10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-08-2026

ਮਹਿੰਗਾਈ ਤੋਂ ਲੋਕਾਂ ਨੂੰ ਰਾਹਤ ਦੇਣ ਲਈ ਬਰਤਾਨੀਆ ਦੇ ਪ੍ਰਧਾਨ ਮੰਤਰੀ ਬਰਨਹਮ ਵੱਲੋਂ ‘ਰੋਜ਼ਮਰ੍ਹਾ ਸੁਧਾਰਾਂ’ ਦੀ ਸ਼ੁਰੂਆਤ

ਲੰਡਨ, 10 ਅਗਸਤ (ਮਨਪ੍ਰੀਤ ਸਿੰਘ ਬੱਧਨੀ ਕਲਾਂ) ਬਰਤਾਨੀਆ ਦੇ ਪ੍ਰਧਾਨ ਮੰਤਰੀ ਐਂਡੀ ਬਰਨਹਮ ਨੇ ਵਧ ਰਹੀ ਮਹਿੰਗਾਈ ਦੇ ਮੱਦੇਨਜ਼ਰ ਪਰਿਵਾਰਾਂ ਨੂੰ ਰਾਹਤ ਦੇਣ ਲਈ ਕਈ ਨਵੇਂ ਕਦਮਾਂ ਦਾ ਐਲਾਨ ਕੀਤਾ ਹੈ। ਸਰਕਾਰ ਨੇ ਇਨ੍ਹਾਂ ਉਪਰਾਲਿਆਂ ਨੂੰ ਲੋਕਾਂ ਦੀ ਰੋਜ਼ਾਨਾ ਜ਼ਿੰਦਗੀ ਨਾਲ ਜੁੜੇ ਰੋਜ਼ਮਰ੍ਹਾ ਸੁਧਾਰ ਕਰਾਰ ਦਿੱਤਾ ਹੈ।

Ad Position 21
No active advertisement
ਅਜੀਤ ਡੈਸਕ 11-08-2026
ਲੰਡਨ, 10 ਅਗਸਤ (ਮਨਪ੍ਰੀਤ ਸਿੰਘ ਬੱਧਨੀ ਕਲਾਂ) ਬਰਤਾਨੀਆ ਦੇ ਪ੍ਰਧਾਨ ਮੰਤਰੀ ਐਂਡੀ ਬਰਨਹਮ ਨੇ ਵਧ ਰਹੀ ਮਹਿੰਗਾਈ ਦੇ ਮੱਦੇਨਜ਼ਰ ਪਰਿਵਾਰਾਂ ਨੂੰ ਰਾਹਤ ਦੇਣ ਲਈ ਕਈ ਨਵੇਂ ਕਦਮਾਂ ਦਾ ਐਲਾਨ ਕੀਤਾ ਹੈ। ਸਰਕਾਰ ਨੇ ਇਨ੍ਹਾਂ ਉਪਰਾਲਿਆਂ ਨੂੰ ਲੋਕਾਂ ਦੀ ਰੋਜ਼ਾਨਾ ਜ਼ਿੰਦਗੀ ਨਾਲ ਜੁੜੇ ਰੋਜ਼ਮਰ੍ਹਾ ਸੁਧਾਰ ਕਰਾਰ ਦਿੱਤਾ ਹੈ। ਨਵੇਂ ਕਦਮਾਂ ਵਿੱਚ ਆਪਣੇ-ਆਪ ਨਵਿਆਏ ਜਾਣ ਵਾਲੇ ਸਬਸਕ੍ਰਿਪਸ਼ਨਾਂ ’ਤੇ ਸਖ਼ਤੀ ਅਤੇ ਵਸਤਾਂ ਉੱਤੇ ਦਿੱਤੀਆਂ ਜਾਣ ਵਾਲੀਆਂ ਗੁੰਮਰਾਹਕੁੰਨ ਜਾਂ ਝੂਠੀਆਂ ਛੋਟਾਂ ਖ਼ਿਲਾਫ਼ ਕਾਰਵਾਈ ਮੁੱਖ ਤੌਰ ’ਤੇ ਸ਼ਾਮਲ ਹੈ। ਡਾਊਨਿੰਗ ਸਟ੍ਰੀਟ ਅਨੁਸਾਰ, ਜਦੋਂ ਪਰਿਵਾਰਾਂ ਨੂੰ ਆਪਣਾ ਹਰ ਪੌਂਡ ਸੋਚ-ਸਮਝ ਕੇ ਖਰਚਣਾ ਪੈ ਰਿਹਾ ਹੈ, ਤਾਂ ਇਨ੍ਹਾਂ ਨਵੀਆਂ ਪਹਿਲਕਦਮੀਆਂ ਦਾ ਮਕਸਦ ਘਰੇਲੂ ਖਰਚਿਆਂ ਵਿੱਚ ਸਾਲਾਨਾ ਪੱਧਰ ’ਤੇ ਮਹੱਤਵਪੂਰਨ ਬੱਚਤ ਕਰਵਾਉਣਾ ਅਤੇ ਖਪਤਕਾਰਾਂ ਨਾਲ ਵਧੇਰੇ ਨਿਆਂ ਯਕੀਨੀ ਬਣਾਉਣਾ ਹੈ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਬਰਨਹਮ ਨੇ ਸੰਸਦ ਦੀ ਅਗਸਤ ਮਹੀਨੇ ਦੀ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਦੇਸ਼ ਭਰ ਵਿੱਚ ਕੌਸਟ ਆਫ ਲਿਵਿੰਗ ਟੂਰ ਕਰਨ ਦੀ ਯੋਜਨਾ ਦਾ ਐਲਾਨ ਕੀਤਾ ਸੀ। ਇਸ ਦੌਰੇ ਰਾਹੀਂ ਸਰਕਾਰ ਲੋਕਾਂ ਨਾਲ ਸਿੱਧਾ ਸੰਪਰਕ ਕਰਕੇ ਮਹਿੰਗਾਈ ਅਤੇ ਘਰੇਲੂ ਖਰਚਿਆਂ ਨਾਲ ਜੁੜੀਆਂ ਸਮੱਸਿਆਵਾਂ ’ਤੇ ਧਿਆਨ ਕੇਂਦਰਿਤ ਕਰੇਗੀ। ਪ੍ਰਧਾਨ ਮੰਤਰੀ ਬਰਨਹਮ ਨੇ ਕਿਹਾ ਕਿ ਮੈਨੂੰ ਪਤਾ ਹੈ ਕਿ ਲੋਕ ਧੋਖੇਬਾਜ਼ ਛੋਟਾਂ ਅਤੇ ਸਬਸਕ੍ਰਿਪਸ਼ਨ ਦੇ ਜਾਲਾਂ ਤੋਂ ਤੰਗ ਆ ਚੁੱਕੇ ਹਨ। ਸਰਕਾਰ ਦਾ ਕਹਿਣਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਅਜਿਹੇ ਹੋਰ ਰੋਜ਼ਮਰਾ ਸੁਧਾਰਾਂ ਨੂੰ ਲਾਗੂ ਕੀਤਾ ਜਾਵੇਗਾ, ਜਿਨ੍ਹਾਂ ਦਾ ਉਦੇਸ਼ ਪਰਿਵਾਰਾਂ ਦੇ ਰੋਜ਼ਾਨਾ ਖਰਚਿਆਂ ਨੂੰ ਘਟਾਉਣਾ ਅਤੇ ਖਪਤਕਾਰਾਂ ਨੂੰ ਗਲਤ ਵਪਾਰਕ ਤਰੀਕਿਆਂ ਤੋਂ ਬਚਾਉਣਾ ਹੋਵੇਗਾ। Adde Burnhum ਤਸਵੀਰਃ ਐਂਡੀ ਬਰਨਹਮ
Ad Position 22
No active advertisement
ਪਿਛਲੀ ਖ਼ਬਰ ਚੀਨ ਦੇ ਬੀਜਿੰਗ ’ਚ ਇਕ ਰੋਬੋਟ ਸਿਖਲਾਈ ਕੇਂਦਰ ’ਚ ਵਰਕਰ ਹਿਊਮਨਾਈਡ ਰੋਬੋਟ ਨੂੰ ਸਿਖਲਾਈ ਦਿੰਦੇ ਹੋਏ। ਅਗਲੀ ਖ਼ਬਰ ਬੱਚਿਆਂ ਨੂੰ ਮੋਬਾਈਲ ਫੋਨ ਤੇ ਨਸ਼ਿਆਂ ਤੋਂ ਦੂਰ ਰੱਖਣ ਲਈ ਖੇਡ ਮੈਦਾਨ ਵਧੀਆ ਉਪਾਅ- ਪ੍ਰਿੰਸੀਪਲ ਜਗਰੂਪ ਕੌਰ
Ad Position 24