ਅਫ਼ਗਾਨਿਸਤਾਨ ’ਚ ਕਬੀਲਿਆਂ ਵਿਚਕਾਰ ਜ਼ਮੀਨੀ ਵਿਵਾਦ ਦੌਰਾਨ ਕਈ ਜ਼ਖਮੀ
80 ਸਾਲਾਂ ਤੋਂ ਚੱਲ ਰਿਹਾ ਵਿਵਾਦ
ਅੰਮ੍ਰਿਤਸਰ, 4 ਅਗਸਤ (ਸੁਰਿੰਦਰ ਕੋਛੜ)-ਅਫ਼ਗਾਨਿਸਤਾਨ ’ਚ ਖੋਸਤ ਤੇ ਪਕਤੀਆ ਪ੍ਰਾਂਤਾਂ ਦੀ ਸਰਹੱਦ ’ਤੇ ਇਕ ਪਹਾੜੀ ਖੇਤਰ ਦੀ ਮਾਲਕੀ ਨੂੰ ਲੈ ਕੇ 2 ਕਬੀਲਿਆਂ ਵਿਚਕਾਰ ਹਥਿਆਰਬੰਦ ਝੜਪਾਂ ਅੱਜ ਪੰਜਵੇਂ ਦਿਨ ਵੀ ਜਾਰੀ ਰਹੀਆਂ। ਅਫ਼ਗਾਨ ਮੀਡੀਆ ਰਿਪੋਰਟਾਂ ਦੇ ਅਨੁਸਾਰ ਖੋਸਤ ਪ੍ਰਾਂਤ ਦੇ ਸਪਾਈਰਾ ਜ਼ਿਲ੍ਹੇ ਦੇ ਬੋਰੀ ਖੇਲ ਕਬੀਲੇ ਤੇ ਪਕਤਿਕਾ ਪ੍ਰਾਂਤ ਦੇ ਗਯਾਨ ਜ਼ਿਲ੍ਹੇ ਦੇ ਗਯਾਨ ਖੇਲ ਕਬੀਲੇ ਦੇ ਮੈਂਬਰਾਂ ਵਿਚਕਾਰ ਝੜਪਾਂ ਹੋਈਆਂ।
ਅੰਮ੍ਰਿਤਸਰ, 4 ਅਗਸਤ (ਸੁਰਿੰਦਰ ਕੋਛੜ)-ਅਫ਼ਗਾਨਿਸਤਾਨ ’ਚ ਖੋਸਤ ਤੇ ਪਕਤੀਆ ਪ੍ਰਾਂਤਾਂ ਦੀ ਸਰਹੱਦ ’ਤੇ ਇਕ ਪਹਾੜੀ ਖੇਤਰ ਦੀ ਮਾਲਕੀ ਨੂੰ ਲੈ ਕੇ 2 ਕਬੀਲਿਆਂ ਵਿਚਕਾਰ ਹਥਿਆਰਬੰਦ ਝੜਪਾਂ ਅੱਜ ਪੰਜਵੇਂ ਦਿਨ ਵੀ ਜਾਰੀ ਰਹੀਆਂ। ਅਫ਼ਗਾਨ ਮੀਡੀਆ ਰਿਪੋਰਟਾਂ ਦੇ ਅਨੁਸਾਰ ਖੋਸਤ ਪ੍ਰਾਂਤ ਦੇ ਸਪਾਈਰਾ ਜ਼ਿਲ੍ਹੇ ਦੇ ਬੋਰੀ ਖੇਲ ਕਬੀਲੇ ਤੇ ਪਕਤਿਕਾ ਪ੍ਰਾਂਤ ਦੇ ਗਯਾਨ ਜ਼ਿਲ੍ਹੇ ਦੇ ਗਯਾਨ ਖੇਲ ਕਬੀਲੇ ਦੇ ਮੈਂਬਰਾਂ ਵਿਚਕਾਰ ਝੜਪਾਂ ਹੋਈਆਂ। ਇਸ ਦੌਰਾਨ ਦੋਵਾਂ ਧਿਰਾਂ ਨੇ ਹਲਕੇ ਤੇ ਭਾਰੀ ਹਥਿਆਰਾਂ ਦੀ ਵਰਤੋਂ ਕੀਤੀ, ਜਿਸ ਨਾਲ ਲੰਬੇ ਸਮੇਂ ਤੋਂ ਚੱਲ ਰਹੇ ਜ਼ਮੀਨੀ ਵਿਵਾਦ ਦੇ ਹੋਰ ਵਧਣ ਦੀ ਚਿੰਤਾ ਵਧ ਗਈ ਹੈ। ਉੱਥੋਂ ਦੇ ਸਥਾਨਕ ਲੋਕਾਂ ਦੇ ਅਨੁਸਾਰ ਵਿਵਾਦਿਤ ਪਹਾੜ ਸਪਾਈਰਾ ਅਤੇ ਗਿਆਨ ਜ਼ਿਲ੍ਹਿਆਂ ਦੇ ਵਿਚਕਾਰ ਹੈ। ਸਪਾਈਰਾ ਜ਼ਿਲ੍ਹੇ ਦੇ ਵਸਨੀਕਾਂ ਨੇ ਕਿਹਾ ਕਿ ਇਸ ਪਹਾੜ ’ਤੇ ਝੜਪਾਂ ਦੇ ਨਤੀਜੇ ਵਜੋਂ ਪਹਿਲਾਂ ਵੀ ਭਾਰੀ ਜਾਨ-ਮਾਲ ਦਾ ਨੁਕਸਾਨ ਹੋਇਆ ਹੈ। ਸਥਿਤੀ ਨੂੰ ਵਧਣ ਤੋਂ ਰੋਕਣ ਅਤੇ ਦੋਵਾਂ ਧਿਰਾਂ ਨੂੰ ਵੱਖ ਕਰਨ ਲਈ ਤਾਲਿਬਾਨ ਫ਼ੌਜਾਂ ਨੂੰ ਇਲਾਕੇ ‘ਚ ਤਾਇਨਾਤ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਪਹਾੜ ਨੂੰ ਲੈ ਕੇ ਦੋਵਾਂ ਭਾਈਚਾਰਿਆਂ ‘ਚ ਇਹ ਵਿਆਪਕ ਵਿਵਾਦ ਲਗਭਗ 80 ਸਾਲਾਂ ਤੋਂ ਚੱਲ ਰਿਹਾ ਹੈ ਅਤੇ ਇਸ ਸਮੇਂ ਦੌਰਾਨ ਦੋਵਾਂ ਧਿਰਾਂ ਦੇ 250 ਤੋਂ ਵੱਧ ਲੋਕਾਂ ਨੇ ਆਪਣੀਆਂ ਜਾਨਾਂ ਗੁਆ ਦਿੱਤੀਆਂ ਹਨ।