ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-07-2026

ਲਗੋਨਿਅਨ ਅੰਤਰਰਾਸ਼ਟਰੀ ਸੰਗੀਤ ਤੇ ਨਾਚ ਮੇਲੇ ਵਿੱਚ ਭਾਰਤ ਦੀ ਸ਼ਾਨਦਾਰ ਹਾਜ਼ਰੀ ਕਪੂਰਥਲਾ ਹੈਰੀਟੇਜ ਵੱਲੋਂ ਭਾਰਤ ਦੀ ਨੁਮਾਇੰਦਗੀ, ਲੋਕ ਗਾਇਕ ਦਲਵਿੰਦਰ ਦਿਆਲਪੁਰੀ ਨੇ ਤਿਰੰਗਾ ਝੰਡਾ ਲੈ ਕੇ ਅੰਤਰਰਾਸ਼ਟਰੀ ਪਰੇਡ ਦੀ ਕੀਤੀ ਅਗਵਾਈ

Ad Position 21
No active advertisement
ਅਜੀਤ ਡੈਸਕ 12-07-2026
ਲੈਸਟਰ (ਇੰਗਲੈਂਡ), 11 ਜੁਲਾਈ (ਸੁਖਜਿੰਦਰ ਸਿੰਘ ਢੱਡੇ)-ਬਰਤਾਨੀਆ ਦੇ ਖੂਬਸੂਰਤ ਪਹਾੜੀ ਇਲਾਕੇ ਵਿੱਚ ਵੱਸੇ ਲਗੋਨਿਅਨ ਸ਼ਹਿਰ ਵਿਖੇ 7 ਤੋਂ 11 ਜੁਲਾਈ ਤੱਕ ਅੰਤਰਰਾਸ਼ਟਰੀ ਸੰਗੀਤ ਅਤੇ ਨਾਚ ਮੇਲਾ ਕਰਵਾਇਆ ਗਿਆ, ਜਿਸ ਵਿੱਚ ਦੁਨੀਆ ਦੇ ਵੱਖ-ਵੱਖ ਦੇਸ਼ਾਂ ਦੀਆਂ ਸੱਭਿਆਚਾਰਕ ਟੀਮਾਂ ਨੇ ਆਪਣੀ ਕਲਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਮੇਲੇ ਦਾ ਮੁੱਖ ਉਦੇਸ਼ ਵੱਖ-ਵੱਖ ਦੇਸ਼ਾਂ ਵਿਚਕਾਰ ਸੱਭਿਆਚਾਰਕ ਸਾਂਝ, ਆਪਸੀ ਭਾਈਚਾਰੇ ਅਤੇ ਏਕਤਾ ਨੂੰ ਮਜ਼ਬੂਤ ਕਰਨਾ ਸੀ। ਸਮਾਗਮ ਵਿੱਚ ਭਾਰਤ, ਇੰਗਲੈਂਡ, ਅਮਰੀਕਾ, ਚੀਨ, ਸਰਬੀਆ, ਸ੍ਰੀਲੰਕਾ, ਕੈਨੇਡਾ, ਆਸਟਰੇਲੀਆ, ਨਿਊਜ਼ੀਲੈਂਡ ਸਮੇਤ ਕਈ ਦੇਸ਼ਾਂ ਦੀਆਂ ਟੀਮਾਂ ਨੇ ਭਾਗ ਲਿਆ।
ਕਪੂਰਥਲਾ ਹੈਰੀਟੇਜ ਵੱਲੋਂ ਭਾਰਤ ਦੀ ਨੁਮਾਇੰਦਗੀ ਕਰਦਿਆਂ ਲੋਕ ਗਾਇਕ ਅਤੇ ਮੇਲਿਆਂ ਦੇ ਬਾਦਸ਼ਾਹ ਵਜੋਂ ਪ੍ਰਸਿੱਧ ਦਲਵਿੰਦਰ ਦਿਆਲਪੁਰੀ ਨੇ ਹੱਥ ਵਿੱਚ ਕੌਮੀ ਤਿਰੰਗਾ ਝੰਡਾ ਲੈ ਕੇ ਅੰਤਰਰਾਸ਼ਟਰੀ ਪਰੇਡ ਦੀ ਅਗਵਾਈ ਕੀਤੀ। ਪਰੇਡ ਦੌਰਾਨ ਉਨ੍ਹਾਂ ਨੇ ਸਲਾਮੀ ਦੇ ਕੇ ਭਾਰਤ ਦੀ ਅਮੀਰ ਸੱਭਿਆਚਾਰਕ ਵਿਰਾਸਤ ਨੂੰ ਵਿਸ਼ਵ ਮੰਚ ‘ਤੇ ਮਾਣ ਨਾਲ ਪੇਸ਼ ਕੀਤਾ। ਇਸ ਮੌਕੇ ਸਥਾਨਕ ਭਾਰਤੀ ਭਾਈਚਾਰੇ ਨੇ ਵੀ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਕੇ ਭਾਰਤੀ ਸੱਭਿਆਚਾਰ ਪ੍ਰਤੀ ਆਪਣਾ ਪਿਆਰ ਅਤੇ ਮਾਣ ਪ੍ਰਗਟਾਇਆ।
ਸਮਾਗਮ ਦੌਰਾਨ ਲਗੋਨਿਅਨ ਦੇ ਨੌਜਵਾਨ ਮੇਅਰ ਨੇ ਭਾਰਤ ਸਮੇਤ ਸਾਰੇ ਭਾਗ ਲੈਣ ਵਾਲੇ ਦੇਸ਼ਾਂ ਦੀਆਂ ਸੱਭਿਆਚਾਰਕ ਟੀਮਾਂ ਦਾ ਨਿੱਘਾ ਸਵਾਗਤ ਕਰਦਿਆਂ ਕਿਹਾ ਕਿ ਅਜਿਹੇ ਸਮਾਗਮ ਵੱਖ-ਵੱਖ ਦੇਸ਼ਾਂ ਵਿਚਕਾਰ ਆਪਸੀ ਭਾਈਚਾਰੇ ਅਤੇ ਸੱਭਿਆਚਾਰਕ ਅਦਾਨ-ਪ੍ਰਦਾਨ ਨੂੰ ਹੋਰ ਮਜ਼ਬੂਤ ਕਰਦੇ ਹਨ। ਇਸ ਮੌਕੇ ਦਲਵਿੰਦਰ ਦਿਆਲਪੁਰੀ ਦੇ ਨਾਲ ਅੰਤਰਰਾਸ਼ਟਰੀ ਢੋਲੀ ਬਲਦੇਵ ਰਾਜ, ਐਂਕਰ ਕੋਮਲ ਸ਼ਰਮਾ (ਜਲੰਧਰ), ਪੰਜਾਬੀ ਅਤੇ ਹਿੰਦੀ ਫ਼ਿਲਮਾਂ ਦੀ ਅਦਾਕਾਰਾ ਮਿਸ ਵੋਨਿਕਾ ਖੋਸਲਾ, ਭੰਗੜਾ ਟੀਮ, ਪ੍ਰਮੋਟਰ ਬੋਬ ਸਿੰਘ ਕੁਲਾਰ (ਲੈਸਟਰ), ਰਾਜ ਸ਼ਰਮਾ, ਰਣਧੀਰ ਸਿੰਘ ਧੀਰਾ ਅਤੇ ਮੇਜਰ ਸਾਹਿਬ ਵੀ ਹਾਜ਼ਰ ਸਨ।
ਸਮਾਗਮ ਦੀ ਸਫਲਤਾ ਲਈ ਪ੍ਰਬੰਧਕਾਂ ਅਤੇ ਬਰਤਾਨਵੀ ਸਰਕਾਰ ਦੇ ਸਹਿਯੋਗ ਦੀ ਭਰਪੂਰ ਸ਼ਲਾਘਾ ਕੀਤੀ ਗਈ। ਹਾਜ਼ਰ ਲੋਕਾਂ ਨੇ ਕਿਹਾ ਕਿ ਇਹ ਅੰਤਰਰਾਸ਼ਟਰੀ ਮੇਲਾ ਸੱਭਿਆਚਾਰਕ ਅਦਾਨ-ਪ੍ਰਦਾਨ, ਵਿਸ਼ਵ ਭਾਈਚਾਰੇ ਦੀ ਏਕਤਾ ਅਤੇ ਆਪਸੀ ਸਦਭਾਵਨਾ ਦਾ ਪ੍ਰਤੀਕ ਬਣ ਕੇ ਲੰਬੇ ਸਮੇਂ ਤੱਕ ਲੋਕਾਂ ਦੇ ਚੇਤਿਆਂ ਵਿੱਚ ਵੱਸਿਆ ਰਹੇਗਾ।
Ad Position 22
No active advertisement
ਪਿਛਲੀ ਖ਼ਬਰ ਪਤਨੀ ਦੇ ਕਤਲ ਦੇ ਦੋਸ਼ ’ਚ ਭਾਰਤੀ ਮੂਲ ਦਾ ਵਿਅਕਤੀ ਗ੍ਰਿਫ਼ਤਾਰ ਅਗਲੀ ਖ਼ਬਰ ਅਮਰੀਕੀ ਏਅਰ ਫੋਰਸ ਅਕੈਡਮੀ ’ਚ ਦਾਖ਼ਲਾ ਲੈ ਕੇ ਚਿਰਾਗਵੀਰ ਨੇ ਰਚਿਆ ਇਤਿਹਾਸ
Ad Position 24
No active advertisement