24-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

ਬੱਚਿਆਂ ਨੂੰ ਸੋਸ਼ਲ ਮੀਡੀਆ ਦੀ ਲਤ ਲਾਉਣ ਦੇ ਦੋਸ਼

ਨਿਊਯਾਰਕ, 23 ਅਗਸਤ (ਰਾਜੂ ਸਾਹਿਬਾਜ਼ਪੁਰਾ)- ਫੇਸਬੁੱਕ ਅਤੇ ਇੰਸਟਾਗ੍ਰਾਮ ਦੀ ਮਾਲਕ ਕੰਪਨੀ ਮੈਟਾ ਖ਼ਿਲਾਫ਼ ਅਮਰੀਕਾ ਦੇ 29 ਰਾਜਾਂ ਵਲੋਂ ਬੱਚਿਆਂ ਦੀ ਸੁਰੱਖਿਆ ਅਤੇ ਨਿੱਜਤਾ ਨਾਲ ਜੁੜਿਆ ਵੱਡਾ ਮੁਕੱਦਮਾ ਚਲਾਇਆ ਜਾ ਰਿਹਾ ਹੈ। ਕੈਲੀਫੋਰਨੀਆ, ਕੋਲੋਰਾਡੋ, ਕੈਂਟਕੀ ਅਤੇ ਨਿਊ ਜਰਸੀ ਬਾਕੀ ਰਾਜਾਂ ਵਲੋਂ ਇਸ ਕੇਸ ਦੀ ਪੈਰਵੀ ਕਰ ਰਹੇ ਹਨ।

Ad Position 21
No active advertisement
ਅਜੀਤ ਡੈਸਕ 24-08-2026
ਨਿਊਯਾਰਕ, 23 ਅਗਸਤ (ਰਾਜੂ ਸਾਹਿਬਾਜ਼ਪੁਰਾ)- ਫੇਸਬੁੱਕ ਅਤੇ ਇੰਸਟਾਗ੍ਰਾਮ ਦੀ ਮਾਲਕ ਕੰਪਨੀ ਮੈਟਾ ਖ਼ਿਲਾਫ਼ ਅਮਰੀਕਾ ਦੇ 29 ਰਾਜਾਂ ਵਲੋਂ ਬੱਚਿਆਂ ਦੀ ਸੁਰੱਖਿਆ ਅਤੇ ਨਿੱਜਤਾ ਨਾਲ ਜੁੜਿਆ ਵੱਡਾ ਮੁਕੱਦਮਾ ਚਲਾਇਆ ਜਾ ਰਿਹਾ ਹੈ। ਕੈਲੀਫੋਰਨੀਆ, ਕੋਲੋਰਾਡੋ, ਕੈਂਟਕੀ ਅਤੇ ਨਿਊ ਜਰਸੀ ਬਾਕੀ ਰਾਜਾਂ ਵਲੋਂ ਇਸ ਕੇਸ ਦੀ ਪੈਰਵੀ ਕਰ ਰਹੇ ਹਨ। ਕਰੀਬ ਛੇ ਹਫ਼ਤੇ ਚੱਲਣ ਵਾਲੇ ਮੁਕੱਦਮੇ ਦਾ ਫ਼ੈਸਲਾ ਸੋਸ਼ਲ ਮੀਡੀਆ ਦਾ ਮੌਜੂਦਾ ਰੂਪ ਬਦਲ ਸਕਦਾ ਹੈ। ਰਾਜਾਂ ਦਾ ਦੋਸ਼ ਹੈ ਕਿ ਮੈਟਾ ਨੇ ਬੱਚਿਆਂ ਅਤੇ ਨੌਜਵਾਨਾਂ ਨੂੰ ਲੰਮਾ ਸਮਾਂ ਆਨਲਾਈਨ ਰੱਖਣ ਲਈ ਆਪਣੇ ਪਲੇਟਫਾਰਮਾਂ ਵਿਚ ਲਤ ਪੈਦਾ ਕਰਨ ਵਾਲੀਆਂ ਵਿਸ਼ੇਸ਼ਤਾਵਾਂ ਜੋੜੀਆਂ। ਇਨ੍ਹਾਂ ਵਿਚ ਅਨੰਤ ਸਕ੍ਰੋਲਿੰਗ, ਆਪਣੇ-ਆਪ ਚੱਲਣ ਵਾਲੀਆਂ ਵੀਡੀਓਜ਼, ਲਗਾਤਾਰ ਨੋਟੀਫਿਕੇਸ਼ਨ, ‘ਲਾਈਕ’, ਸੁੰਦਰਤਾ ਫਿਲਟਰ, ਇੰਸਟਾਗ੍ਰਾਮ ਸਟੋਰੀਜ਼ ਅਤੇ ਐਲਗੋਰਿਦਮ ਰਾਹੀਂ ਦਿਖਾਈ ਜਾਣ ਵਾਲੀ ਸਮੱਗਰੀ ਸ਼ਾਮਲ ਹੈ। ਮੁਕੱਦਮੇ ਵਿਚ ਦਾਅਵਾ ਕੀਤਾ ਗਿਆ ਹੈ ਕਿ ਕੰਪਨੀ ਨੂੰ ਨੌਜਵਾਨਾਂ ਵਿਚ ਚਿੰਤਾ, ਉਦਾਸੀ, ਸਰੀਰਕ ਦਿੱਖ ਬਾਰੇ ਹੀਣ ਭਾਵਨਾ ਅਤੇ ਖੁਦ ਨੂੰ ਨੁਕਸਾਨ ਪਹੁੰਚਾਉਣ ਦੇ ਖ਼ਤਰਿਆਂ ਦੀ ਜਾਣਕਾਰੀ ਸੀ, ਪਰ ਮਾਪਿਆਂ ਅਤੇ ਆਮ ਲੋਕਾਂ ਸਾਹਮਣੇ ਪਲੇਟਫਾਰਮਾਂ ਨੂੰ ਸੁਰੱਖਿਅਤ ਦੱਸਿਆ ਜਾਂਦਾ ਰਿਹਾ। ਰਾਜਾਂ ਨੇ ਮੈਟਾ ਉੱਤੇ 13 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦਾ ਡਾਟਾ ਮਾਪਿਆਂ ਦੀ ਪੁਸ਼ਟੀਸ਼ੁਦਾ ਮਨਜ਼ੂਰੀ ਤੋਂ ਬਿਨਾਂ ਇਕੱਠਾ ਕਰਨ ਅਤੇ ਖਪਤਕਾਰ ਸੁਰੱਖਿਆ ਕਾਨੂੰਨਾਂ ਦੀ ਉਲੰਘਣਾ ਕਰਨ ਦੇ ਦੋਸ਼ ਵੀ ਲਾਏ ਹਨ। ਕੇਸ ਹਾਰਨ ’ਤੇ ਕੰਪਨੀ ਨੂੰ ਕਰੀਬ 200 ਅਰਬ ਡਾਲਰ ਦਾ ਜੁਰਮਾਨਾ ਹੋ ਸਕਦਾ ਹੈ।
Ad Position 22
No active advertisement
ਪਿਛਲੀ ਖ਼ਬਰ ਵਿਸ਼ਵ ਕੱਪ ਦੇ ਨਾਂਅ ’ਤੇ ਨਕਲੀ ਸਾਮਾਨ ਦਾ ਵੱਡਾ ਕਾਰੋਬਾਰ ਅਗਲੀ ਖ਼ਬਰ ਮੰਜ਼ਿਲ ਨਾ ਮਿਲੇ ਤਾਂ ਵੀ ਜ਼ਿੰਦਗੀ ਅਧੂਰੀ ਨਹੀਂ-ਜੋਅ ਬਾਈਡਨ ਦਾ ਪੁਰਾਣਾ ਬਿਆਨ ਮੁੜ ਚਰਚਾ ’ਚ
Ad Position 24