ਨਵੀਂ ਦਿੱਲੀ, 8 ਮਈ (ਪੀ.ਟੀ.ਆਈ.)-ਜਨਤਕ ਸੇਵਾ ਪ੍ਰਸਾਰਣ ਆਕਾਸ਼ਵਾਣੀ ਦੇ 90 ਸਾਲ ਪੂਰੇ ਹੋਣ 'ਤੇ ਸ਼ੁੱਕਰਵਾਰ ਨੂੰ ਰਾਸ਼ਟਰੀ ਰਾਜਧਾਨੀ ਵਿਚ ਇਕ ਦÏੜ ਕਰਵਾਈ ਗਈ | ਇਸ ਮੌਕੇ 'ਤੇ ਬੋਲਦੇ ਹੋਏ, ਪ੍ਰਸਾਰ ਭਾਰਤੀ ਦੇ ਸੀ.ਈ.ਓ. ਗÏਰਵ ਦਿਵੇਦੀ ਨੇ ਕਿਹਾ ਕਿ ਆਕਾਸ਼ਵਾਣੀ ਦੀ ਆਵਾਜ਼ ਭਵਿੱਖ 'ਚ ਵੀ ਗੂੰਜਦੀ ਰਹੇਗੀ | ਇਕ ਅਧਿਕਾਰਤ ਪ੍ਰੈਸ ਰਿਲੀਜ਼ ਦੇ ਅਨੁਸਾਰ, ਇਸ ਸਮਾਗਮ ਵਿਚ 500 ਤੋਂ ਵੱਧ ਦÏੜਾਕਾਂ ਨੇ ਹਿੱਸਾ ਲਿਆ | ਪ੍ਰਸਾਰ ਭਾਰਤੀ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.), ਦਿਵੇਦੀ ਨੇ ਦÏੜ ਸ਼ੁਰੂ ਕਰਨ ਲਈ 'ਮੈਰਾਥਨ' ਨੂੰ ਰਸਮੀ ਤÏਰ 'ਤੇ ਹਰੀ ਝੰਡੀ ਦਿਖਾਈ | ਇਸ ਸਮਾਗਮ ਵਿਚ ਬੋਲਦੇ ਹੋਏ, ਦਿਵੇਦੀ ਨੇ ਟਿੱਪਣੀ ਕੀਤੀ ਕਿ ਆਕਾਸ਼ਵਾਣੀ ਦਾ ਆਪਣਾ ਇਕ ਅਮੀਰ ਇਤਿਹਾਸ ਹੈ ਤੇ ਇਸਦੀ ਆਵਾਜ਼ ਆਉਣ ਵਾਲੇ ਸਮੇਂ 'ਚ ਗੂੰਜਦੀ ਰਹੇਗੀ | ਉਨ੍ਹਾਂ ਅੱਗੇ ਕਿਹਾ ਕਿ ਇਸ ਸਮਾਗਮ ਦਾ ਉਦੇਸ਼ 'ਆਲ ਇੰਡੀਆ ਰੇਡੀਓ' ਦੁਆਰਾ ਹੁਣ ਤੱਕ ਕੀਤੇ ਗਏ ਸਫ਼ਰ ਦਾ ਜਸ਼ਨ ਮਨਾਉਣਾ ਸੀ, ਜੋ ਕਿ 1936 'ਚ ਸਥਾਪਿਤ ਕੀਤਾ ਗਿਆ ਸੀ |