02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2026

ਤਰਕਸ਼ੀਲ ਆਗੂ ਕੇ ਕੇ ਮੋਰੇ ਤੇ ਹਰਕੇਸ਼ ਚੌਧਰੀ ਦੇ ਮਾਣ ‘ਚ ਹੋਇਆ ਸਮਾਗਮ

Ad Position 21
No active advertisement
ਅਜੀਤ ਡੈਸਕ 22-06-2026

ਟੋਰਾਂਟੋ, 21 ਜੂਨ (ਹਰਜੀਤ ਸਿੰਘ ਬਾਜਵਾ)-ਤਰਕਸ਼ੀਲ ਅਤੇ ਅਗਾਂਹਵਧੂ ਸੋਚ ਦੇ ਵਿਚਾਰਧਾਰਕ ਨਛੱਤਰ ਸਿੰਘ ਬੰਦੇਸ਼ਾ, ਪ੍ਰੋ ਪੀਪਲਜ਼ ਵੋਇਸਤੇ ਸਰੋਕਾਰਾਂ ਦੀ ਆਵਾਜ਼ ਦੇ ਸੰਚਾਲਕ ਹਰਬੰਸ ਸਿੰਘ ਦੀ ਅਗਵਾਈ ਹੇਠ ਅਗਾਂਹਵਧੂ ਸੋਚ ਦੇ ਵਿਚਾਰਾਂ ਵਾਲੇ ਲੋਕਾਂ ਦੀ ਇਕ ਇਕੱਤਰਤਾ ਬਰੈਂਪਟਨ ਦੇ ਬਰੈਂਪਟਨ ਸ਼ੌਕਰ ਸੈਂਟਰ ਵਿਖੇ ਹੋਈ, ਪੰਜਾਬ ਤੋਂ ਆਏ ਲੋਕ ਕਲਾ ਮੰਚ ਮੁੱਲਾਂਪੁਰ ਦੇ ਨ੍ਰਿਦੇਸ਼ਕ ਅਤੇ ਉੱਘੇ ਰੰਗ ਮੰਚ ਅਭਿਨੇਤਾ ਤੇ ਨਿਰਦੇਸ਼ਕ ਸ੍ਰ. ਹਰਕੇਸ਼ ਚੌਧਰੀ ਅਤੇ ਬੰਬਈ ਤੋਂ ਆਏ ਫੈਡਰੇਸ਼ਨ ਆਫ ਇੰਡਿਅਨ ਰੈਸ਼ਨਾਲਿਸਟ ਐਸੋਸ਼ੀਏਸ਼ਨ ਦੇ ਆਗੂ ਡਾ. ਕੇ ਕੇ ਮੋਰੇ ਦੇ ਮਾਣ ਸਨਮਾਨ ਵਿੱਚ ਰੱਖੇ ਗਏ ਇਸ ਸਾਦੇ ਸਮਾਗਮ ਵਿੱਚ ਸਟੇਜ ਦਾ ਸੰਚਾਲਨ ਸ੍ਰ. ਸੋਹਣ ਸਿੰਘ ਢੀਡਸਾਂ ਨੇ ਕੀਤਾ ਜਿਹਨਾਂ ਨੇ ਆਏ ਹੋਏ ਮਹਿਮਾਨਾਂ ਦੀ ਜਾਣ ਪਹਿਚਾਣ ਕਰਵਾਈ ਅਤੇ ਉਹਨਾਂ ਦੇ ਸਮਾਜਿਕ ਕਾਰਜ਼ਾਂ ਬਾਰੇ ਦੱਸਿਆ। ਇਸ ਮੌਕੇ ਬੋਲਦਿਆਂ ਹਰਕੇਸ਼ ਚੌਧਰੀ ਨੇ ਉੱਘੇ ਨਾਟਕਕਾਰ ਭਾਜ਼ੀ ਗੁਰਸ਼ਰਨ ਸਿੰਘ ਨਾਲ ਕੀਤੇ ਕੰਮ ਅਤੇ ਆਪਣੇ ਨਾਟਕ ਸਫ਼ਰ ਵਿੱਚ ਨ੍ਰਿਦੇਸ਼ਕ ਬਣਨ ਤੱਕ ਦੀ ਜਾਣਕਾਰੀ ਸਾਂਝੀ ਕੀਤੀ ਜਦੋਂ ਕਿ ਡਾ. ਕੇ ਕੇ ਮੋਰੇ ਨੇ ਆਖਿਆ ਕਿ ਅੱਜ ਦੇ ਯੁੱਗ ਵਿੱਚ ਵੀ ਵਿਗਿਆਨਕ ਕ੍ਰਾਂਤੀ ਦੀ �ਨੀ ਹੀ ਜ਼ਰੂਰਤ ਹੀ ਜਿੰਨੀ ਸੈਂਕੜੇ ਸਾਲ ਪਹਿਲਾਂ ਸੀ ਕਿਉਂਕਿ ਅੱਜ ਵੀ ਲੋਕ ਉਸੇ ਤਰ੍ਹਾਂ ਮਾਨਸਿਕ ਗਲਾਮੀ ਵਿੱਚ ਜਕੜੇ ਹੋਏ ਹਨ ਅਤੇ ਹਰ ਪਾਸੇ ਵਹਿਮਾਂ ਦਾ ਪ੍ਰਚਾਰ ਅਤੇ ਪਸਾਰ ਹੋ ਰਿਹਾ ਹੈ,ਜਿਸ ਵਿੱਚੋਂ ਬਾਹਰ ਨਿਕਲਣ ਲਈ ਲੋਕਾਂ ਨੂੰ ਵਿਗਿਆਨਕ ਸੋਚ ਅਪਣਾਉਂਣ ਦੀ ਜ਼ਰੂਰਤ ਹੈ,ਸਮਾਗਮ ਦੌਰਾਨ ਵਿਦੇਸ਼ਾਂ ਵਿੱਚ ਖਾਸਕਰ ਕਨੇਡਾ ਵਿੱਚ ਵੱਸਦੇ ਪੰਜਾਬੀਆਂ ਦੇ ਮਸਲਿਆਂ ਤੇ’ ਵੀ ਗੱਲਬਾਤ ਕੀਤੀ ਗਈ,ਇਸ ਮੌਕੇ ਤਰਕਸ਼ੀਲ ਆਗੂ ਬਲਵਿੰਦਰ ਬਰਨਾਲਾ,ਕੁਲਦੀਪ ਬੋਪਾਰਾਏ,ਕਰਮਜੀਤ ਗਿੱਲ, ਹਰਬੰਸ ਸਿੰਘ,ਜਗਮੋਹਣ ਸਿੰਘ ਢੁੱਡੀਕੇ,ਮਾਲਵਿੰਦਰ ਸਿੰਘ,ਮੱਖਣ ਸਿੰਘ, ਸੁਖਦੇਵ ਸਿੰਘ,ਲਾਲ ਸਿੰਘ ਬੈਂਸ,ਹਰਜੀਤ ਸਿੰਘ ਗਿੱਲ,ਗੁਰਦੇਵ ਸਿੰਘ ਚੋਹਾਨ,ਕਸ਼ਮੀਰਾ ਸਿੰਘ ਅਤੇ ਹੋਰਨਾਂ ਵੱਲੋਂ ਵੀ ਆਪੋ ਆਪਣੇ ਵਿਚਾਰ ਪੇਸ਼ ਕੀਤੇ ਗਏ।

 

Ad Position 22
No active advertisement
ਪਿਛਲੀ ਖ਼ਬਰ ਲੈਬਨਾਨ ਦੀ ਜੰਗ ਨੇ ਅਮਰੀਕਾ-ਈਰਾਨ ਸ਼ਾਂਤੀ ਸਮਝੌਤੇ ‘ਤੇ ਪਾਏ ਸਵਾਲ, ਸਵਿਟਜ਼ਰਲੈਂਡ ਵਿੱਚ ਹੋਵੇਗੀ ਅਹਿਮ ਗੱਲਬਾਤ ਅਗਲੀ ਖ਼ਬਰ ਵੈਸਟ ਹੈਵਨ ਬਾਰ ਨੇੜੇ ਗੋਲੀਬਾਰੀ, 2 ਦੀ ਮੌਤ, 1 ਜ਼ਖ਼ਮੀ
Ad Position 24
No active advertisement