30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਲੰਡਨ 'ਚ ਵਿਰੋਧ ਪ੍ਰਦਰਸ਼ਨਾਂ ਦੇ ਟਕਰਾਅ ਨਾਲ ਨਜਿੱਠਣ ਲਈ 4,000 ਪੁਲਿਸ ਅਧਿਕਾਰੀ ਤਾਇਨਾਤ <br/>

Ad Position 21
No active advertisement
ਅਜੀਤ ਡੈਸਕ 17-05-2026
ਲੰਡਨ, 16 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਲੰਡਨ ਦੀਆਂ ਸੜਕਾਂ 'ਤੇ ਅੱਜ ਲਗਭਗ 4,000 ਪੁਲਿਸ ਅਧਿਕਾਰੀਆਂ ਨੂੰ ਤਾਇਨਾਤ ਕੀਤਾ ਗਿਆ, ਜਿੱਥੇ ਸੱਜੇ-ਪੱਖੀ ਆਗੂ ਟੌਮੀ ਰੌਬਿਨਸਨ ਦੇ ਸਮਰਥਕਾਂ ਦੇ 'ਯੂਨਾਈਟ ਦਿ ਕਿੰਗਡਮ' ਮਾਰਚ ਤੇ ਫਲਸਤੀਨ ਦੇ ਹੱਕ ਵਿਚ ਕੱਢੇ ਜਾ ਰਹੇ 'ਨਕਬਾ ਦਿਵਸ' ਦੇ ਵਿਰੋਧੀ ਪ੍ਰਦਰਸ਼ਨਾਂ ਕਾਰਨ ਮਾਹੌਲ ਤਣਾਅਪੂਰਨ ਬਣਿਆ ਹੋਇਆ ਹੈ | ਚਿੰਤਾ ਵਾਲੀ ਗੱਲ ਇਹ ਵੀ ਹੈ ਕਿ ਇਹ ਦੋਵੇਂ ਵੱਡੇ ਪ੍ਰਦਰਸ਼ਨ ਵੈਂਬਲੀ ਸਟੇਡੀਅਮ ਵਿਚ ਹੋਣ ਵਾਲੇ ਐਫ.ਏ. ਕੱਪ ਫਾਈਨਲ ਮੈਚ ਦੇ ਨਾਲ ਹੀ ਹੋ ਰਹੇ ਹਨ | ਦੋਵੇਂ ਪ੍ਰਦਰਸ਼ਨਾਂ ਵਿਚ 80000 ਤੋਂ ਵੱਧ ਲੋਕਾਂ ਦੇ ਸ਼ਾਮਲ ਹੋਣ ਦੇ ਅਨੁਮਾਨ ਹਨ | ਮੈਟਰੋਪੋਲੀਟਨ ਪੁਲਿਸ ਨੇ ਇਸ ਪੂਰੇ ਆਪ੍ਰੇਸ਼ਨ ਨੂੰ ਹਾਲ ਹੀ ਦੇ ਸਾਲਾਂ ਵਿਚ 'ਸਭ ਤੋਂ ਵੱਡਾ ਪ੍ਰਦਰਸ਼ਨ' ਕਰਾਰ ਦਿੱਤਾ ਹੈ, ਜਿਸ 'ਤੇ ਲਗਭਗ 4.5 ਮਿਲੀਅਨ ਪੌਂਡ (ਲਗਭਗ 47 ਕਰੋੜ ਰੁਪਏ) ਦੀ ਲਾਗਤ ਆਉਣ ਦਾ ਅਨੁਮਾਨ ਹੈ | 4,000 ਪੁਲਿਸ ਕਰਮਚਾਰੀਆਂ ਦੇ ਨਾਲ-ਨਾਲ ਪੁਲਿਸ ਦੇ ਘੋੜੇ, ਡਾੱਗ ਸਕੁਆਡ, ਡਰੋਨ ਤੇ ਹੈਲੀਕਾਪਟਰਾਂ ਦੀ ਮਦਦ ਲਈ ਜਾ ਰਹੀ ਹੈ | ਲੰਡਨ ਤੋਂ ਬਾਹਰੋਂ ਵੀ 660 ਤੋਂ ਵੱਧ ਪੁਲਿਸ ਅਧਿਕਾਰੀ ਬੁਲਾਏ ਗਏ ਹਨ | ਪੁਲਿਸ ਨੇ ਟਕਰਾਅ ਨੂੰ ਰੋਕਣ ਲਈ ਦੋਵਾਂ ਪ੍ਰਦਰਸ਼ਨਾਂ ਦੇ ਰੂਟ (ਰਸਤੇ) ਤੇ ਸਮਾਂ ਬਿਲਕੁਲ ਵੱਖਰੇ ਤੈਅ ਕੀਤੇ ਹਨ | ਟÏਮੀ ਰÏਬਿਨਸਨ ਦਾ ਮਾਰਚ ਕਿੰਗਜ਼ਵੇਅ ਤੋਂ ਸ਼ੁਰੂ ਹੋ ਕੇ ਪਾਰਲੀਮੈਂਟ ਸਕੁਏਅਰ 'ਤੇ ਖਤਮ ਹੋਵੇਗਾ, ਜਦੋਂ ਕਿ ਫਲਸਤੀਨ ਸਮਰਥਕਾਂ ਦਾ ਮਾਰਚ ਸਾਊਥ ਕੇਨਸਿੰਗਟਨ ਦੇ ਐਗਜ਼ੀਬਿਸ਼ਨ ਰੋਡ ਤੋਂ ਸ਼ੁਰੂ ਹੋ ਕੇ ਪਾਲ ਮਾਲ ਵੱਲ ਜਾਵੇਗਾ | ਪੁਲਿਸ ਨੂੰ ਖ਼ਦਸ਼ਾ ਹੈ ਕਿ ਐਫ.ਏ. ਕੱਪ ਫਾਈਨਲ ਦੇਖਣ ਆਏ ਕੁਝ ਫੁੱਟਬਾਲ ਪ੍ਰਸ਼ੰਸਕ ਸਿੱਧੇ ਟੌਮੀ ਰੌਬਿਨਸਨ ਦੇ ਮਾਰਚ ਵਿਚ ਸ਼ਾਮਲ ਹੋ ਕੇ ਹਿੰਸਾ ਭੜਕਾ ਸਕਦੇ ਹਨ | ਇਤਿਹਾਸ 'ਚ ਪਹਿਲੀ ਵਾਰ, ਕਿਸੇ ਵੱਡੇ ਸਿਆਸੀ ਪ੍ਰਦਰਸ਼ਨ ਦੌਰਾਨ ਲੰਡਨ ਪੁਲਿਸ ਵੱਲੋਂ 'ਲਾਈਵ ਫੇਸ਼ੀਅਲ ਰਿਕੋਗਨੀਸ਼ਨ' (ਚਿਹਰਾ ਪਛਾਣਨ ਵਾਲੀ ਤਕਨੀਕ) ਦੇ ਕੈਮਰੇ ਵਰਤੇ ਜਾ ਰਹੇ ਹਨ | ਇਹ ਕੈਮਰੇ ਖਾਸ ਤੌਰ 'ਤੇ ਕੈਮਡਨ ਇਲਾਕੇ ਵਿਚ ਲਗਾਏ ਗਏ ਹਨ ਤਾਂ ਜੋ ਪਿਛਲੇ ਪ੍ਰਦਰਸ਼ਨਾਂ ਦੌਰਾਨ ਹਿੰਸਾ ਕਰਨ ਵਾਲੇ ਲੋੜੀਂਦੇ ਸ਼ੱਕੀਆਂ ਤੇ ਅਪਰਾਧੀਆਂ ਦੀ ਤੁਰੰਤ ਪਛਾਣ ਕੀਤੀ ਜਾ ਸਕੇ | ਜ਼ਿਕਰਯੋਗ ਹੈ ਕਿ ਪ੍ਰਦਰਸ਼ਨਾ ਤੋਂ ਪਹਿਲਾਂ ਪੁਲਿਸ ਨੇ ਇਕ ਵਿਅਕਤੀ ਨੂੰ ਹਿਰਾਸਤ ਵਿਚ ਵੀ ਲਿਆ ਹੈ |

Ad Position 22
No active advertisement
ਪਿਛਲੀ ਖ਼ਬਰ ਸਿਨਰ-ਮੇਦਵੇਦੇਵ ਮੈਚ ਮੁਲਤਵੀ, ਰੂਡ ਫਾਈਨਲ ਵਿਚ ਅਗਲੀ ਖ਼ਬਰ ਇੰਗਲੈਂਡ 'ਚ ਜੂਨੀਅਰ ਸਿਹਤ ਮੰਤਰੀ ਬਣੀ ਪ੍ਰੀਤ ਜਲੰਧਰ ਦੇ ਪਿੰਡ ਖੇੜਾ ਦੀ ਧੀ <br/>
Ad Position 24