ਨਿਊਯਾਰਕ, 16 ਅਗਸਤ (ਰਾਜੂ ਸਾਹਿਬਾਜ਼ਪੁਰਾ)-ਭਾਰਤ ਦੇ 80ਵੇਂ ਆਜ਼ਾਦੀ ਦਿਹਾੜੇ ਮੌਕੇ ਅਮਰੀਕਾ ਦੇ ਕਈ ਸ਼ਹਿਰ ਤਿਰੰਗੇ ਦੇ ਰੰਗਾਂ ’ਚ ਰੰਗੇ ਨਜ਼ਰ ਆਏ। ਨਿਊਯਾਰਕ, ਨਿਊ ਜਰਸੀ, ਸਿਆਟਲ ਤੇ ਟੈਕਸਾਸ ’ਚ ਭਾਰਤੀ ਭਾਈਚਾਰੇ ਨੇ ਝੰਡਾ ਲਹਿਰਾਉਣ, ਪਰੇਡਾਂ ਅਤੇ ਸੱਭਿਆਚਾਰਕ ਪ੍ਰੋਗਰਾਮਾਂ ਰਾਹੀਂ ਆਜ਼ਾਦੀ ਦਾ ਜਸ਼ਨ ਮਨਾਇਆ। ਨਿਊਯਾਰਕ ਦੇ ਟਾਈਮਜ਼ ਸਕੁਏਅਰ ’ਚ ਸਵੇਰੇ ਭਾਰਤੀ ਤਿਰੰਗਾ ਲਹਿਰਾਇਆ ਗਿਆ। ਸਮਾਗਮ ’ਚ ਵੱਡੀ ਗਿਣਤੀ ’ਚ ਪਹੁੰਚੇ ਭਾਰਤੀ ਮੂਲ ਦੇ ਲੋਕਾਂ ਨੇ ਦੇਸ਼ ਭਗਤੀ ਦੇ ਨਾਅਰਿਆਂ ਨਾਲ ਆਜ਼ਾਦੀ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ। ਸ਼ਾਮ ਨੂੰ ਐਂਪਾਇਰ ਸਟੇਟ ਬਿਲਡਿੰਗ ਨੂੰ ਵੀ ਕੇਸਰੀ, ਚਿੱਟੇ ਤੇ ਹਰੇ ਰੰਗਾਂ ਨਾਲ ਰੌਸ਼ਨ ਕਰਨ ਦਾ ਪ੍ਰੋਗਰਾਮ ਰੱਖਿਆ ਗਿਆ। ਨਿਊ ਜਰਸੀ ਦੇ ਪਾਰਸਿਪਨੀ ’ਚ ਭਾਰਤ ਦਾ 80ਵਾਂ ਆਜ਼ਾਦੀ ਦਿਹਾੜਾ ਤੇ ਅਮਰੀਕਾ ਦੀ 250ਵੀਂ ਵਰ੍ਹੇਗੰਢ ਇਕੱਠੇ ਮਨਾਈ ਗਈ। ਪਾਰਸਿਪਨੀ ਦੇ ਪਹਿਲੇ ਭਾਰਤੀ ਮੂਲ ਦੇ ਮੇਅਰ ਪੁਲਕਿਤ ਦੇਸਾਈ ਨੇ ਕਿਹਾ ਕਿ ਭਾਰਤੀ-ਅਮਰੀਕੀ ਇਸ ਦੇਸ਼ ਦੇ ਸਮਾਜਿਕ ਤਾਣੇ-ਬਾਣੇ ਦਾ ਅਹਿਮ ਹਿੱਸਾ ਹਨ। ਨਿਊ ਜਰਸੀ ਦੇ ਲੈਫਟੀਨੈਂਟ ਗਵਰਨਰ ਡੇਲ ਕਾਲਡਵੈੱਲ ਨੇ ਵੀ ਸਮਾਗਮ ’ਚ ਪਹੁੰਚ ਕੇ ਭਾਈਚਾਰੇ ਨੂੰ ਵਧਾਈ ਦਿੱਤੀ। ਟੈਕਸਾਸ ਦੇ ਹਿਊਸਟਨ ਸਥਿਤ ਇੰਡੀਆ ਹਾਊਸ ’ਚ ਕੌਂਸਲ ਜਨਰਲ ਡੀ.ਸੀ. ਮੰਜੂਨਾਥ ਨੇ ਰਾਸ਼ਟਰੀ ਝੰਡਾ ਲਹਿਰਾਇਆ, ਜਦਕਿ ਫ੍ਰਿਸਕੋ ਵਿਚ ਪਰੇਡ, ਸੰਗੀਤ ਤੇ ਲੇਜ਼ਰ ਸ਼ੋਅ ਨਾਲ ਭਾਰਤ ਅਤੇ ਅਮਰੀਕਾ ਦੀਆਂ ਇਤਿਹਾਸਕ ਵਰ੍ਹੇਗੰਢਾਂ ਦਾ ਸਾਂਝਾ ਜਸ਼ਨ ਮਨਾਇਆ ਗਿਆ।
ਅਮਰੀਕਾ ਦੇ ਕਈ ਸ਼ਹਿਰ ਤਿਰੰਗੇ ਦੇ ਰੰਗਾਂ ’ਚ ਰੰਗੇ
ਨਿਊਯਾਰਕ, 16 ਅਗਸਤ (ਰਾਜੂ ਸਾਹਿਬਾਜ਼ਪੁਰਾ)-ਭਾਰਤ ਦੇ 80ਵੇਂ ਆਜ਼ਾਦੀ ਦਿਹਾੜੇ ਮੌਕੇ ਅਮਰੀਕਾ ਦੇ ਕਈ ਸ਼ਹਿਰ ਤਿਰੰਗੇ ਦੇ ਰੰਗਾਂ ’ਚ ਰੰਗੇ ਨਜ਼ਰ ਆਏ। ਨਿਊਯਾਰਕ, ਨਿਊ ਜਰਸੀ, ਸਿਆਟਲ ਤੇ ਟੈਕਸਾਸ ’ਚ ਭਾਰਤੀ ਭਾਈਚਾਰੇ ਨੇ ਝੰਡਾ ਲਹਿਰਾਉਣ, ਪਰੇਡਾਂ ਅਤੇ ਸੱਭਿਆਚਾਰਕ ਪ੍ਰੋਗਰਾਮਾਂ ਰਾਹੀਂ ਆਜ਼ਾਦੀ ਦਾ ਜਸ਼ਨ ਮਨਾਇਆ।
ਅਜੀਤ ਡੈਸਕ
17-08-2026