—-ਇੰਡੀਆ ਡੇ ਮੌਕੇ ਐਵੀਏਸ਼ਨ ਗੋਲਮੇਜ਼ ਬੈਠਕ ’ਚ ਸਿੱਧੀ ਹਵਾਈ ਕਨੈਕਟੀਵਿਟੀ ਤੇ ਨਿਵੇਸ਼ ਦੇ ਮੌਕਿਆਂ ’ਤੇ ਚਰਚਾ
ਗਲਾਸਗੋ, 2 ਅਗਸਤ (ਹਰਜੀਤ ਸਿੰਘ ਦੁਸਾਂਝ)-ਗਲਾਸਗੋ ਰਾਸ਼ਟਰਮੰਡਲ ਖੇਡਾਂ 2026 ਦੇ ਇੰਡੀਆ ਡੇ ਪ੍ਰੋਗਰਾਮ ਤਹਿਤ ਸਕਾਟਿਸ਼ ਸਰਕਾਰ ਅਤੇ ਟਰਾਂਸਪੋਰਟ ਸਕਾਟਲੈਂਡ ਵੱਲੋਂ ਇੱਕ ਵਿਸ਼ੇਸ਼ ਐਵੀਏਸ਼ਨ ਸੈਸ਼ਨ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਐਡਿਨਬਰਗ ਸਥਿਤ ਭਾਰਤ ਦੇ ਕੌਂਸਲੇਟ ਜਨਰਲ ਨੇ ਹਿੱਸਾ ਲਿਆ। ਇਸ ਗੋਲਮੇਜ਼ ਬੈਠਕ ਦਾ ਮੁੱਖ ਉਦੇਸ਼ ਭਾਰਤ ਅਤੇ ਸਕਾਟਲੈਂਡ ਦਰਮਿਆਨ ਹਵਾਈ ਸੰਪਰਕ, ਸੈਰ-ਸਪਾਟੇ, ਆਵਾਜਾਈ, ਸੱਭਿਆਚਾਰਕ ਸਾਂਝ ਅਤੇ ਆਰਥਿਕ ਸਹਿਯੋਗ ਨੂੰ ਹੋਰ ਮਜ਼ਬੂਤ ਕਰਨਾ ਸੀ। ਬੈਠਕ ਵਿੱਚ ਸਕਾਟਲੈਂਡ ਦੇ ਕੈਬਿਨੇਟ ਸਕੱਤਰ (ਅਰਥਵਿਵਸਥਾ, ਸੈਰ-ਸਪਾਟਾ ਅਤੇ ਆਵਾਜਾਈ) ਸਟੀਫਨ ਫਲਿਨ, ਬਰਤਾਨੀਆ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਪੇਰੀਆਸਾਮੀ ਕੁਮਾਰਨ, ਐਡਿਨਬਰਗ ਸਥਿਤ ਭਾਰਤ ਦੇ ਕੌਂਸਲ ਜਨਰਲ ਸਿਧਾਰਥ ਮਲਿਕ, ਭਾਰਤੀ ਵਫ਼ਦ ਦੇ ਸੀਨੀਅਰ ਅਧਿਕਾਰੀ, ਸਕਾਟਿਸ਼ ਸਰਕਾਰ ਦੇ ਨੁਮਾਇੰਦੇ, ਟੂਰਿਜ਼ਮ ਅਤੇ ਹਵਾਬਾਜ਼ੀ ਖੇਤਰ ਦੇ ਮਾਹਿਰ, ਐਡਿਨਬਰਗ ਅਤੇ ਗਲਾਸਗੋ ਹਵਾਈ ਅੱਡਿਆਂ ਦੇ ਪ੍ਰਤੀਨਿਧੀ ਅਤੇ ਸਕਾਟਲੈਂਡ ਸਰਕਾਰ ਦੇ ਅਧਿਕਾਰੀ ਸ਼ਾਮਲ ਹੋਏ। ਚਰਚਾ ਦੌਰਾਨ ਭਾਰਤ ਅਤੇ ਸਕਾਟਲੈਂਡ ਵਿਚਾਲੇ ਸਿੱਧੀਆਂ ਹਵਾਈ ਸੇਵਾਵਾਂ ਦੀਆਂ ਸੰਭਾਵਨਾਵਾਂ, ਯਾਤਰੀਆਂ ਦੀ ਵੱਧ ਰਹੀ ਗਿਣਤੀ, ਵਪਾਰਕ ਸਹਿਯੋਗ, ਨਿਵੇਸ਼, ਸੈਰ-ਸਪਾਟੇ ਦੇ ਵਿਸਥਾਰ ਅਤੇ ਦੋਵੇਂ ਖੇਤਰਾਂ ਦੇ ਲੋਕਾਂ ਵਿਚਕਾਰ ਸੱਭਿਆਚਾਰਕ ਸੰਬੰਧ ਹੋਰ ਮਜ਼ਬੂਤ ਕਰਨ ’ਤੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ।
ਭਾਰਤ-ਸਕਾਟਲੈਂਡ ਹਵਾਬਾਜ਼ੀ ਤੇ ਸੈਰ-ਸਪਾਟਾ ਸਹਿਯੋਗ ਨੂੰ ਮਿਲੇਗਾ ਨਵਾਂ ਉਤਸ਼ਾਹ
ਭਾਰਤ-ਸਕਾਟਲੈਂਡ ਹਵਾਬਾਜ਼ੀ ਤੇ ਸੈਰ-ਸਪਾਟਾ ਸਹਿਯੋਗ ਨੂੰ ਮਿਲੇਗਾ ਨਵਾਂ ਉਤਸ਼ਾਹ
ਅਜੀਤ ਡੈਸਕ
03-08-2026