ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-07-2026

ਭਿਆਨਕ ਅੱਗ ਨੇ ਉਜਾੜਿਆ ਘਰ, ਬੱਚੀ ਸਮੇਤ 2 ਦੀ ਮੌਤ, ਪੰਜ ਪਰਿਵਾਰਾਂ ਨੂੰ ਛੱਡਣੇ ਪਏ ਆਪਣੇ ਘਰ

Ad Position 21
No active advertisement
ਅਜੀਤ ਡੈਸਕ 13-07-2026

ਨਿਊਯਾਰਕ, 12 ਜੁਲਾਈ (ਰਾਜੂ ਸਹਿਬਾਜ਼ਪੁਰਾ)-ਸ਼ਨੀਵਾਰ ਸਵੇਰੇ ਲੱਗੀ ਭਿਆਨਕ ਅੱਗ ਨੇ ਇੱਕ ਰਿਹਾਇਸ਼ੀ ਇਮਾਰਤ ਨੂੰ ਤਬਾਹ ਕਰ ਦਿੱਤਾ। ਇਸ ਹਾਦਸੇ ਵਿੱਚ ਅੱਠ ਸਾਲ ਦੀ ਬੱਚੀ ਅਤੇ 70 ਸਾਲਾ ਮਹਿਲਾ ਦੀ ਮੌਤ ਹੋ ਗਈ, ਜਦਕਿ ਅੱਗ ਅਤੇ ਨਾਲ ਲੱਗੀਆਂ ਇਮਾਰਤਾਂ ਨੂੰ ਹੋਏ ਨੁਕਸਾਨ ਕਾਰਨ ਪੰਜ ਪਰਿਵਾਰਾਂ ਨੂੰ ਆਪਣੇ ਘਰ ਛੱਡਣੇ ਪਏ। ਅਧਿਕਾਰੀਆਂ ਮੁਤਾਬਕ ਅੱਗ ਸਵੇਰੇ ਕਰੀਬ 9 ਵਜੇ ਪਾਰਕ ਪਲੇਸ ਸਥਿਤ ਇਕ ਮਕਾਨ ਵਿੱਚ ਲੱਗੀ। ਅੱਗ ਦੀ ਤੀਬਰਤਾ ਨੂੰ ਦੇਖਦਿਆਂ ਕਈ ਨੇੜਲੇ ਇਲਾਕਿਆਂ ਤੋਂ ਅੱਗ ਬੁਝਾਊ ਦਸਤਿਆਂ ਨੂੰ ਮੌਕੇ ’ਤੇ ਸੱਦਿਆ ਗਿਆ। ਘਟਨਾ ਨੂੰ ਪੰਜ-ਅਲਾਰਮ ਅੱਗ ਵਜੋਂ ਦਰਜ ਕੀਤਾ ਗਿਆ, ਜੋ ਇਸ ਦੀ ਗੰਭੀਰਤਾ ਨੂੰ ਦਰਸਾਉਂਦਾ ਹੈ। ਫਾਇਰਫਾਈਟਰਾਂ ਨੇ ਕਈ ਘੰਟਿਆਂ ਦੀ ਮਿਹਨਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ, ਪਰ ਤਦ ਤੱਕ ਮੁੱਖ ਘਰ ਬੁਰੀ ਤਰ੍ਹਾਂ ਸੜ ਚੁੱਕਾ ਸੀ। ਜਾਂਚ ਅਧਿਕਾਰੀਆਂ ਨੇ ਦੱਸਿਆ ਕਿ ਮਕਾਨ ਅੰਦਰੋਂ ਅੱਠ ਸਾਲ ਦੀ ਬੱਚੀ ਅਤੇ ਇੱਕ ਬਜ਼ੁਰਗ ਮਹਿਲਾ ਦੀਆਂ ਲਾਸ਼ਾਂ ਮਿਲੀਆਂ।

Ad Position 22
No active advertisement
ਪਿਛਲੀ ਖ਼ਬਰ ਕੰਵਲਜੀਤ ਕੌਰ ਨੇ ਬੀ.ਐੱਸ.ਸੀ. ਐਗਰੀਕਲਚਰ ’ਚ ਕੀਤਾ ਟਾਪ ਅਗਲੀ ਖ਼ਬਰ ਸਰਵ ਆਂਗਣਵਾੜੀ ਯੂਨੀਅਨ ਦਾ ਵੱਡਾ ਐਲਾਨ
Ad Position 24
No active advertisement