ਸਾਉਂਣ ਮਹੀਨੇ ਨੂੰ ਸਮਰਪਿਤ ‘ਤੀਆਂ ਦੇ ਤਿਉਹਾਰ’ ਮੌਕੇ ਸਮਾਗਮ ਕਰਵਾਇਆ
ਟੋਰਾਂਟੋ, 10 ਅਗਸਤ (ਹਰਜੀਤ ਸਿੰਘ ਬਾਜਵਾ)-ਆਇਰਨ ਬਲੌਕ ਕਲੱਬ ਐਂਡ ਜਿੰਦਾਬਾਦ ਮੀਡੀਆ ਗਰੁੱਪ ਵੱਲੋਂ ਸਾਂਝੇ ਤੌਰ ਤੇ’ ਸਾਉਂਣ ਮਹੀਨੇ ਨੂੰ ਸਮਰਪਿਤ ‘ਤੀਆਂ ਦਾ ਮੇਲਾ’ ਕਰਵਾਇਆ ਗਿਆ, ਕਲੱਬ ਦੇ ਪ੍ਰਧਾਨ ਡਾ. ਦਵਿੰਦਰ ਸਿੰਘ ਲੱਧੜ, ਉੱਪ ਪ੍ਰਧਾਨ ਜੁਗਿੰਦਰ ਸਿੰਘ ਹੰਸ, ਸਕੱਤਰ ਬਲਬੀਰ ਸਿੰਘ ਬਸਰਾ ਅਤੇ ਹੋਰ ਮੈਂਬਰਾਂ ਦੀ ਅਗਵਾਈ ਹੇਠ ਬਰੈਂਪਟਨ ਦੀ ‘ਆਇਰਨ ਬਲੌਕ ਪਾਰਕ ਵਿੱਚ ਹੋਏ ਇਸ ਸਮਾਗਮ ਦੌਰਾਨ ਜਿੱਥੇ ਮੁਟਿਆਰਾਂ ਵੱਲੋਂ ਗਿੱਧਾ ਅਤੇ ਬੋਲੀਆਂ ਪਾ ਕੇ ਧਮਾਲਾਂ ਪਾਈਆਂ ਗਈਆਂ ਉੱਥੇ ਹੀ ਔਰਤਾਂ ਵੱਲੋਂ ਕੱਢੀ ਗਈ ਜਾਗੋ ਇਸ ਤੀਆਂ ਦੇ ਸਮਾਗਮ ਦਾ ਸਿਖਰ ਹੀ ਹੋ ਨਿਬੜੀ,ਇਸ ਬਾਰੇ ਗੱਲ ਕਰਦਿਆਂ ਡਾ.
ਸ
ਸਾਉਂਣ ਮਹੀਨੇ ਸਬੰਧੀ ਕਰਵਾਏ ਸਮਾਗਮ ਦੀਆਂ ਵੱਖ-ਵੱਖ ਤਸਵੀਰਾਂ।
11-08-2026
ਟੋਰਾਂਟੋ, 10 ਅਗਸਤ (ਹਰਜੀਤ ਸਿੰਘ ਬਾਜਵਾ)-ਆਇਰਨ ਬਲੌਕ ਕਲੱਬ ਐਂਡ ਜਿੰਦਾਬਾਦ ਮੀਡੀਆ ਗਰੁੱਪ ਵੱਲੋਂ ਸਾਂਝੇ ਤੌਰ ਤੇ’ ਸਾਉਂਣ ਮਹੀਨੇ ਨੂੰ ਸਮਰਪਿਤ ‘ਤੀਆਂ ਦਾ ਮੇਲਾ’ ਕਰਵਾਇਆ ਗਿਆ, ਕਲੱਬ ਦੇ ਪ੍ਰਧਾਨ ਡਾ. ਦਵਿੰਦਰ ਸਿੰਘ ਲੱਧੜ, ਉੱਪ ਪ੍ਰਧਾਨ ਜੁਗਿੰਦਰ ਸਿੰਘ ਹੰਸ, ਸਕੱਤਰ ਬਲਬੀਰ ਸਿੰਘ ਬਸਰਾ ਅਤੇ ਹੋਰ ਮੈਂਬਰਾਂ ਦੀ ਅਗਵਾਈ ਹੇਠ ਬਰੈਂਪਟਨ ਦੀ ‘ਆਇਰਨ ਬਲੌਕ ਪਾਰਕ ਵਿੱਚ ਹੋਏ ਇਸ ਸਮਾਗਮ ਦੌਰਾਨ ਜਿੱਥੇ ਮੁਟਿਆਰਾਂ ਵੱਲੋਂ ਗਿੱਧਾ ਅਤੇ ਬੋਲੀਆਂ ਪਾ ਕੇ ਧਮਾਲਾਂ ਪਾਈਆਂ ਗਈਆਂ ਉੱਥੇ ਹੀ ਔਰਤਾਂ ਵੱਲੋਂ ਕੱਢੀ ਗਈ ਜਾਗੋ ਇਸ ਤੀਆਂ ਦੇ ਸਮਾਗਮ ਦਾ ਸਿਖਰ ਹੀ ਹੋ ਨਿਬੜੀ,ਇਸ ਬਾਰੇ ਗੱਲ ਕਰਦਿਆਂ ਡਾ. ਦਵਿੰਦਰ ਸਿੰਘ ਲੱਧੜ ਨੇ ਦੱਸਿਆ ਕਿ ਪੰਜਾਬ ਵਿੱਚ ਤੀਆਂ ਦੇ ਤਿਉਹਾਰ ਮੌਕੇ ਮੁਟਿਆਰਾਂ ਪ੍ਰਦੇਸੀ ਮਾਹੀ ਦੀ ਉਡੀਕ ਕਰਦੀਆਂ ਪੀਂਘ ਚੜਾਉਂਦੀਆਂ ਨਿਹੋਰੇ ਦਿੰਦੀਆਂ ਬੋਲੀਆਂ ਪਾਉਂਦੀਆਂ ਹਨ, ਪਰ ਇੱਥੇ ਜਿਹੜੀਆਂ ਮੁਟਿਆਰਾਂ ਦੇ ਮਾਹੀ ਭਾਰਤ ਵਿੱਚ ਹਨ ਉਹਨਾਂ ਨੂੰ ਉਡੀਕਦੀਆਂ ਬੋਲੀਆਂ ਪਾਉਂਦੀਆਂ ਹਨ ਗੱਲ ਕੀ ਸਾਉਂਣ ਦਾ ਮਹੀਨਾਂ ਵਿਛੋੜੇ ਦੇ ਦਰਦ ਅਤੇ ਮਿਲਾਪ ਦੀ ਉਡੀਕ ਦੇ ਪਲਾਂ ਦਾ ਅਹਿਸਾਸ ਹੈ ਜੋ ਕਿ ਬੋਲੀਆਂ ਅਤੇ ਗੀਤਾਂ ਰਾਹੀਂ ਹੀ ਉਜਾਗਰ ਕੀਤਾ ਜਾ ਸਕਦਾ ਹੈ। ਇਸ ਸਮਾਗਮ ਮੌਕੇ ਮੁੱਖ ਮਹਿਮਾਨ ਦੇ ਤੌਰ ਤੇ’ ਇੱਥੇ ਆਏ ਚੰਡੀਗੜ੍ਹ ਯੁਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਦਵਿੰਦਰ ਸਿੰਘ ਸਿੱਧੂ, ਮੈਂਬਰਪਾਰਲੀਮੈਂਟ ਅਮਰਜੀਤ ਸਿੰਘ ਗਿੱਲ, ਵਿਧਾਇਕ ਅਮਰਜੋਤ ਸਿੰਘ ਸੰਧੂ, ਕੌਸਲਰ ਨਵਜੀਤ ਕੌਰ ਬਰਾੜ ਅਤੇ ਸਤਪਾਲ ਸਿੰਘ ਜੌਹਲ ਸਨ ਜਿਹਨਾਂ ਨੇ ਕਲੱਬ ਦੇ ਮੈਂਬਰਾਂ ਦੀ ਸ਼ਲਾਘਾ ਕੀਤੀ। ਕਲੱਬ ਦੇ ਨਿਰਮਲ ਸਿੰਘ, ਕਸ਼ਮੀਰ ਸਿੰਘ, ਹਰਬੀਰ ਸਿੰਘ ਗਰੇਵਾਲ, ਬਲਿਹਾਰ ਸਿੰਘ, ਹਰਬੰਸ ਸਿੰਘ ਧਾਲੀਵਾਲ, ਜਗਰੂਪ ਸਿੰਘ ਗਿੱਲ, ਮੇਜਰ ਸਿੰਘ ਸੰਧੂ, ਗੁਰਪ੍ਰੀਤ ਸਿੰਘ ਬੈਨੀਪਾਲ, ਜਗਦੀਸ਼ ਸੁਮਨ, ਜਰਨੈਲ ਸਿੰਘ, ਪਰਮਜੀਤ ਕੌਰ ਹੰਸ, ਰੋਬਿਨਾ ਸ਼ਰੀਨ, ਸਨਵੀਰ ਲੱਧੜ, ਅਰਸ਼ ਗਰੇਵਾਲ, ਬਲਜੀਤ ਸਿੰਘ, ਰਾਜਦੀਪ ਗਰੇਵਾਲ, ਹਰਪ੍ਰੀਤ ਹੰਸ ਅਤੇ ਹਰਪਿੰਦਰ ਕੌਰ ਦੇ ਸਹਿਯੋਗ ਨਾਲ ਹੋਏ ਇਸ ਕਾਮਯਾਬ ਸਮਾਗਮ ਦੌਰਾਨ ਗਾਇਕ ਰਾਜੂ ਧਾਲੀਵਾਲ, ਬੌਬੀ ਪੰਧੇਰ ਸਮੇਤ ਹੋਰ ਗਾਇਕਾਂ ਵੱਲੋਂ ਵੀ ਆਪੋ ਆਪਣੇ ਗੀਤਾਂ ਨਾਲ ਵਧੀਆ ਹਾਜ਼ਰੀ ਲੁਆਈ ਗਈ। ਸਟੇਜ ਸਕੱਤਰ ਦੀ ਜਿ਼ੰਮੇਵਾਰੀ ਜਿੰਦਾਬਾਦ ਗਰੁੱਪ ਦੇ ਮੇਜਰ ਚੱਕਸਾਬ੍ਹੂ ਅਤੇ ਡਾ. ਦਵਿੰਦਰ ਸਿੰਘ ਲੱਧੜ ਨੇ ਨਿਭਾਈ ਜਦੋਂ ਕਿ ਕਈ ਸ਼ਖ਼ਸ਼ੀਅਤਾਂ ਦਾ ਇਸ ਮੌਕੇ ਪ੍ਰਬੰਧਕਾਂ ਵੱਲੋਂ ਵਿਸ਼ੇਸ਼ ਤੌਰ ਤੇ’ ਸਨਮਾਨ ਵੀ ਕੀਤਾ ਗਿਆ।