05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2026

ਮੈਰੀਲੈਂਡ ’ਚ ਛੋਟਾ ਜਹਾਜ਼ ਹੋਇਆ ਹਾਦਸੇ ਦਾ ਸ਼ਿਕਾਰ, 3 ਮੌਤਾਂ

Ad Position 21
No active advertisement
ਅਜੀਤ ਡੈਸਕ 23-06-2026
ਨਿਊਯਾਰਕ, 22 ਜੂਨ (ਰਾਜੂ ਸਹਿਬਾਜ਼ਪੁਰਾ)-ਨਿਊ ਜਰਸੀ ਤੋਂ ਉਡਾਣ ਭਰਨ ਵਾਲਾ ਇਕ ਛੋਟਾ ਸਿੰਗਲ-ਇੰਜਣ ਜਹਾਜ਼ ਮੈਰੀਲੈਂਡ ’ਚ ਹਾਦਸਾਗ੍ਰਸਤ ਹੋ ਗਿਆ, ਜਿਸ ਕਾਰਨ ਪਾਇਲਟ ਸਮੇਤ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ। ਮੈਰੀਲੈਂਡ ਸਟੇਟ ਪੁਲਿਸ ਨੇ ਐਤਵਾਰ ਨੂੰ ਇਸ ਦੀ ਪੁਸ਼ਟੀ ਕਰਦੇ ਕਿਹਾ ਕਿ ਪਾਈਪਰ ਚੇਰੋਕੀ ਜਹਾਜ਼ ਸ਼ਨੀਵਾਰ ਰਾਤ ਨਿਊ ਜਰਸੀ ਦੇ ਓਸ਼ਨ ਸਿਟੀ ਤੋਂ ਉਡਿਆ ਸੀ ਤੇ ਇਸ ਨੇ ਗੈਥਰਜ਼ਬਰਗ, ਮੈਰੀਲੈਂਡ ਸਥਿਤ ਮੋਂਟਗੋਮਰੀ ਕਾਊਂਟੀ ਏਅਰ ਪਾਰਕ ’ਤੇ ਉਤਰਨਾ ਸੀ। ਪਰ ਮੰਜ਼ਿਲ ਤੋਂ ਲਗਭਗ 30 ਮੀਲ ਪਹਿਲਾਂ ਹੀ ਇਹ ਜਹਾਜ਼ ਬੋਵੀ ਸ਼ਹਿਰ ਦੇ ਇਕ ਜੰਗਲੀ ਇਲਾਕੇ ’ਚ ਡਿੱਗ ਗਿਆ। ਜਹਾਜ਼ ਹਾਦਸੇ ਦੀ ਸੂਚਨਾ ਮਿਲਦੇ ਹੀ ਬਚਾਅ ਦਲਾਂ ਨੇ ਜ਼ਮੀਨੀ ਅਤੇ ਹਵਾਈ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ। ਉਨ੍ਹਾਂ ਦੱਸਿਆ ਕਿ ਮੌਕੇ ’ਤੇ ਹੀ ਤਿੰਨਾਂ ਵਿਅਕਤੀਆਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ। ਮ੍ਰਿਤਕਾਂ ਦੀ ਪਛਾਣ ਅਜੇ ਜਾਰੀ ਨਹੀਂ ਕੀਤੀ ਗਈ।
Ad Position 22
No active advertisement
ਪਿਛਲੀ ਖ਼ਬਰ 25 ਤੋਂ ਐੱਸ. ਆਈ. ਆਰ. ਤਹਿਤ ਬੀ. ਐਲ. ਓ. ਘਰ-ਘਰ ਜਾ ਕੇ ਵੋਟਰਾਂ ਤੋਂ ਭਰਵਾਉਣਗੇ ਗਣਨਾ ਫਾਰਮ-ਡੀ. ਸੀ. ਅਗਲੀ ਖ਼ਬਰ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਬਿ੍ਟਿਸ਼ ਕੋਲੰਬੀਆ ਦੇ ਮੁੱਖ ਮੰਤਰੀ ਡੇਵਿਡ ਈ.ਬੀ. ਤੇ ਉਨ੍ਹਾਂ ਦੀ ਧੀ ਈਵਾ ਯੋਗ ਕਰਦੇ ਹੋਏ।...
Ad Position 24
No active advertisement