02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਇਟਲੀ ਦੇ ਸ਼ਹਿਰ ਪਾਦੋਵਾ ਵਿਖੇ 16ਵਾਂ ਵਾਰਸ਼ਿਕ ਵਿਸ਼ਵ ਸ਼ਾਂਤੀ ਯੱਗ ਕਰਵਾਇਆ

ਇਟਲੀ ਦੇ ਸ਼ਹਿਰ ਪਾਦੋਵਾ ਵਿਖੇ 16ਵਾਂ ਵਾਰਸ਼ਿਕ ਵਿਸ਼ਵ ਸ਼ਾਂਤੀ ਯੱਗ ਕਰਵਾਇਆ

Ad Position 21
No active advertisement
ਅਜੀਤ ਡੈਸਕ 03-08-2026

ਵੈਨਿਸ (ਇਟਲੀ), 2 ਅਗਸਤ (ਹਰਦੀਪ ਸਿੰਘ ਕੰਗ)-ਸਮੁੱਚੀ ਮਾਨਵਤਾ ਦੀ ਭਲਾਈ ਅਤੇ ਵਿਸ਼ਵ ਵਿਆਪੀ ਸ਼ਾਂਤੀ ਦੇ ਲਈ ਇਟਲੀ ਦੇ ਸ਼ਹਿਰ ਪਾਦੋਵਾ ਵਿਖੇ 16 ਵਾਂ “ਵਾਰਸ਼ਿਕ ਵਿਸ਼ਵ ਸ਼ਾਂਤੀ ਯੱਗ”ਬਹੁਤ ਹੀ ਸ਼ਰਧਾ ਤੇ ਪ੍ਰੇਮ ਭਾਵਨਾ ਨਾਲ਼ ਕਰਵਾਇਆ ਗਿਆ।ਸ਼੍ਰੀ ਬਾਲਾ ਜੀ ਸਨਾਤਨੀ ਮੰਦਿਰ ਪਾਦੋਵਾ ਵਿਖੇ ਕਰਵਾਏ ਗਏ ਇਸ ਪਵਿੱਤਰ ਯੱਗ ਮੌਕੇ ਹਵਨ ਕੀਤਾ ਗਿਆ ਅਤੇ ਵਿਸ਼ਾਲ ਸ਼ੋਭਾ ਯਾਤਰਾ ਸਜਾਈ ਗਈ। ਪ੍ਰਸਿੱਧ ਸੂਫੀ ਗਾਇਕ ਕਾਂਸ਼ੀ ਨਾਥ ਜੀ ਦੁਆਰਾ ਮਾਹੌਲ ਨੂੰ ਭਗਤੀ ਦੇ ਰੰਗ ਵਿੱਚ ਰੰਗ ਦਿੱਤਾ ਗਿਆ।ਇਸ ਸਾਲਾਨਾ ਯੱਗ ਵਿੱਚ ਮਿਲਾਨ ਸਥਿੱਤ ਇੰਡੀਅਨ ਕੌਸਲੇਟ ਜਨਰਲ ਆਫ ਮਿਲਾਨ ਦੇ ਕੌਸਲੇਟ ਸ਼੍ਰੀ ਲਵੱਨਿਆ ਕੁਮਾਰ ਜੀ ਦੁਆਰਾ ਬਾਕੀ ਅਧਿਕਾਰੀਆਂ ਸਮੇਤ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਗਈ।ਇਟਲੀ ਦੇ ਵੱਖ ਵੱਖ ਇਲਾਕਿਆਂ ਤੋਂ ਵੱਡੀ ਗਿਣਤੀ ਵਿੱਚ ਸ਼ਰਧਾਲੂ ਇਸ ਯੱਗ ਵਿੱਚ ਪਹੁੰਚੇ।ਮੁੱਖ ਪ੍ਰਬੰਧਕ ਅਚਾਰੀਆਂ ਸ਼੍ਰੀ ਰਾਮੇਸ਼ ਪਾਲ ਸ਼ਾਸ਼ਤਰੀ ਦੁਆਰਾ ਸਾਰਿਆਂ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ>

Ad Position 22
No active advertisement
ਪਿਛਲੀ ਖ਼ਬਰ ਸਿੱਖ ਐਜੂਕੇਸ਼ਨ ਕੌਂਸਲ ਯੂਕੇ ਵੱਲੋਂ 8-9 ਅਗਸਤ ਨੂੰ ਯੂਨੀਵਰਸਿਟੀ ਕਾਲਜ ਲੰਡਨ ਵਿਖੇ ਕਰਵਾਈ ਜਾਵੇਗੀ - ਪੰਜਾਬੀ ਕਾਨਫਰੰਸ... ਅਗਲੀ ਖ਼ਬਰ ਵਿਨੀਪੈੱਗ ’ਚ 8 ਅਗਸਤ ਨੂੰ ਸਜੇਗਾ ਰੂਹਾਨੀ ‘ਮਲਾਰ ਰਾਗ’ ਦਰਬਾਰ
Ad Position 24
No active advertisement