ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-07-2026

ਅਰਵਿੰਦ ਰਮਨ ਨੇ ਨੈਸ਼ਨਲ ਇੰਸਟੀਚਿਊਟ ਆਫ਼ ਸਟੈਂਡਰਡਜ਼ ਐਂਡ ਟੈਕਨਾਲੋਜੀ ਦੇ 18ਵੇਂ ਡਾਇਰੈਕਟਰ ਵਜੋਂ ਸਹੁੰ ਚੁੱਕੀ

Ad Position 21
No active advertisement
ਅਜੀਤ ਡੈਸਕ 13-07-2026

ਸੈਕਰਾਮੈਂਟੋ, 12 ਜੁਲਾਈ (ਹੁਸਨ ਲੜੋਆ ਬੰਗਾ)-ਭਾਰਤੀ ਮੂਲ ਦੇ ਇੰਜੀਨੀਅਰ ਤੇ ਵਿਦਵਾਨ ਅਰਵਿੰਦ ਰਮਨ ਨੇ ਨੈਸ਼ਨਲ ਇੰਸਟੀਚਿਊਟ ਆਫ਼ ਸਟੈਂਡਰਡਜ਼ ਐਂਡ ਟੈਕਨਾਲੋਜੀ (ਨਿਸਟ) ਦੇ 18ਵੇਂ ਡਾਇਰੈਕਟਰ ਵਜੋਂ ਸਹੁੰ ਚੁੱਕੀ ਹੈ, ਜੋ ਵਿਗਿਆਨਕ ਤੇ ਤਕਨੀਕੀ ਖੇਤਰਾਂ ਦੀ ਇਕ ਵਿਸ਼ਾਲ ਸ਼੍ਰੇਣੀ ਵਿਚ ਖੋਜ ਨੂੰ ਅੱਗੇ ਵਧਾਉਣ ਅਤੇ ਮਿਆਰਾਂ ਨੂੰ ਵਿਕਸਤ ਕਰਨ ਲਈ ਜ਼ਿੰਮੇਵਾਰ ਸੰਘੀ ਏਜੰਸੀ ਹੈ| ਰਮਨ ਦੀ ਨਿਯੁਕਤੀ ਦੀ ਪੁਸ਼ਟੀ 18 ਮਈ ਨੂੰ ਅਮਰੀਕੀ ਸੈਨੇਟ ਦੁਆਰਾ ਕੀਤੀ ਗਈ ਸੀ| ਉਹ ਮਿਆਰਾਂ ਤੇ ਤਕਨਾਲੋਜੀ ਲਈ ਵਣਜ ਦੇ ਅੰਡਰ ਸੈਕਟਰੀ ਵਜੋਂ ਵੀ ਸੇਵਾ ਨਿਭਾ ਰਹੇ ਹਨ| ਕਾਲਜ ਅਤੇ ਯੂਨੀਵਰਸਿਟੀਆਂ ਬਾਰੇ ਵਣਜ ਸਕੱਤਰ ਹਾਵਰਡ ਲੂਟਨਿਕ ਨੇ ਰਮਨ ਦਾ ਵਿਭਾਗ ਵਿੱਚ ਸਵਾਗਤ ਕਰਦੇ ਹੋਏ ਕਿਹਾ ਕਿ ਨਵੀਨਤਾਕਾਰੀ ਖੋਜ ਅਤੇ ਅਗਵਾਈ ਕਰਨ ਦਾ ਉਨਾਂ ਦਾ ਤਜਰਬਾ ਅਮਰੀਕੀ ਤਕਨਾਲੋਜੀ ਅਤੇ ਨਿਰਮਾਣ ਨੂੰ ਮਜ਼ਬੂਤ ਕਰਨ ਵਿੱਚ ਮਦਦ ਕਰੇਗਾ| ਸਹੁੰ ਚੁੱਕਣ ਉਪਰੰਤ ਰਮਨ ਨੇ ਕਿਹਾ ਕਿ ਉਸ ਨੂੰ ਨਿਯੁਕਤ ਕਰਕੇ ਜੋ ਸਨਮਾਨ ਦਿੱਤਾ ਗਿਆ ਹੈ, ਉਸ ਲਈ ਉਹ ਧੰਨਵਾਦ ਕਰਦੇ ਹਨ ਅਤੇ ਉਮੀਦ ਕਰਦੇ ਹਨ ਕਿ ਉਹ ਉਦਯੋਗ, ਉਦਮੀਆਂ ਤੇ ਹੋਰ ਭਾਈਵਾਲਾਂ ਦੇ ਸਹਿਯੋਗ ਨਾਲ ਨਵੀਨਤਾ ਨੂੰ ਅਗੇ ਵਧਾਉਣ ’ਚ ਕੋਈ ਕਸਰ ਬਾਕੀ ਨਹੀਂ ਰਹਿਣ ਦੇਣਗੇ| ਨਿਸਟ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ, ਰਮਨ ਪਰਡਿਊ ਯੂਨੀਵਰਸਿਟੀ ਵਿੱਚ ਜੌਨ ਏ. ਐਡਵਰਡਸਨ ਇੰਜੀਨੀਅਰਿੰਗ ਦੇ ਡੀਨ ਸਨ| ਉਹ 2000 ਵਿੱਚ ਇਕ ਸਹਾਇਕ ਪ੍ਰੋਫੈਸਰ ਵਜੋਂ ਯੂਨੀਵਰਸਿਟੀ ਵਿਚ ਨਿਯੁਕਤ ਹੋਏ ਸਨ ਤੇ ਬਾਅਦ ਵਿੱਚ ਰੌਬਰਟ ਵੀ. ਐਡਮਜ਼ ਇੰਜੀਨੀਅਰਿੰਗ ਦੇ ਪ੍ਰੋਫੈਸਰ ਬਣੇ ਅਤੇ ਉਨਾਂ ਨੇ ਆਪਣੇ ਅਕਾਦਮਿਕ ਕਰੀਅਰ ਦੌਰਾਨ ਕਈ ਅਧਿਆਪਨ ਪੁਰਸਕਾਰ ਪ੍ਰਾਪਤ ਕੀਤੇ|

Ad Position 22
No active advertisement
ਪਿਛਲੀ ਖ਼ਬਰ ਬਾਏ ਲਾਅ ਇੰਨਫੋਰਸਮੈਂਟ ਡਿਪਾਰਟਮੈਂਟ ਵੱਲੋਂ ‘ਅਪ੍ਰੇਸ਼ਨ ਸੇਫ ਵੀਕ’ ਸ਼ੁਰੂ ਅਗਲੀ ਖ਼ਬਰ ਲੈਂਡ ਪੂਲਿੰਗ ਨੀਤੀ ਤਹਿਤ ਇਕ ਇੰਚ ਜ਼ਮੀਨ ਵੀ ਪੰਜਾਬ ਸਰਕਾਰ ਨੂੰ ਐਕਵਾਇਰ ਨਹੀਂ ਕਰਨ ਦਿਆਂਗੇ- ਰਾਜਾ ਲਦੇਹ
Ad Position 24
No active advertisement