05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-07-2026

ਮੈਨਚੈਸਟਰ ਸਿਨਾਗੌਗ ਹਮਲਾਵਰ ਦੇ ਸਾਥੀ ਨੂੰ ਅੱਤਵਾਦੀ ਸਾਜ਼ਿਸ਼ ਮਾਮਲੇ ‘ਚ ਉਮਰ ਕੈਦ

Ad Position 21
No active advertisement
ਅਜੀਤ ਡੈਸਕ 24-07-2026
ਲੈਸਟਰ, 23 ਜੁਲਾਈ (ਸੁਖਜਿੰਦਰ ਸਿੰਘ ਢੱਡੇ)– ਬ੍ਰਿਟੇਨ ਦੀ ਇਕ ਫੌਜੀ ਅਕੈਡਮੀ ‘ਤੇ ਅੱਤਵਾਦੀ ਹਮਲੇ ਦੀ ਸਾਜ਼ਿਸ਼ ਰਚਣ ਦੇ ਦੋਸ਼ ਹੇਠ ਮੈਨਚੈਸਟਰ ਦੇ ਰਹਿਣ ਵਾਲੇ 31 ਸਾਲਾ ਮੁਹੰਮਦ ਬਸ਼ੀਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਮੈਨਚੈਸਟਰ ਕਰਾਊਨ ਕੋਰਟ ਨੇ ਉਸ ਨੂੰ ਘੱਟੋ-ਘੱਟ 17 ਸਾਲ ਜੇਲ੍ਹ ਵਿਚ ਬਿਤਾਉਣ ਦੇ ਹੁਕਮ ਦਿੱਤੇ ਹਨ। ਅਦਾਲਤ ਵਿਚ ਸੁਣਵਾਈ ਦੌਰਾਨ ਸਾਹਮਣੇ ਆਇਆ ਕਿ ਬਸ਼ੀਰ ਨੇ ਆਪਣੇ ਸਾਥੀ ਜਿਹਾਦ ਅਲ-ਸ਼ਾਮੀ ਨਾਲ ਮਿਲ ਕੇ 14 ਅਗਸਤ 2025 ਨੂੰ ਆਕਸਫੋਰਡਸ਼ਾਇਰ ਸਥਿਤ ਬ੍ਰਿਟੇਨ ਦੀ ਡਿਫੈਂਸ ਅਕੈਡਮੀ ਸ਼੍ਰਿਵੇਨਹੈਮ ਦੀ ਰੇਕੀ ਕੀਤੀ ਸੀ। ਕੁਝ ਹਫ਼ਤਿਆਂ ਬਾਅਦ ਜਿਹਾਦ ਅਲ-ਸ਼ਾਮੀ ਨੇ ਮੈਨਚੈਸਟਰ ਦੇ ਹੀਟਨ ਪਾਰਕ ਸਿਨਾਗੌਗ ‘ਤੇ ਹਮਲਾ ਕਰ ਦਿੱਤਾ, ਜਿਸ ਵਿਚ ਦੋ ਯਹੂਦੀ ਸ਼ਰਧਾਲੂ ਮਾਰੇ ਗਏ। ਹਮਲੇ ਦੌਰਾਨ ਪੁਲਿਸ ਦੀ ਗੋਲੀਬਾਰੀ ਵਿਚ ਅਲ-ਸ਼ਾਮੀ ਮਾਰਿਆ ਗਿਆ ਸੀ। ਜਾਂਚ ਦੌਰਾਨ ਗ੍ਰੇਟਰ ਮੈਨਚੈਸਟਰ ਪੁਲਿਸ ਨੂੰ ਦੋਵਾਂ ਦੇ ਮੋਬਾਈਲ ਫੋਨਾਂ ਅਤੇ ਕਲਾਊਡ ਡਾਟਾ ਤੋਂ ਅਜਿਹੇ ਸਬੂਤ ਮਿਲੇ, ਜਿਨ੍ਹਾਂ ਤੋਂ ਪਤਾ ਲੱਗਾ ਕਿ ਉਹ ਹਥਿਆਰਾਂ, ਸੰਭਾਵੀ ਨਿਸ਼ਾਨਿਆਂ ਅਤੇ ਇਸਰਾਈਲੀ ਫੌਜ ਨਾਲ ਜੁੜੇ ਵਿਅਕਤੀਆਂ ਬਾਰੇ ਜਾਣਕਾਰੀ ਲੱਭ ਰਹੇ ਸਨ। ਪੁਲਿਸ ਨੇ ਦੱਸਿਆ ਕਿ ਸਿਨਾਗੌਗ ਹਮਲੇ ਤੋਂ ਬਾਅਦ ਬਸ਼ੀਰ ਪਾਕਿਸਤਾਨ ਚਲਾ ਗਿਆ ਸੀ, ਪਰ ਬ੍ਰਿਟੇਨ ਵਾਪਸੀ ਸਮੇਂ ਮੈਨਚੈਸਟਰ ਹਵਾਈ ਅੱਡੇ ਤੋਂ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
Ad Position 22
No active advertisement
ਪਿਛਲੀ ਖ਼ਬਰ ਗ਼ਜ਼ਲ ਮੰਚ ਸਰੀ ਵਲੋਂ ਉੱਘੇ ਸੌਕਸੋਫੋਨ ਵਾਦਕ ਮਨਜੀਤ ਸਿੰਘ ਨਾਲ ਰੂਬਰੂ ਸਮਾਗਮ ਅਗਲੀ ਖ਼ਬਰ ਭਾਰਤ ਦੇ ਵਿਦਿਆਰਥੀਆਂ ਦੇ ਹੱਕ ’ਚ ਲੰਡਨ ਦੀਆਂ ਸੜਕਾਂ ’ਤੇ ਉਤਰੇਗੀ ਇੰਡੀਅਨ ਵਰਕਰਜ਼ ਐਸੋਸੀਏਸ਼ਨ (ਗ੍ਰੇਟ ਬ੍ਰਿਟੇਨ)
Ad Position 24
No active advertisement