17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-08-2026

ਬਰਮਿੰਘਮ ਵਿਖੇ ਰਾਸ਼ਟਰੀ ਗੀਤ ‘ਵੰਦੇ ਮਾਤਰਮ’ ਨਾਲ ਸਮਾਗਮ ਦੀ ਸ਼ੁਰੂਆਤ

ਲੈਸਟਰ, ਬਰਮਿੰਘਮ (ਇੰਗਲੈਂਡ), 16 ਅਗਸਤ (ਸੁਖਜਿੰਦਰ ਸਿੰਘ ਢੱਡੇ, ਪਰਵਿੰਦਰ ਸਿੰਘ)-ਭਾਰਤ ਦੇ 80ਵੇਂ ਆਜ਼ਾਦੀ ਦਿਹਾੜੇ ਮੌਕੇ ਭਾਰਤੀ ਕੌਂਸਲੇਟ ਜਨਰਲ, ਬਰਮਿੰਘਮ ਵਿਖੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਮੌਕੇ ਮਿਡਲੈਂਡਜ਼ ਤੇ ਉੱਤਰੀ ਇੰਗਲੈਂਡ ਦੇ ਵੱਖ-ਵੱਖ ਹਿੱਸਿਆਂ ਤੋਂ ਭਾਰਤੀ ਭਾਈਚਾਰੇ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ।

Ad Position 21
No active advertisement
ਅਜੀਤ ਡੈਸਕ 17-08-2026

ਲੈਸਟਰ, ਬਰਮਿੰਘਮ (ਇੰਗਲੈਂਡ), 16 ਅਗਸਤ (ਸੁਖਜਿੰਦਰ ਸਿੰਘ ਢੱਡੇ, ਪਰਵਿੰਦਰ ਸਿੰਘ)-ਭਾਰਤ ਦੇ 80ਵੇਂ ਆਜ਼ਾਦੀ ਦਿਹਾੜੇ ਮੌਕੇ ਭਾਰਤੀ ਕੌਂਸਲੇਟ ਜਨਰਲ, ਬਰਮਿੰਘਮ ਵਿਖੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਮੌਕੇ ਮਿਡਲੈਂਡਜ਼ ਤੇ ਉੱਤਰੀ ਇੰਗਲੈਂਡ ਦੇ ਵੱਖ-ਵੱਖ ਹਿੱਸਿਆਂ ਤੋਂ ਭਾਰਤੀ ਭਾਈਚਾਰੇ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ। ਸਮਾਗਮ ਦੀ ਸ਼ੁਰੂਆਤ ਰਾਸ਼ਟਰੀ ਗੀਤ ‘ਵੰਦੇ ਮਾਤਰਮ’ ਦੇ ਗਾਇਨ ਨਾਲ ਕੀਤੀ ਗਈ। ਇਸ ਉਪਰੰਤ ਭਾਰਤੀ ਕੌਂਸਲ ਜਨਰਲ, ਬਰਮਿੰਘਮ ਡਾ. ਵੈਂਕਟਾਚਲਮ ਮੁਰੂਗਨ ਨੇ ਕੌਂਸਲੇਟ ਦੇ ਵਿਹੜੇ ਵਿਚ ਭਾਰਤੀ ਤਿਰੰਗਾ ਲਹਿਰਾਇਆ। ਕੌਂਸਲ ਜਨਰਲ ਡਾ. ਵੈਂਕਟਾਚਲਮ ਮੁਰੂਗਨ ਨੇ ਭਾਰਤ ਦੇ ਮਾਣਯੋਗ ਰਾਸ਼ਟਰਪਤੀ ਵੱਲੋਂ ਆਜ਼ਾਦੀ ਦਿਹਾੜੇ ਮੌਕੇ ਦੇਸ਼ ਵਾਸੀਆਂ ਦੇ ਨਾਂਅ ਦਿੱਤਾ ਗਿਆ ਸੰਦੇਸ਼ ਪੜ੍ਹ ਕੇ ਸੁਣਾਇਆ। ਵੈਸਟ ਮਿਡਲੈਂਡਜ਼ ਦੇ ਲਾਰਡ-ਲੈਫਟੀਨੈਂਟ ਡੈਰਿਕ ਐਂਡਰਸਨ ਸੀ.ਬੀ.ਈ. ਤੇ ਬਰਮਿੰਘਮ ਦੇ ਲਾਰਡ ਮੇਅਰ ਕੌਂਸਲਰ ਜ਼ਾਕਰ ਚੌਧਰੀ ਐੱਮ.ਬੀ.ਈ., ਮੇਅਰ ਕੌਂਸਲਰ ਡਾ. ਨਿਤੀਸ਼ ਰਾਉਤ, ਹਾਈ ਸ਼ੈਰਿਫ ਕਾਰਮਨ ਵਾਟਸਨ, ਹਾਈ ਸ਼ੈਰਿਫ ਪ੍ਰੀਤਪਾਲ ਸਿੰਘ ਨਾਗੀ ਐੱਮ.ਬੀ.ਈ., ਕੌਂਸਲ ਜਨਰਲ ਮਿਹਾਏਲਾ ਸਾਵੂ ਤੋਂ ਇਲਾਵਾ ਵਾਈਸ-ਚਾਂਸਲਰਾਂ ਤੇ ਡਿਪਟੀ ਲੈਫਟੀਨੈਂਟਾਂ ਸਮੇਤ ਕਈ ਹੋਰ ਪਤਵੰਤਿਆਂ ਨੇ ਭਾਰਤੀ ਭਾਈਚਾਰੇ ਨੂੰ ਆਜ਼ਾਦੀ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ।

Ad Position 22
No active advertisement
ਪਿਛਲੀ ਖ਼ਬਰ ਭਾਰਤੀ ਹਾਈ ਕਮਿਸ਼ਨ ਲੰਡਨ ਵਿਖੇ ਮਨਾਇਆ ਭਾਰਤ ਦਾ 80 ਵਾਂ ਆਜ਼ਾਦੀ ਦਿਹਾੜਾ ਅਗਲੀ ਖ਼ਬਰ ਗਾਲੇ ਟੈਸਟ ਮੈਚ- ਭਾਰਤ ਨੇ ਸ੍ਰੀਲੰਕਾ ਵਿਰੁੱਧ ਕੀਤਾ ਦਬਦਬਾ ਕਾਇਮ
Ad Position 24