31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਲੰਡਨ ਸਥਿਤ ਭਾਰਤੀ ਹਾਈ ਕਮਿਸ਼ਨ ਵਿਖੇ ਕਰਵਾਇਆ 'ਹਿੰਦੀ ਮਹਿਲਾ ਕਵੀ ਸੰਮੇਲਨ'

Ad Position 21
No active advertisement
ਅਜੀਤ ਡੈਸਕ 17-05-2026
ਲੰਡਨ, 16 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਲੰਡਨ ਸਥਿਤ ਭਾਰਤੀ ਹਾਈ ਕਮਿਸ਼ਨ ਵਿਖੇ 'ਹਿੰਦੀ ਮਹਿਲਾ ਕਵੀ ਸੰਮੇਲਨ' ਦਾ ਆਯੋਜਨ ਕੀਤਾ ਗਿਆ | ਭਾਰਤੀ ਹਾਈ ਕਮਿਸ਼ਨ ਨੇ ਆਖਿਆ ਕਿ 'ਹਿੰਦੀ ਮਹਿਲਾ ਕਵੀ ਸੰਮੇਲਨ' ਹਿੰਦੀ ਭਾਸ਼ਾ, ਭਾਰਤੀ ਸੰਸਕਿ੍ਤੀ ਤੇ ਮਹਿਲਾ ਸਿਰਜਣਸ਼ੀਲਤਾ ਦੇ ਜਸ਼ਨ ਦਾ ਇੱਕ ਬਹੁਤ ਹੀ ਮਾਣਮੱਤਾ ਅਤੇ ਪ੍ਰਭਾਵਸ਼ਾਲੀ ਮੌਕਾ ਰਿਹਾ | ਇਸ ਆਯੋਜਨ ਦਾ ਮੁੱਖ ਮਕਸਦ ਵਿਦੇਸ਼ਾਂ ਵਿੱਚ ਹਿੰਦੀ ਸਾਹਿਤ ਅਤੇ ਭਾਰਤੀ ਸੱਭਿਆਚਾਰਕ ਵਿਰਾਸਤ ਦੇ ਪ੍ਰਚਾਰ-ਪ੍ਰਸਾਰ ਨੂੰ ਉਤਸ਼ਾਹਿਤ ਕਰਨਾ ਸੀ | ਇਸਦੇ ਨਾਲ ਹੀ, ਮਹਿਲਾ ਸਾਹਿਤਕਾਰਾਂ ਅਤੇ ਰਚਨਾਕਾਰਾਂ ਨੂੰ ਉਹਨਾਂ ਦੀ ਸਿਰਜਣਾਤਮਕ ਪ੍ਰਗਟਾਵੇ ਲਈ ਇੱਕ ਅੰਤਰਰਾਸ਼ਟਰੀ ਮੰਚ ਪ੍ਰਦਾਨ ਕਰਨਾ ਇਸਦਾ ਇੱਕ ਵੱਡਾ ਉਦੇਸ਼ ਸੀ | ਇਸ ਖ਼ਾਸ ਸ਼ਾਮ ਨ ਦੇਸ਼-ਵਿਦੇਸ਼ ਦੀਆਂ ਨਾਮਵਰ ਕਵਿੱਤਰੀਆਂ ਨੇ ਆਪਣੀ ਹਾਜ਼ਰੀ ਨਾਲ ਚਾਰ ਚੰਦ ਲਗਾਏ | ਪ੍ਰੋਗਰਾਮ ਦੌਰਾਨ ਡਾ. ਕੀਰਤੀ ਕਾਲੇ, ਸ਼ਿਖਾ ਵਾਰਸ਼ਨੇਅ, ਮੀਰਾ ਕੌਸ਼ਿਕ ਅਤੇ ਇੰਦੂ ਬਾਰੋਟ ਨੇ ਆਪਣੀਆਂ ਭਾਵਪੂਰਤ ਅਤੇ ਦਿਲ ਨੂੰ ਛੂਹ ਲੈਣ ਵਾਲੀਆਂ ਕਾਵਿ-ਪੇਸ਼ਕਾਰੀਆਂ ਰਾਹੀਂ ਸਮਾਗਮ ਨੂੰ ਰੌਚਿਕ ਬਣਾਇਆ | ਇਸ ਪ੍ਰੋਗਰਾਮ ਨੇ ਲੰਡਨ ਵਿੱਚ ਰਹਿਣ ਵਾਲੇ ਭਾਰਤੀ ਭਾਈਚਾਰੇ ਨੂੰ ਆਪਣੀਆਂ ਜੜ੍ਹਾਂ ਅਤੇ ਸਾਹਿਤ ਨਾਲ ਜੋੜਨ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਈ |
Ad Position 22
No active advertisement
ਪਿਛਲੀ ਖ਼ਬਰ ਐਬਟਸਫੋਰਡ ਦੇ ਪੰਜਾਬੀ ਪਹਿਲਵਾਨ ਨੇ ਅਮਰੀਕਾ 'ਚ ਜਿੱਤਿਆ ਚਾਂਦੀ ਦਾ ਤਗਮਾ <br/> ਅਗਲੀ ਖ਼ਬਰ ਪ੍ਰਧਾਨ ਮੰਤਰੀ ਮਾਰਕ ਕਾਰਨੀ ਤੇ ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿੱਥ ਊਰਜਾ ਸਮਝÏਤੇ 'ਤੇ ਪਹੁੰਚੇ
Ad Position 24