02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-07-2026

-ਸਰੀ ਸਿਟੀ ਕੌਂਸਲ ਚੋਣਾਂ - ਡੱਗ ਮੈਕੱਲਮ ਦੀ ਅਗਵਾਈ ‘ਚ ਸੇਫ ਸਰੀ ਦੀ ਟੀਮ ਵੀ ਚੋਣ ਪਿੜ ‘ਚ ਨਿਤਰੀ

Ad Position 21
No active advertisement
ਅਜੀਤ ਡੈਸਕ 25-07-2026
ਵੈਨਕੂਵਰ, 24 ਜੁਲਾਈ (ਮਲਕੀਤ ਸਿੰਘ)- ਸਰੀ ਸਿਟੀ ਕੌਂਸਲ ਦੀਆਂ ਅਗਲੇ ਮਹੀਨੇ ਹੋ ਰਹੀਆਂ ਚੋਣਾਂ ਤੋਂ ਪਹਿਲਾਂ ਚੋਣ ਪਿੜ ਵਿਚ ਮੁੜ ਉਤਰੇ ਸਾਬਕਾ ਮੇਅਰ ਡੱਗ ਮੈਕਲਮ ਦੀ ਅਗਵਾਈ ਹੇਠ ਸੇਫ ਸਰੀ ਸਲੇਟ ਦੀ ਟੀਮ ਨੇ ਚੋਣ ਪਿੜ ਵਿੱਚ ਨਿਤਰਨ ਦਾ ਐਲਾਨ ਕੀਤਾ ਹੈ ਆਪਣੇ ਚੋਣ ਵਾਅਦਿਆਂ ਵਿੱਚ ਡੱਗ ਮੈਕਲਮ ਨੇ ਬਿਲਡਿੰਗ ਪਰਮਿਟ ਦੇਣ, ਨਵੇਂ ਛੋਟੇ ਕਾਰੋਬਾਰਾਂ ਨੂੰ ਟੈਕਸ ਵਿਚ ਰਾਹਤ, ਸਥਾਨਕ ਭੋਜਨ ਉਤਪਾਦਨ ਵਿਚ ਵਾਧਾ, ਸ਼ਹਿਰ ਦੇ ਜ਼ਮੀਨੀ ਸੌਦਿਆਂ ਦਾ ਇਕ ਸੁਤੰਤਰ ਫੌਰੈਂਸਿਕ ਆਡਿਟ ਅਤੇ ਮੈਟਰੋ ਵੈਨਕੂਵਰ ਰੀਜ਼ਨਲ ਡਿਸਟ੍ਰਿਕਟ ਤੋਂ ਸਰੀ ਨੂੰ ਵਾਪਸ ਲਿਆਉਣ ਦਾ ਜ਼ਿਕਰ ਕੀਤਾ ਹੈ। ਡੱਗ ਮੈਕੱਲਮ ਨੇ ਇਥੇ ਆਪਣੀ ਚੋਣ ਮੁਹਿੰਮ ਦਾ ਰਸਮੀ ਆਗਾਜ਼ ਕਰਦਿਆਂ ਸੇਫ ਸਰੀ ਕੁਲੀਸ਼ਨ ਦੇ ਕੌਂਸਲ ਉਮੀਦਵਾਰਾਂ ਦੀ ਸੂਚੀ ਵੀ ਜਾਰੀ ਕੀਤੀ ਇਸ ਵਿਚ ਮੌਜੂਦਾ ਪੰਜਾਬੀ ਕੌਂਸਲਰ ਮਨਦੀਪ ਨਾਗਰਾ ਤੋਂ ਇਲਾਵਾ ਮੀਰਾ ਗਿੱਲ ਤੇ ਵਿਦਿਆਰਥੀ ਆਗੂ ਸੁਹਾਨਾ ਗਿੱਲ ਨੂੰ ਸ਼ਾਮਿਲ ਕੀਤਾ ਗਿਆ ਹੈ। ਉਨਾਂ ਦੀ ਸਲੇਟ ਵਿਚ ਹੋਰ ਉਮੀਦਵਾਰਾਂ ਵਿਚ ਐਲੀਸਨ ਪੈਟਨ, ਡਗ ਐਲਫੋਰਡ, ਲੌਰੀ ਗੁਏਰਾ ਤੇ ਬੌ ਸਿੰਪਸਨ ਵੀ ਸ਼ਾਮਿਲ ਹਨ।
Ad Position 22
No active advertisement
ਪਿਛਲੀ ਖ਼ਬਰ ਈਰਾਨ ਦੇ ਹਮਲੇ ਵਿਚ ਭਾਰਤੀ ਮੂਲ ਦੇ ਮਹਿਲਾ ਸੈਨਿਕ ਦੀ ਮੌਤ ਅਗਲੀ ਖ਼ਬਰ ਦਿੱਲੀ ਦੇ ਜੰਤਰ-ਮੰਤਰ ’ਤੇ ਚੱਲ ਰਹੇ ਵਿਦਿਆਰਥੀ ਅੰਦੋਲਨ ਦੀ ਗੂੰਜ ਸਿਡਨੀ ਤੱਕ ਪੁੱਜੀ
Ad Position 24
No active advertisement