30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਸਾਊਥੈਂਪਟਨ 'ਚ ਕਤਲ ਦੇ ਦੋਸ਼ 'ਚ ਇਕ ਬਿ੍ਟਿਸ਼ ਸਿੱਖ ਨੌਜਵਾਨ ਤੇ ਉਸਦੀ ਮਾਂ ਖਿਲਾਫ਼ ਮੁਕੱਦਮਾ

Ad Position 21
No active advertisement
ਅਜੀਤ ਡੈਸਕ 17-05-2026
ਲੰਡਨ, 16 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਸਾਊਥੈਂਪਟਨ 'ਚ ਇਕ 18 ਸਾਲਾ ਯੂਨੀਵਰਸਿਟੀ ਵਿਦਿਆਰਥੀ ਦੇ ਕਤਲ ਦੇ ਮਾਮਲੇ ਵਿੱਚ ਇਕ ਬਿ੍ਟਿਸ਼ ਸਿੱਖ ਨੌਜਵਾਨ ਤੇ ਉਸਦੀ ਮਾਂ ਖਿਲਾਫ਼ ਸਾਊਥੈਂਪਟਨ ਕਰਾਊਨ ਕੋਰਟ ਵਿਚ ਮੁਕੱਦਮਾ ਚੱਲ ਰਿਹਾ ਹੈ | ਪ੍ਰਾਪਤ ਜਾਣਕਾਰੀ ਮੁਤਾਬਕ 18 ਸਾਲਾ ਹੈਨਰੀ ਨੋਵੈਕ ਸਾਊਥੈਂਪਟਨ ਯੂਨੀਵਰਸਿਟੀ ਵਿਚ ਅਕਾਊਾਟੈਂਸੀ ਅਤੇ ਫਾਈਨਾਂਸ ਦਾ ਪਹਿਲੇ ਸਾਲ ਦਾ ਵਿਦਿਆਰਥੀ ਸੀ | ਜਿਸ ਦਾ 3 ਦਸੰਬਰ 2025 ਦੀ ਰਾਤ ਨੂੰ ਸਾਊਥੈਂਪਟਨ ਦੀ ਬੇਲਮੌਂਟ ਰੋਡ 'ਤੇ ਤੇਜ਼ਧਾਰ ਹਥਿਆਰ ਨਾਲ ਉਸ ਸਮੇਂ ਕਤਲ ਕਰ ਦਿੱਤਾ ਸੀ | 23 ਸਾਲਾ ਵਿਕਰਮ ਦਿਗਵਾ 'ਤੇ ਹੈਨਰੀ ਦੇ ਕਤਲ ਤੇ ਜਨਤਕ ਥਾਂ 'ਤੇ ਤੇਜ਼ਧਾਰ ਹਥਿਆਰ ਰੱਖਣ ਦੇ ਦੋਸ਼ ਲੱਗੇ ਹਨ | ਜਦ ਕਿ ਉਸ ਦੀ ਮਾਂ ਕਿਰਨ ਕੌਰ 'ਤੇ ਦੋਸ਼ ਹੈ ਕਿ ਉਸਨੇ ਵਾਰਦਾਤ ਵਾਲੀ ਥਾਂ ਤੋਂ ਹਥਿਆਰ ਹਟਾ ਕੇ ਮੁਲਜ਼ਮ ਦੀ ਮਦਦ ਕੀਤੀ ਸੀ |

Ad Position 22
No active advertisement
ਪਿਛਲੀ ਖ਼ਬਰ -ਸੁਪਰ ਸ਼ਤਰੰਜ ਕਲਾਸਿਕ- ਪ੍ਰਗਿਆਨੰਧਾ ਨੇ ਸਿੰਦਾਰੋਵ ਨੂੰ ਹਰਾਇਆ <br/> ਅਗਲੀ ਖ਼ਬਰ ਐਸਟਨ ਵਿਲਾ ਨੇ ਲਿਵਰਪੂਲ ਨੂੰ ਹਰਾ ਕੇ ਚੈਂਪੀਅਨਜ਼ ਲੀਗ ਵਿਚ ਜਗ੍ਹਾ ਪੱਕੀ ਕੀਤੀ <br/>
Ad Position 24