ਵੱਖ ਸਰਦੀਆਂ ਦੀਆਂ ਖੇਡਾਂ ਦੇ ਟੂਰਨਾਮੈਂਟਾਂ ਦੀ ਇਕ ਲੜੀ ਦੀ ਮੇਜ਼ਬਾਨੀ ਕਰੇਗਾ |

Ad Position 22
No active advertisement
ਪਿਛਲੀ ਖ਼ਬਰ ਅਫ਼ਗਾਨਿਸਤਾਨ 'ਚ ਭਾਰੀ ਬਰਫ਼ਬਾਰੀ ਤੇ ਮੀਂਹ ਨੇ ਮਚਾਈ ਤਬਾਹੀ <br/> ਅਗਲੀ ਖ਼ਬਰ ਦਿਆਲ ਪਬਲਿਕ ਸਕੂਲ ਵਿਖੇ ਗਣਤੰਤਰ ਦਿਵਸ ਮਨਾਇਆ <br/>
Ad Position 24