ਨਵੀਂ ਦਿੱਲੀ, 2 ਮਾਰਚ (ਪੀ.ਟੀ.ਆਈ.)-ਸੋਮਵਾਰ ਨੂੰ ਸੋਨਾ ਚਾਂਦੀ ਦੀਆਂ ਕੀਮਤਾਂ 'ਚ ਭਾਰੀ ਵਾਧਾ ਦੇਖਣ ਨੂੰ ਮਿਲਿਆ | ਮੱਧ ਪੂਰਬ 'ਚ ਵੱਧ ਰਹੇ ਟਕਰਾਅ ਦਰਮਿਆਨ ਨਿਵੇਸ਼ਕਾਂ ਦਾ ਝੁਕਾ ਸੁਰੱਖਿਅਤ ਜਾਇਦਾਦਾਂ ਵੱਲ ਦੇਖਣ ਨੂੰ ਮਿਲਿਆ | ਅੱਜ ਚਾਂਦੀ 32,000 ਰੁਪਏ ਜਾਂ 11.94 ਫ਼ੀਸਦ ਵਧ ਕੇ 3 ਲੱਖ ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ ਜੋ ਸ਼ੁੱਕਰਵਾਰ ਦੇ 2,68,000 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਬੰਦ ਹੋਈ ਸੀ | 99.9 ਫ਼ੀਸਦ ਸ਼ੁੱਧਤਾ ਵਾਲੇ ਸੋਨੇ ਦੀ ਕੀਮਤ 8,100 ਰੁਪਏ ਜਾਂ 4.92 ਫ਼ੀਸਦ ਵੱਧ ਕੇ 1,72,800 ਰੁਪਏ ਪ੍ਰਤੀ 10 ਗ੍ਰਾਮ ਹੋ ਗਈ |