22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

ਫ਼ਿਲਮ ਨਿਰਮਾਤਾ ਪਹਿਲਾਜ ਨਿਹਲਾਨੀ ਦਾ ਦਿਹਾਂਤ

Ad Position 21
No active advertisement
ਅਜੀਤ ਡੈਸਕ 05-06-2026
ਮੁੰਬਈ, 4 ਜੂਨ (ਪੀ.ਟੀ.ਆਈ.)-ਫਿਲਮ ਨਿਰਮਾਤਾ ਤੇ ਸੀ.ਬੀ.ਐਫ.ਸੀ. (ਸੈਂਟਰਲ ਬੋਰਡ ਆਫ਼ ਫ਼ਿਲਮ ਸਰਟੀਫਿਕੇਸ਼ਨ) ਦੇ ਸਾਬਕਾ ਚੇਅਰਮੈਨ, ਪਹਿਲਾਜ ਨਿਹਲਾਨੀ ਦਾ 76 ਸਾਲ ਦੀ ਉਮਰ ‘ਚ ਦਿਹਾਂਤ ਹੋ ਗਿਆ ਹੈ। ਉਹ ਕਈ ਦਿਨਾਂ ਤੋਂ ਬਿਮਾਰ ਸਨ। ਉਨ੍ਹਾਂ ਨੇ ਬੁੱਧਵਾਰ ਦੇਰ ਰਾਤ 3:00 ਵਜੇ ਆਖਰੀ ਸਾਹ ਲਏ। ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਦੁਪਹਿਰ 3:00 ਵਜੇ ਮੁੰਬਈ ਦੇ ਸਾਂਤਾ ਕਰੂਜ਼ ਸ਼ਮਸ਼ਾਨਘਾਟ ‘ਚ ਕੀਤਾ ਗਿਆ।
10 ਜਨਵਰੀ, 1950 ਨੂੰ ਜਨਮੇ ਨਿਹਲਾਨੀ ਨੇ 1982 ਦੀ ਫ਼ਿਲਮ ‘ਹਾਥਕੜੀ’ ਨਾਲ ਇਕ ਨਿਰਮਾਤਾ ਵਜੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ। ਉਨ੍ਹਾਂ ਨੂੰ 1986 ਦੀ ਫ਼ਿਲਮ ‘ਇਲਜ਼ਾਮ’ ਨਾਲ ਅਦਾਕਾਰ ਗੋਵਿੰਦਾ ਨੂੰ ਪਹਿਲਾ ਵੱਡਾ ਬ੍ਰੇਕ ਦੇਣ ਦਾ ਸਿਹਰਾ ਵਿਆਪਕ ਤੌਰ ‘ਤੇ ਦਿੱਤਾ ਜਾਂਦਾ ਹੈ। ਉਨ੍ਹਾਂ ਨੇ 1987 ਵਿੱਚ ‘ਆਗ ਹੀ ਆਗ’ ਨਾਲ ਅਦਾਕਾਰ ਚੰਕੀ ਪਾਂਡੇ ਨੂੰ ਵੀ ਪੇਸ਼ ਕੀਤਾ। ਨਿਹਲਾਨੀ ਦੇ ਹੋਰ ਨਿਰਮਾਤਾ ਕ੍ਰੈਡਿਟ ‘ਚ ‘ਸ਼ੋਲਾ ਰ ਸ਼ਬਨਮ’, ‘ਆਂਖੇਂ’, ‘ਦਿਲ ਤੇਰਾ ਦੀਵਾਨਾ’, ‘ਤਲਾਸ਼’ ਤੇ ‘ਰੰਗੀਲਾ ਰਾਜਾ’ ਸ਼ਾਮਲ ਹਨ। ਜਨਵਰੀ 2015 ‘ਚ, ਨਿਹਲਾਨੀ ਨੂੰ ਸੈਂਟਰਲ ਬੋਰਡ ਆਫ਼ ਫ਼ਿਲਮ ਸਰਟੀਫਿਕੇਸ਼ਨ ਦਾ ਚੇਅਰਪਰਸਨ ਨਿਯੁਕਤ ਕੀਤਾ ਗਿਆ ਸੀ।
Ad Position 22
No active advertisement
ਪਿਛਲੀ ਖ਼ਬਰ ਮੁਹਾਲੀ ਵਿਖੇ ਟੈਸਟ ਮੈਚ ਤੋਂ ਪਹਿਲਾਂ ਭਾਰਤ-ਅਫ਼ਗਾਨਿਸਤਾਨ ਟੀਮਾਂ ਨੇ ਕੀਤਾ ਅਭਿਆਸ ਅਗਲੀ ਖ਼ਬਰ ਕੋਹਲੀ ਅਫਗਾਨਿਸਤਾਨ ਵਿਰੁੱਧ ਇਕ ਦਿਨਾ ਲੜੀ ਤੋਂ ਬਾਹਰ
Ad Position 24